HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਚਲੰਤ ਮਸਲੇ
 
ਸਿੱਖ ਕਤਲੇਆਮ: ਅਭਿਸ਼ੇਕ ਦਾ ਪੌਲੀਗ੍ਰਾਫ ਟੈਸਟ 3 ਤੋਂ

ਨਵੀਂ ਦਿੱਲੀ, 12 ਸਤੰਬਰ\r\nਸੀਬੀਆਈ ਨੇ ਇਥੋਂ ਦੀ ਇਕ ਅਦਾਲਤ ’ਚ ਦੱਸਿਆ ਕਿ ਵਿਵਾਦਤ ਅਸਲਾ ਡੀਲਰ ਅਭਿਸ਼ੇਕ ਵਰਮਾ, ਜੋ 1984 ਸਿੱਖ ਕਤਲੇਆਮ ਦਾ ਗਵਾਹ ਹੈ, ਦਾ ਪੌਲੀਗ੍ਰਾਫ ਟੈਸਟ 3 ਅਕਤੂਬਰ ਤੋਂ ਕਰਾਇਆ ਜਾਵੇਗਾ। ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟਰੇਟ ਅਮਿਤ ਅਰੋੜਾ ਨੂੰ ਸੀਬੀਆਈ ਨੇ ਦੱਸਿਆ ਕਿ ਸਰਕਾਰੀ ਫੌਰੈਂਸਿਕ ਲੈਬ, ਰੋਹਿਨੀ ਨੇ ਟੈਸਟ ਲਈ ਤਾਰੀਖ਼ਾਂ ਦੀ ਪੁਸ਼ਟੀ ਕਰ ਦਿੱਤੀ ...
Read Full Story


ਅੰਮ੍ਰਿਤਸਰ ’ਚ ਬਲਿਊ ਵ੍ਹੇਲ ਦੇ ਦੋ ਸ਼ਿਕਾਰ ਸਾਹਮਣੇ ਆਏ

ਅੰਮ੍ਰਿਤਸਰ, 12 ਸਤੰਬਰ ਪਠਾਨਕੋਟ ਮਗਰੋਂ ਅੰਮ੍ਰਿਤਸਰ ਵਿੱਚ ਵੀ ਬਲਿਊ ਵ੍ਹੇਲ ਗੇਮ ਦਾ ਸ਼ਿਕਾਰ ਬਣੇ ਦੋ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬੱਚਿਆਂ ਨੂੰ ਕੌਂਸਲਿੰਗ ਅਤੇ ਇਲਾਜ ਲਈ ਮਨੋਰੋਗ ਮਾਹਿਰ ਕੋਲ ਲਿਆਂਦਾ ਗਿਆ ਹੈ। ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਪਿਛਲੇ ਕੁਝ ਸਮੇਂ ਤੋਂ ਇਸ ਗੇਮ ਵਿੱਚ ਰੁੱਝੇ ਹੋਏ ਸਨ। ਦੋਵੇਂ ਮੁੰਡੇ ਅੱਲ੍ਹੜ ਉਮਰ ਦੇ ਹਨ ਅਤੇ ਚੰਗੇ ਪਰਿਵਾਰਾਂ ਨਾਲ ਸਬੰਧਤ ਹਨ। ਦੋਵਾਂ ਦੀ ਸ਼ਨਾਖਤ ਦੱਸਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਦੋਵੇਂ ਖਤਰੇ ਤੋਂ ਬਾਹਰ ਹਨ।\r\nਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਰਿਦਮ ਸਚਦੇਵ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੇ ਖੁਲਾਸਾ ਕੀਤਾ ਕਿ ਇਸ ਗੇਮ ਵਿੱਚ ਸ਼ਾਮਲ ਹੋਣਾ ਤਾਂ ਸੌਖਾ ਹੈ, ਪਰ ਇਸ ਵਿੱਚੋਂ ਛੱਡ ਕੇ ਬਾਹਰ ਆਉਣਾ ਔਖਾ ਹੈ। ਇਸ ਵਿੱਚ ...
Read Full Story


ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ...
Read Full Story


ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ

ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਇੱਕ ਵਾਰ ਫਿਰ ਪੰਜਾਬ ਵਿਚ ਸੰਭਾਵੀ ਸਿਆਸੀ ਉਲਟ-ਪੁਲਟ ਹੋਣ ઠਦੇ ਨਾਲ ਨਾਲ ਹੀ ਸੂਬੇ ਦੀ ਫ਼ਿਰਕੂ ਸਦਭਾਵਨਾ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਨੇ।ਮੁਲਕ ਦੇ ਅਤੇ ਨਾਰਥ ਰਿਜਨ ਦੇ ਬਦਲ ਰਹੇ ...
Read Full Story


ਬੜੀਆਂ ਲਾਰੇਬਾਜ਼ ਹੁੰਦੀਆਂ ਨੇ ਸਰਕਾਰਾਂ

ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸ਼ਾਸ਼ਨ ਪ੍ਰਬੰਧ ਨੂੰ ਚਲਾਉਣ ਲਈ ਕੁਝ ਜਿੰਮੇਵਾਰ, ਪੜ੍ਹੇ-ਲਿਖੇ, ਅਗਾਂਹਵਧੂ ਸੋਚ, ਤੰਦਰੁਸਤ ਤੇ ਹੋਣਹਾਰ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਲੋਕਾਂ ਨੂੰ ਅਸੀਂ ਚੋਣ ਪ੍ਰਕਿਰਿਆ ਰਾਹੀ ਨਿਯੁਕਤ ਕਰਦੇ ਹਾਂ। ਇਹ ਲੋਕ ਸਾਡੇ ਬਹੁਮਤ ਦੇ ਆਧਾਰ 'ਤੇ ਹੀ ਚੁਣੇ ਜਾਂਦੇ ਹਨ। ਚੁਣੇ ਗਏ ਵਿਅਕਤੀਆਂ ਦਾ ਇੱਕ ਗਰੁੱਪ ਬਣ ਜਾਂਦਾ ਹੈ। ਇਸ ਗਰੁੱਪ ਨੂੰ ਹੀ ਸਰਕਾਰ ਕਹਿੰਦੇ ਹਨ।ਮਹਾਨ ਇਬਰਾਹਿਮ ਲਿੰਕਨ ਅਨੁਸਾਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸ਼ਨ। ਕਿਸੇ ਵੀ ਸਰਕਾਰ ਦਾ ਕਾਰਜ ਕਾਲ ਪੰਜ ਸਾਲ ਹੁੰਦਾ ਹੈ। ਇਹਨਾਂ ਪੰਜ ਸਾਲਾਂ ਦੇ ਵਿੱਚ-ਵਿੱਚ ਹੀ ਸਰਕਾਰ ਨੇ ਦੇਸ਼ ਦੇ ਸਾਰੇ ਕਾਰਜ ਪੂਰੇ ਕਰਨੇ ਹੁੰਦੇ ਹਨ। ਵੋਟਾਂ ਤੋਂ ਪਹਿਲਾਂ ਸਰਕਾਰ ਲੋਕਾਂ ਨਾਲ ਅਨੇਕਾਂ ਵਾਅਦੇ ਕਰਦੀ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਖ਼ਤਮ ਕਰਾਂਗੇ, ...
Read Full Story


ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ

ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੀ ਸ਼ਾਖ਼ ਡਿੱਗੀ

ਸ੍ਰੀ ਅਟੱਲ ਬਿਹਾਰੀ ਬਾਜਪਾਈ ਤਕਰੀਬਨ ੬ ਸਾਲ ਦੇ ਕਰੀਬ ਪ੍ਰਧਾਨ ਮੰਤਰੀ ਰਹੇ । ਉਹ ਭਾਵੇਂ ਬੀ.ਜੇ.ਪੀ. ਦੇ ਪ੍ਰਧਾਨ ਮੰਤਰੀ ਸਨ, ਪਰ ਆਮ ਤੌਰ ਤੇ ਲਿਬਰਲ ਹੀ ਮੰਨਿਆ ਜਾਂਦਾ ਹੈ। ਆਮ ਚਰਚਾ ਸੀ, ਕਿ ਉਸ ਸਮੇਂ ਆਰ.ਐਸ.ਐਸ. ਉਨ੍ਹਾਂ ਤੇ ਬਹੁਤੀ ਖੁਸ਼ ਨਹੀਂ ਸੀ। ਉਨ੍ਹਾਂ ਨੂੰ ਕਈ ਮੁਸ਼ਕਲਾਂ ਆਈਆਂ, ਸ੍ਰੀਮਤੀ ਮਮਤ ਬੈਨਰਜੀ ਵਿਚਕਾਰ ਹੀ ਛੱਡ ਗਈ। ਐਨ.ਡੀ.ਏ. ਵੀ ਪ੍ਰਾਂਤਿਕ ਪਾਰਟੀਆਂ ਦੀਆਂ ਵਿਸਾਖੀਆਂ ਦੇ ਸਹਾਰੇ ਚੱਲ ਰਿਹਾ ਸੀ। ੨੦੦੪ ਵਿੱਚ ਭਾਵੇਂ ਯੂ.ਪੀ.ਏ. ਆ ਗਈ, ਪਰ ਉਸ ਨੂੰ ਵੀ ਵਿਸਾਖੀਆਂ ਦੀ ਲੋੜ ਪਈ। ਸ੍ਰੀ ਲਾਲੂ ਪ੍ਰਸ਼ਾਦ ਯਾਦਵ ਰੇਲਵੇ ਮੰਤਰੀ ਕਹਿ ਕੇ ਬਣੇ, ਉਨ੍ਹਾਂ ਦੇ ਸਮੇਂ ਭਾੜੇ ਵਿੱਚ ਵਾਧੇ ਨਹੀਂ ਹੋਏ ਤੇ ਉਹ ਕਹਿੰਦੇ ਸਨ ਕਿ ਰੇਲ ਵਾਧੇ ਵਿੱਚ ਚੱਲ ਰਹੀ ਹੈ। ਇਸ ਸਬੰਧੀ ਉਹ ਸੰਸਥਾਵਾਂ ਵਿੱਚ ਲੈਕਚਰ ਵੀ ਜਾ ਕੇ ਕਰਦੇ ਰਹੇ । ਰੇਲਵੇ ਵਿਭਾਗ ਕਾਫੀ ਸਮਾਂ ...
Read Full Story


ਸੈਰ-ਸਪਾਟੇ 'ਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ

ਪਿਛਲੇ ਮਹੀਨੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੀਆਂ ਵਿਦਿਆਰਥਣਾਂ ਨਾਲ ਉਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼, ਦੇਹਰਾਦੂਨ ਅਤੇ ਮਸੂਰੀ ਦੇ ਟੂਰ ਦਾ ਆਨੰਦ ਮਾਣ ਕੇ ਜਦ ਮੈਂ ਵਾਪਸ ਪਰਤਿਆ ਤਾਂ ਇੱਕ ਅਖ਼ਬਾਰ ਵਿੱਚ ਮੰਡੀ ਇਲਾਕੇ ਦੇ 'ਥਲੋਟ' ਸਥਾਨ ਵਿਖੇ ਹੈਦਰਾਬਾਦ ਦੇ ਵੀ.ਐਨ.ਆਰ. ਇੰਸਟੀਚਿਊਟ ਆਫ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਦੇ ਬਿਆਸ ਦਰਿਆ ਵਿੱਚ ਵਹਿ ਜਾਣ ਦੀ ਮਨਹੂਸ ਖ਼ਬਰ ਪੜ੍ਹੀ। ਭਾਵੇਂ ਮੈਨੂੰ ਟੂਰ ਦੇ ਦੌਰਾਨ ਹੀ ਇਹ ਖ਼ਬਰ, ਸਾਡੀ ਸਹਿਕਰਮੀ ਨੇ ਕੈਮਪਟੀ ਫਾਲ ਜਾਣ ਤੋਂ ਪਹਿਲਾਂ ਦੱਸ ਕੇ ਸੁਚੇਤ ਕੀਤਾ ਸੀ ਕਿ ਉੱਥੇ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੁਰੱਖਿਆ ਪੱਖੋਂ ਸੁਚੇਤ ਕਰਨਾ ਚਾਹੀਦਾ ਹੈ ਅਤੇ ਟੂਰ ਦੇ ਸਾਰੇ ਡਿਊਟੀ ਅਧਿਆਪਕ ਸਹਿਬਾਨ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਮੈਂ ਮਾਮਲੇ ਦਾ ਵਿਸ਼ਲੇਸ਼ਣ ਕਰਕੇ ਇਸ ਨਤੀਜੇ 'ਤੇ ਪੁੱਜਾ ਕਿ ...
Read Full Story


ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?

ਉਂਝ ਤਾਂ ਬੜਾ ਕੁਝ ਸਾਡੀ ਜ਼ਿੰਦਗੀ 'ਚ ਨਿਰੰਤਰ ਵਾਪਰਦਾ ਹੀ ਰਹਿੰਦੈ ਪਰ ਕਈ ਵਾਰ ਇਨਸਾਨੀ ਜੀਵਨ-ਸ਼ੈਲੀ 'ਚ ਕੁਝ ਅਜਿਹੀਆਂ ਹੱਡ ਬੀਤੀਆਂ ਵੀ ਆਪਣੇ-ਆਪ ਸਾਡੇ ਸਫ਼ਰਨਾਮੇ 'ਚ ਆ ਬਿਰਾਜਮਾਨ ਹੋ ਜਾਂਦੀਆਂ ਹਨ ਜੋ ਮੱਲੋਂ-ਜ਼ੋਰੀ ਇਸ ਜ਼ਿੰਦਗੀ 'ਚ ਸੁਨਹਿਰੀ ਤੇ ਅਭੁੱਲ ਯਾਦਾਂ ਬਣਕੇ ਸਾਡੇ ਸੀਨੇ 'ਚ ਆਪਣਾ ਮੁਕਾਮ ਹਾਸਿਲ ਕਰਦੀਆਂ-ਕਰਦੀਆਂ ਆਖ਼ਿਰ ਕਰ ਹੀ ਲੈਂਦੀਆਂ ਹਨ ਜੋ ਸਚਾਈ ਵੀ ਹੁੰਦੀਆਂ ਨੇ ਅਤੇ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਪੰ੍ਰਤੂ ਇਨ੍ਹਾਂ ਦਾ ਅਹਿਸਾਸ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਗੱਲ ਅੱਜ ਤੋਂ ਦੋ-ਢਾਈ ਕੁ ਵਰ੍ਹੇ ਪਹਿਲਾਂ ਦੀ ਹੈ। ਮੈਂ ਸਵੇਰੇ ਤਿਆਰ ਹੋ ਕੇ ਹੱਥ 'ਚ ਕਿਤਾਬਾਂ ਫੜਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਾਲਜ ਜਾਣ ਲਈ ਘਰੋਂ ਬਾਹਰ ਪਰਤੀ ਤਾਂ ਮਨ ਵਿਚ ਇੱਕ ਅਜੀਬ ਤੇ ਔਖੀ ਜਿਹੀ ਪ੍ਰੇਸ਼ਾਨੀ ਸੀ। ਮੈਂ ਆਪਣੇ ਮਨ ਹੀ ਮਨ ...
Read Full Story


ਲਵ-ਮੈਰਿਜ਼ ਅਤੇ ਦੀਵਾਨਗ਼ੀ-ਮੈਰਿਜ਼ ਵਿਚਲਾ ਅੰਤਰ

ਅਤੁੱਟ ਬੰਧਨ ਵਿਆਹ ਦਾ ਇਨਸਾਨੀ ਜੀਵਨ ਨਾਲ ਆਗ਼ਾਜਤਾ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ ਅਤੇ ਵੱਖ-ਵੱਖ ਸਮੇਂ ਸਮੂਹ ਸੰਸਾਰਿਕ ਵਾਸੀ ਪਰੰਪਰਾਗਤ ਮੁਤਾਬਿਕ ਆਪਣੇ ਕਾਰਜ਼ ਨਿਭਾਉਂਦੇ ਆ ਰਹੇ ਹਨ। ਇੱਕ ਔਰਤ ਅਤੇ ਮਰਦ ਨੂੰ ਕੁਦਰਤ ਅਤੇ ਈਸ਼ਵਰ ਨੇ ਸਾਰੀ ਜ਼ਿੰਦਗੀ ਇੱਕ-ਦੂਜੇ ਦਾ ਸਾਥ ਦੇਣ ਅਤੇ ਮਾਣਨ ਲਈ ਦੋਹਾਂ ਨੂੰ ਇਕਾਗਰ ਕੀਤਾ ਹੈ। ਸੋ, ਉਸ ਦੀ ਸ੍ਰਿਸ਼ਟੀ ਹੈ, ਉਸ ਦੀ ਮਰਜ਼ੀ ਹੈ ਅਤੇ ਉਸ ਦੀ ਕਮਾਲਤ। ਆਓ! ਅੱਗੇ ਵਧਦੇ ਹਾਂ! ਪਹਿਲਾਂ ਬੱਚਿਆਂ ਦੇ ਵਿਆਹ ਬਜ਼ੁਰਗ ਆਪਣੀ ਸੂਝ-ਬੂਝ ਅਤੇ ਆਪਣੀ ਆਜ਼ਾਦ ਮਰਜ਼ੀ ਨਾਲ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਲਾੜਾ ਅਤੇ ਲਾੜੀ ਇੱਕ-ਦੂਸਰੇ ਦਾ ਮੁੱਖ ਆਪਣੇ ਵਿਆਹ ਵਾਲੇ ਦਿਨ ਹੀ ਵੇਖਦੇ ਹਨ। ਪਰ ਇਸ ਤੋਂ ਬਾਅਦ ਸਮਾਂ ਬਦਲਿਆ, ਲੋਕ ਬਦਲੇ, ਇਨ੍ਹਾਂ ਦੇ ਵਿਚਾਰ ਬਦਲੇ, ਸੋਚ ਬਦਲੀ, ਖਾਣ-ਪੀਣ ਦੇ ਢੰਗ ਤਰੀਕੇ ਬਦਲੇ, ਫੈਸ਼ਨ ਬਲਵਾਨ ...
Read Full Story


ਕੈਨੇਡਾ ਵਿਚ ਸਰਕਾਰ ਆਮ ਪਬਲਿਕ ਨਾਲ ਲਿਹਾਜ਼ ਨਹੀਂ ਕਰਦੀ

ਬਰਫ਼ੀਲੇ ਤੇ ਗਰਮੀ ਦੇ ਦਿਨਾਂ ਵਿੱਚ, ਕਨੇਡਾ ਦੇ ਬਹੁਤ ਸਾਰੇ ਪਬਲਿਕ ਸਰਵਿਸ ਬੱਸਾਂ ਦੇ ਅੱਡਿਆਂ, ਟ੍ਰੇਨ ਸਟੇਸ਼ਨਾਂ ਦੀ ਹਾਲਤ ਮੌਸਮ ਦੇ ਅਨਕੂਲ ਨਹੀਂ ਹੈ। ਸਭ ਸ਼ੀਸ਼ੇ ਦੇ ਹਨ। ਜਿਸ ਵਿੱਚ ਨਾ ਹੀਟਰ ਅਤੇ ਨਾ ਹੀ ਏ.ਸੀ. ਹੈ। ਕਈਆਂ ਦੇ ਛੱਤਾਂ ਹੀ ਨਹੀਂ ਹਨ। ਗਰਮੀਆਂ ਨੂੰ ਗਰਮੀ ਬਹੁਤ ਪੈਂਦੀ ਹੈ। ਸਰਦੀਆਂ ਨੂੰ ਠੰਡ -੪੫ ਡਿਗਰੀ ਸੈਂਟੀਗਰੇਡ ਹੁੰਦੀ ਹੈ। ਸ਼ੀਸ਼ੇ ਕਿੰਨੀ ਕੁ ਧੁੱਪ, ਠੰਡ ਤੋਂ ਬਚਾ ਸਕਦੇ ਹਨ। ਜੇ ਕੋਈ ਬਿੱਲੀ, ਕੁੱਤਾ, ਬੱਚਾ, ਬੰਦਾ, ਕਾਰ ਵਿੱਚ ਕੁੱਝ ਘੰਟਿਆਂ ਲਈ ਰਹਿ ਜਾਵੇ, ਮਰ ਵੀ ਜਾਂਦਾ ਹੈ। ਕਨੇਡੀਅਨ ਲੋਕ ਗੌਰਮਿੰਟ ਨੂੰ ਸਭ ਤੋਂ ਵੱਧ ਟੈਕਸ ਦਿੰਦੇ ਹਨ। ਬਹੁਤੇ ਨੌਕਰੀਆਂ ਵਾਲੇ ਪਬਲਿਕ ਸਰਵਿਸ ਵਰਤਦੇ ਹਨ। ਸਕੂਲ, ਕਾਲਜ਼, ਯੂਨੀਵਰਸਿਟੀ ਵਾਲੇ ਵੀ ਚੜ੍ਹਦੇ ਹਨ ਜਿੰਨ੍ਹਾਂ ਨੇ ਨੌਕਰੀਆਂ ਕਰਕੇ, ਟੈਕਸ ਭਰਨਾ ਹੈ। ਗੌਰਮਿੰਟ ਆਮ ਪਬਲਿਕ ਨਾਲ ਲਿਹਾਜ਼ ...
Read Full Story


ਸਾਡੇ ਸਮਾਜ ਵਿਚ ਲੜਕੀ ਦੀ ਇਜ਼ੱਤ ਕੀ ਹੈ?

ਬਹੁਤ ਸਾਰੇ ਲੋਕ ਇਜ਼ੱਤ ਨੂ ਕੁੜੀ ਦੇ ਸ਼ਰੀਰ ਨਾਲ ਜੋੜ ਕੇ ਦੇਖਦੇ ਹਨ। ਇਹ ਸੱਚ ਹੈ....ਅਗਰ ਮੁੰਡਾ ਜਗਾਹ-ਜਗਾਹ ਮੂੰਹ ਮਾਰਦਾ ਫਿਰੇ ਤਾਂ ਓਹਦੀ ਸ਼ਾਨ ਵਿਚ ਕੋਈ ਫ਼ਰਕ ਨਹੀ ਪੈਣਾ, ਲੋਕਾਂ ਦੀ ਨਜ਼ਰ ਵਿਚ ਫੇਰ ਉਹ ਸਾਹਿਬ ਹੀ ਰਹੁ, ਅਗਲਾ ਭਾਵੇਂ ਹਰ ਜਗਾਹ ਹਰ ਕਿਸੇ ਨਾਲ ਖੇਹ ਖਾਂਦਾ ਫਿਰਦਾ ਹੋਵੇ ! ਲੋਕ ਓਹਨੁ ਆਪਣੀ ਧੀ ਭੱਜ ਕੇ ਦਿੰਦੇ ਕਿਉਂਕਿ ਓਹਦੇ ਕੋਲ ਪੈਸਾ ਹੈ, ਅਮੀਰ ਲੋਕਾਂ ਵਿਚ ਉਹਦੀ ਗਿਣਤੀ ਹੁੰਦੀ, ਤੇ ਉਹਨਾ ਨੂੰ ਲਗਦਾ ਉਹਨਾਂ ਦੀ ਕੁੜੀ ਓਸ ਬੰਦੇ ਨਾਲ ਖੁਸ਼ ਰਹੁ, ਪੈਸਾ ਉਸ ਮੁੰਡੇ ਦੇ ਸਾਰੇ ਐਬ ਪੈਸਾ ਢਕ ਲਵੇਗਾ.. ਬਸ ਇਹ ਜੋ ਐਬ ਆ ਜੋ ਮੁੰਡੇ ਵਿਚ ਦੇ ਆ ਤੇ ਜੇ ਕਿਤੇ ਕਿਸੇ ਕੁੜੀ ਵਿਚ ਹੋਣ ਤਾਂ ਪੈਸਾ ਵੀ ਉਸ ਕੁੜੀ ਦੇ ਐਬ ਨਹੀ ਢਕ ਸਕਦਾ, ਕਿਉਂਕਿ ਇਜ਼ਤ ਓਸਦੀ ਉਸਦੇ ਸ਼ਰੀਰ ਨਾਲ ਹੁੰਦੀ ਹੈ, ਅਗਰ ਓਸਦੇ ਸ਼ਰੀਰਿਕ ਸੰਬੰਧ ਕਿਸੇ ਨਾਲ ਬਣ ਚੁਕੇ ਆ ਤਾਂ ਓਹ ਕਿਸੇ ਦੇ ਲਾਇਕ ...
Read Full Story


ਕੀ ਹੁਣ ਪੰਜਾਬ ਦੀਆਂ ਧੀਆਂ ਦੀ ਕਿਸਮਤ 'ਚ ਨਸ਼ੇੜੀ ਵਰ ਹੀ ਰਹਿ ਗਏ ਨੇ?

ਬੀਤੇ ਦਿਨੀਂ ਜਲੰਧਰ ਦੇ ਇਕ ਕਸਬੇ 'ਚ ਵਾਪਰੀ ਇਸ ਘਟਨਾ ਨੇ ਸਮੁੱਚੇ ਪੰਜਾਬੀ ਸਮਾਜ ਨੂੰ ਹਕੀਕਤ ਦਾ ਉਹ ਆਇਨਾ ਦਿਖਾ ਦਿੱਤਾ, ਜਿਸ ਵਿਚ ਸਮਾਜ 'ਚ ਆਏ ਨਿਘਾਰ ਦੀ ਸ਼ਰਮਨਾਕ ਤਸਵੀਰ ਨੇ ਇਹ ਸਵਾਲ ਕੀਤਾ ਹੈ ਕਿ ਗੁਰਾਂ ਦੇ ਨਾਂਅ 'ਤੇ ਜੀਂਣ ਵਾਲੇ ਪੰਜਾਬ ਦੀਆਂ ਧੀਆਂ ਨੂੰ ਕੀ ਹੁਣ ਨਸ਼ਾ ਰਹਿਤ ਵਰ ਮਿਲਣੇ ਹੀ ਬੰਦ ਹੋ ਗਏ ਹਨ? ਨਕੋਦਰ ਦੇ ਇਕ ਪੈਲੇਸ ਵਿਚ ਲੰਡਨ ਦੀ ਰੰਗੀਨੀਅਤ 'ਚ ਜੰਮਿਆਂ-ਪਲਿਆ ੩੫ ਸਾਲਾ ਐਨ ਆਰ ਆਈ ਦੁਲਹਾ ਦੁਲਹਨ ਲੈਂਣ ਆਇਆ ਸੀ। ਕਿਉਂਕਿ ਬਰਾਤ ਵਲੈਤੀਏ ਦੀ ਸੀ, ਇਸ ਲਈ ਬਰਾਤ ਦੇ ਮੰਨੋਰੰਜਨ ਲਈ ਗੁਰਦਾਸ ਮਾਨ 'ਇਸ਼ਕ ਦਾ ਗਿੱਧਾ' ਪਾ ਰਿਹਾ ਸੀ। ਦੁਲਹੇ ਰਾਜਾ ਨੂੰ ਕੁਝ ਜ਼ਿਆਦਾ ਹੀ ਖੁਸ਼ੀ ਦੀ ਖ਼ੁਮਾਰੀ ਚੜ੍ਹੀ ਹੋਈ ਸੀ। ਤਾਂ ਹੀ ਉਹ ਗੀਤ ਖ਼ਤਮ ਹੋਂਣ ਤੋਂ ਬਾਅਦ ਵੀ ਨੱਚਣੋਂ ਨਹੀਂ ਸੀ ਹੱਟਦਾ, ਚਾਬੀ ਦੇ ਕੇ ਛੱਡੇ ਖਿਡੌਣੇ ਵਾਂਗ ਚੱਲ ਸੋ ਚੱਲ। ਪਰ ਦੁਲਹਾ ...
Read Full Story


ਬਦਲ ਰਿਹਾ ਹੈ ਅਜੋਕੀ ਪੱਤਰਕਾਰੀ ਦਾ ਅਕਸ

ਕੋਈ ਸਮਾਂ ਸੀ ਜਦੋਂ ਪੱਤਰਕਾਰੀ ਦਾ ਕਿੱਤਾ ਉਹ ਵਿਅਕਤੀ ਕਰਦੇ ਸਨ ਜੋ ਪੜ੍ਹੇ ਲਿਖੇ , ਦੂਰ ਅੰਦੇਸ਼ੀ ਅਤੇ ਕ੍ਰਾਂਤੀਕਾਰੀ ਬਿਰਤੀ ਵਾਲੇ ਵਾਲੇ ਹੁੰਦੇ ਸਨ ਅਤੇ ਸਮਾਜਿਕ ਵਾਤਾਵਰਣ ਦੀ ਅਸਲੀ ਤਸਵੀਰ ਵੇਖਦੇ ਸਨ। ਸਮਾਜ ਵਿੱਚ ਵਿਚਰਦਿਆਂ ਉਹ ਮਨੁੱਖੀ ਕਦਰਾਂ ਕੀਮਤਾਂ ਦੀ ਪੜਤਾਲ (ਘੋਖ) ਕਰਨ ਉਰੰਤ ਸਮਾਜਿਕ ਬੁਰਾਈਆਂ,ਮਨੁੱਖਾਂ ਨਾਲ ਹੁੰਦੀ ਧੱਕੇਸ਼ਾਹੀ ,ਸਿਵਲ ਅਤੇ ਪ੍ਰਸ਼ਾਸ਼ਨਿਕ ਕਮਜ਼ੋਰੀਆਂ ਨੁੰ ਸਮਾਜ ਸੁਧਾਰਕ ਵਿਅਕਤੀਆਂ ਦੀ ਸਹਾਇਤਾ ਨਾਲ ਅਤੇ ਉਨ੍ਹਾਂ ਦੇ ਯਤਨਾਂ ਨੂੰ ਪ੍ਰੈੱਸ ਤੱਕ ਪਹੁੰਚਾਉਂਦੇ ਸਨ।ਪ੍ਰੈੱਸ ਆਮ ਜਨਤਾ ਲਈ ਸਰਕਾਰੀ ਦਰਬਾਰਾਂ ਵਿੱਚ ਸੁਨੇਹਾ ਪਹੁੰਚਾਉਣ ਦਾ ਇਕ ਬਹੁਤ ਹੀ ਸਸਤਾ ਅਤੇ ਮਹੱਤਵਪੂਰਣ ਸਾਧਨ ਰਿਹਾ ਹੈ। ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਦਾ ਰਾਜ ਹੀ ਉਸ ਸਮੇਂ ਦੀ ਪ੍ਰੈੱਸ ਹੈ ਜਿਸਨੇ ਰਾਜ ਪੱਧਰ ਤੇ ਸੰਗਠਿਤ ...
Read Full Story


ਪੰਜਾਬ ਅੰਦਰ ਹੁਣ ਬਾਲੜੀ ਦੀ ਇੱਜ਼ਤ ਮਹਿਫ਼ੂਜ਼ ਨਹੀਂ

ਪੰਜਾਬੀਆਂ ਦਾ ਸਿੱਕਾ ਸਾਰੀ ਦੁਨੀਆਂ ਮੰਨਦੀ ਹੈ ਕਿਉਂਕਿ ਪੰਜਾਬੀ ਮਿਹਨਤੀ, ਇਖਲਾਕੀ ਕਦਰਾਂ ਕੀਮਤਾਂ ਨੂੰ ਸਿਰੜ ਨਾ ਨਿਭਾਉਣ ਵਾਲੇ ਗਿਣੇ ਜਾਂਦੇ ਹਨ। ਪੰਜਾਬੀ ਹਮੇਸ਼ਾਂ ਧੀ ਭੈਣ ਦੀ ਇੱਜ਼ਤ ਦੇ ਸਾਂਝੇ ਰਹੇ ਹਨ। ਪਿਛਲ੍ਹੇ ਡੇਢ ਦੋ ਦਹਾਕਿਆਂ ਤੋਂ ਪੰਜਾਬ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਸਮਾਜਕ ਬੁਰਾਈਆਂ ਨਸ਼ੇ, ਗਰਭਪਾਤ ਕਰਾਉਣ ਅਤੇ ਹੁਣ ਮਾਸੂਮ ਬਾਲੜੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੇ ਤਾਂ ਪੰਜਾਬੀਆਂ ਨੂੰ ਸ਼ਰਮਸਾਰ ਹੀ ਕਰ ਦਿੱਤਾ। ਪਿਛਲੇ ਕੋਈ ਡੇਢ ਦਹਾਕੇ ਤੋਂ ਕੁੜੀਆਂ ਨੂੰ ਕੁੱਖ ਵਿਚ ਕਤਲ ਦੀਆਂ ਘਟਨਾਵਾਂ ਵਿਚ ਢੇਰ ਸਾਰਾ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਕਾਰਨ ਪੰਜਾਬੀਆਂ ਨੇ ਕੁਦਰਤੀ ਵਰਤਾਰਾ ਕਿ ਔਸਤਨ ਕੁੜੀਆਂ ਤੇ ਮੁੰਡਿਆਂ ਦੀ ਜਨਮ ਦਰ ਬਰਾਬਰ ਤੋਂ ਘਟ ਕੇ ਇਕ ਹਜ਼ਾਰ ਮੁੰਡਿਆਂ ਪਿਛੇ ਸਿਰਫ ੮੭੪ ਕੁੜੀਆਂ ਤੇ ...
Read Full Story


ਨਸ਼ਿਆਂ ਦਾ ਇਨਸਾਨ ਦੀ ਜ਼ਿੰਦਗੀ ਤੇ ਮਾਰੂ ਅਸਰ

ਨਸ਼ਾ ਇੱਕ ਬੁਰਾਈ ਹੈ। ਅਖਬਾਰਾਂ-ਰਸਾਲਿਆਂ ਬਹੁਤ ਸਾਰੀਆਂ ਕਿਤਾਬਾਂ ਰਾਹੀ ਪੜ੍ਹਦੇ ਹਾਂ ਤੇ ਹਰ ਇਨਸਾਨ ਨਸ਼ਿਆ ਦੇ ਮਨੁੱਖ ਉੱਤੇ ਮਾਰੂ ਅਸਰ ਬਾਰੇ ਵੀ ਚੰਗੀ ਤਰਾਂ ਜਾਣਦਾ ਹੈਕਿ ਨਸ਼ਾ ਕੋਹੜ ਦੀ ਇੱਕ ਉਹ ਬੀਮਾਰੀ ਹੈ,ਜਿਹੜੀ ਇਨਸਾਨ ਦੀ ਜਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਸਾਡੇ ਸਮਾਜ ਵਿੱਚ ਨਸ਼ੇ ਦੀ ਲਾਹਣਤ ਪਹਿਲਾਂ ਤੋ ਹੀ ਭਾਰੂ ਹੈ ਜਿਹੜੀ ਇਨਸਾਨ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਜਿਸਦਾ ਦਾਗ ਧੋਤਿਆਂ ਵੀ ਨਹੀ ਲਹਿੰਦਾ। ਅਜਿਹੇ ਨਸ਼ਿਆਂ ਦੇ ਆਦੀ ਲੋਕ ਨਸ਼ਈ–ਅਫੀਮਚੀ-ਭੰਗੀ ਤੋਂ ਬਿਨਾ ਜਿਆਦਾਤਰ ਅਮਲੀ ਵੀ ਹੁੰਦੇ ਹਨ, ਕਿaਂਕਿ ਬੰਦਾ ਛੋਟੇ-ਮੋਟੇ ਨਸ਼ਿਆਂ ਬੀੜੀ–ਸਿਗਰਟ –ਜਰਦਾ ਤੋ ਸ਼ੁਰੂ ਹੋਕੇ ਡੋਡੇ–ਭੁੱਕੀ ਤੇ ਕਦੇ-ਕਦੇ ਅਫੀਮ ਦਾ ਸੁਆਦ ਵੀ ਦੇਖਦਾ। ਅਫੀਮ ਦਾ ਕਦੇ-ਕਦੇ ਦੇਖਿਆ ਏਹੀ ਸੁਆਦ ਇੱਕ ਦਿਨ ਬੰਦੇ ਦੀ ਨਿੱਤ ਦੀ ਆਦਤ ਬਣ ਕੇ ਰਹਿ ਜਾਂਦਾ ...
Read Full Story


ਹੱਥਕੜੀਆਂ ਹੁਣ ਦੋਸ਼ੀਆਂ ਲਈ ਜ਼ਰੂਰੀ ਹਨ

੧੦ ਮਾਰਚ ਦੇ ਅਖਬਾਰਾਂ ਤੇ ਟੀ.ਵੀ. ਤੇ ਖਬਰ ਸੀ ਕਿ ਬਦਨਾਮ ਅਪਰਾਧੀ ਰਾਜੀਵ ਰਾਜਾ ਨੂੰ ਉਸ ਦੇ ਸਾਥੀਆਂ ਨੇ ਪੁਲਿਸ ਤੇ ਹਮਲਾ ਕਰਕੇ ਛੁਡਵਾ ਲਿਆ, ਜਦਂੋ ਕਿ ਇਨੋਵਾ ਗੱਡੀ ਤੇ ਪਟਿਆਲੇ ਪੇਸ਼ੀ ਭੁਗਤਨ ਲਈ ਲੈ ਜਾ ਰਹੇ ਸਨ। ਹਮਲਾਵਰ ਪੁਲਸ ਦੀ ਕਾਰਬਾਈਨ ਅਤੇ ਮੈਗਜੀਨ ਵੀ ਲੈ ਗਏ। ਉਹ ਕਤਲ, ਫਿਰੋਤੀ, ਡਕੈਤੀ ਤੇ ਲੁੱਟਖੋਹ ਵਰਗੀਆਂ ਵੱਡੀਆਂ ਵਾਰਦਾਤਾਂ ਦਾ ਦੋਸ਼ੀ ਹੈ। ਉਸ ਨੂੰ ਸੁਪਰ ਕਿਲਰ ਦੱਸਿਆ ਗਿਆ ਹੈ, ਪ੍ਰਬੰਧਕੀ ਕਾਰਨਾਂ ਕਰਕੇ ਲੁਧਿਆਣੇ ਦੀ ਜੇਲ੍ਹ ਦੀ ਬਜਾਏ ਬਠਿੰਡਾ ਜੇਲ੍ਹ ਵਿਚ ਰੱਖਿਆ ਗਿਆ ਸੀ। ਇਸ ਵਿੱਚ ਮੁਲਾਜਮਾਂ ਦੀ ਵੀ ਨਲਾਇਕੀ ਹੈ, ਕਿ ਉਨਾਂ੍ਹ ਨੇ ਦੋਸ਼ੀ ਵੱਲੋ ਲਿਆਂਦੀ ਕਾਰ ਕਿaੁਂ ਵਰਤੀ ਤੇ ਰਸਤਾ ਗਲਤ ਕਿਉਂ ਚੁਣਿਆ। ਉਸ ਨੂੰ ਰਾਮਪੁਰਾ, ਬਰਨਾਲਾ ਰਾਹੀ ਲਿਜਾਣਾ ਯੋਗ ਸੀ। ਪ੍ਰਬੰਧਕਾਂ ਦੀ ਗਲਤੀ ਹੈ, ਕਿ ਅਜਿਹੇ ਦੋਸ਼ੀ ਲਈ ਸੁਰੱਖਿਅਤ ਗੱਡੀ ਪੂਰੀ ...
Read Full Story


ਵਧ ਰਹੀ ਲੱਚਰ ਗਾਇਕੀ ਨੂੰ ਨੱਥ ਪਾਉਣ ਦੀ ਲੋੜ

ਸੰਗੀਤ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਜ਼ੁਬਾਨ ਉੱਤੇ ਆਉਂਦਿਆਂ ਹੀ ਦਿਲ ਦੀਆਂ ਲੱਖਾਂ-ਕਰੋੜਾਂ ਤਾਰਾਂ ਇੱਕ ਸਾਰ ਵੱਜਦੀਆਂ ਹਨ। ਮਾਂ ਦੀ ਲੋਰੀ ਜਿੰਨਾ ਮਿੱਠਾ ਸ਼ਬਦ ਹੈ ਸੰਗੀਤ। ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਜਰੀਆ ਮੰਨਿਆ ਜਾਂਦਾ ਹੈ ਸੰਗੀਤ।ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਰੀਤੀ-ਰਿਵਾਜ਼ ਸੰਗੀਤ ਨਾਲ ਹੀ ਸਬੰਧਿਤ ਹਨ। ਸਮੁੰਦਰ ਦੀ ਡੂੰਘਾਈ ਤੋਂ ਡੂੰਘਾ ਤੇ ਆਸਮਾਨ ਦੀ ਉਚਾਈ ਤੋਂ ਉੱਚਾ ਸ਼ਬਦ ਹੈ ਸੰਗੀਤ। ਵਧੀਆ ਤੇ ਮਿੱਠਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ। ਖ਼ੁਦਾ ਦੀ ਇਬਾਦਤ ਹੈ ਸੰਗੀਤ। ਪੁਰਾਤਨ ਸੰਗੀਤ ਤੇ ਆਧੁਨਿਕ ਸੰਗੀਤ ਵਿੱਚ ਕਾਫ਼ੀ ਫ਼ਰਕ ਹੈ। ਪੁਰਾਤਨ ਸੰਗੀਤ ਸਾਡੇ ਸੱਭਿਆਚਾਰ ਦੇ ਨੇੜੇ ਹੁੰਦਾ ਸੀ। ਪੁਰਾਤਨ ਸੰਗੀਤ ਵਿੱਚ ਰੂਹਾਨੀਅਤ ਝਲਕਦੀ ਸੀ ਤੇ ਗਾਇਕ ਵੀ ਬੜੇ ਸਿੱਧੇ ਤੇ ਸਾਦੇ ਢੰਗ ਨਾਲ ਆਪਣੇ ਗੀਤਾਂ ਨੂੰ ...
Read Full Story


ਮਾਮਲਾ ਇੱਜ਼ਤ ਦੇ ਨਾਂ ਤੇ ਹੁੰਦੇ ਕਤਲਾਂ ਦਾ-ਮਾਂ ਪਿਉ ਨਾਲ ਵੀ ਥੋੜ੍ਹਾ ਜਿਹਾ ਇਨਸਾਫ਼ ਹੋਣਾ ਚਾਹੀਦਾ

ਪਿਛਲੇ ਕੁਝ ਸਮੇਂ ਤੋਂ ਇੱਜ਼ਤ ਲਈ ਹੁੰਦੇ ਕਤਲਾਂ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਾ ਹੀ ਪੰਚਾਇਤਾਂ ਦੇ ਸਖ਼ਤ ਫੁਰਮਾਨਾਂ ਨਾਲ ਪ੍ਰੇਮ ਵਿਆਹ ਰੁਕਣ ਦਾ ਨਾਂ ਲੈ ਰਹੇ ਹਨ ਤੇ ਨਾ ਹੀ ਸਰਕਾਰ ਅਤੇ ਕੋਰਟਾਂ ਦੇ ਸਖਤ ਕਾਨੂੰਨਾਂ ਨਾਲ ਕਤਲ ਰੁਕਣ ਦਾ ਨਾਂ ਲੈ ਰਹੇ ਹਨ। ਇਸ ਨਾ ਰੁਕਣ ਵਾਲੇ ਦੁਖਾਂਤ ਦਾ ਕਾਰਨ ਕੀ ਹੈ? ਸਾਡੇ ਸਮੁੱਚੇ ਸਿਸਟਮ ਵਿੱਚ ਨੁਕਸ ਕਿੱਥੇ ਹੈ ਜਿਸ ਕਾਰਨ ਆਪਣੇ ਲਾਡਾਂ ਨਾਲ ਪਾਲੇ ਬੱਚਿਆਂ ਨੂੰ ਆਪਣੇ ਹੱਥੀਂ ਕਤਲ ਕਰਨ ਦੀ ਨੌਬਤ ਆ ਰਹੀ ਹੈ। ਜੇ ਆਪਾਂ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਵਰਤਾਰਾ ਹੀਰ ਰਾਂਝੇ, ਮਿਰਜ਼ਾ ਸਹਿਬਾਂ ਤੋਂ ਵੀ ਪਹਿਲਾਂ ਦਾ ਚਲਦਾ ਆ ਰਿਹਾ ਹੈ। ਪਰ ਅੱਜ ਦੀ ਯੁਵਾ ਪੀੜ੍ਹੀ ਪੱਛਮੀਂ ਕਲਚਰ ਤੋਂ ਵੱਧ ਪ੍ਰਭਾਵ ਕਬੂਲ ਰਹੀ ਹੋਣ ਕਾਰਨ ਇਸ ਪਾਸੇ ਨੂੰ ਜ਼ਿਆਦਾ ਉਲਾਰ ਹੋ ਰਹੀ ਹੈ। ਪਰ ਪੱਛਮੀਂ ਮੁਲਕਾਂ ਦੇ ਅਤੇ ...
Read Full Story


ਲੇਖਕ ਮਹਿਲਾਵਾਂ ਦੇ ਰਾਹ 'ਚ ਰੋੜਾ ਬਣੇ 'ਮੁਸ਼ਟੰਡਿਆਂ ਦੇ ਫ਼ੋਨ'

ਸਭ ਦੀਆਂ ਝੋਲੀਆਂ ਮੂੰਹੋਂ ਮੰਗੀਆਂ ਆਸਾਂ ਮੁਰਾਦਾਂ ਅਨੁਸਾਰ ਭਰਨ ਵਾਲੇ ਅਤੇ ਕੁੱਲ ਸੰਸਾਰ ਦੇ ਦਿਲਾਂ ਦੇ ਭੇਤ ਜਾਣਨ ਵਾਲੇ ਉਸ ਜਾਣੀ-ਜਾਣ ਨੇ ਪੂਰੀ ਦੁਨੀਆਂ ਦੀਆਂ ਤਮਾਮ ਮਹਿਲਾਵਾਂ ਨੂੰ ਆਦਰਯੋਗ ਠਹਿਰਾਇਆ ਹੈ। ਗੁਰੂ ਮਹਾਰਾਜ ਜੀ ਦੀਆਂ ਪੂਜਣਯੋਗ ਲਿਖਤਾਂ ਵਿੱਚ ਵੀ ਔਰਤ ਦਾ ਉਚੇਚੇ ਤੌਰ 'ਤੇ ਪੂਰੇ ਮਾਨ-ਇਜ਼ਤ ਨਾਲ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਦਾਤੇ ਦੀਆਂ ਸਵੱਲੀਆਂ ਨਜ਼ਰਾਂ ਸਦਕਾ ਅੱਜ ਇਸਤਰੀ ਵਰਗ ਨੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਉੱਚੀਆਂ ਉਡਾਰੀਆਂ ਵੀ ਮਾਰੀਆਂ ਹਨ। ਵੇਖਣ ਵਿੱਚ ਖਾਸਕਰ ਇਹ ਸੱਚਾਈ ਵੀ ਨਜ਼ਰਅੰਦਾਜ਼ ਹੋਈ ਹੈ ਕਿ ਵਧੇਰੇ ਹੋਰਾਂ ਖੇਤਰਾਂ ਵਿੱਚ ਆਪਣੇ ਨਾਂਅ ਦੀ ਧਾਕ ਜੰਮਾਉਂਦੀਆਂ-ਜੰਮਾਉਂਦੀਆਂ ਜ਼ਿਆਦਾ ਮਹਿਲਾਵਾਂ ਨੇ ਕਲਮ ਅਜ਼ਮਾਈ ਦੇ ਖੇਤਰ 'ਚ ਵੀ ਦਸਤਕ ਦਿੱਤੀ ਹੈ। ਸਮਾਜ ਸੋਧਕ ਤੇ ਤੱਥ ਭਰਪੂਰ ਨਿੱਗਰ ਸਮੱਗਰੀ ਨਾਲ ਮਾਂ ਬੋਲੀ ...
Read Full Story


1 2 3 4 > >>

Warning: include(bot.php): failed to open stream: No such file or directory in /home/satsamun/public_html/cat.php on line 163

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/cat.php on line 163