HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਦਿੱਲੀ ਦੇ ਝਰੋਖੇ ਚੋਂ
 
ਜ. ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ ਯਾਤਰਾ ਪੁਰ ਕਿੰਤੂ?

ਬੀਤੇ ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਵਲੋਂ ਕਨਾਡਾ, ਅਮਰੀਕਾ, ਯੂਕੇ, ਇਟਲੀ ਅਤੇ ਫਰਾਂਸ ਦੀਆਂ ਜੋ ਯਾਤਰਾਵਾਂ ਕੀਤੀਆਂ ਗਈਆਂ, ਉਨ੍ਹਾਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਅਸਫਲ ਕਰਾਰ ਦੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਪੁਛੇ ਜਾਂਦੇ ਰਹੇ ਸਵਾਲਾਂ ਦੇ ਸਿੱਧੇ ਜਵਾਬ ਦੇਣ ਦੀ ਬਜਾਏ, ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਹਨ, ਉਥੇ ਹੀ ਉਨ੍ਹਾਂ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਜ. ਮਨਜੀਤ ਸਿੰਘ ਜੀ ਕੇ ਦੀਆਂ ਇਹ ਵਿਦੇਸ਼ ਯਾਤਰਾਵਾਂ ਆਸ ਤੋਂ ਵੀ ਕਿਤੇ ਵੱਧ ਸਫਲ ਰਹੀਆਂ ਹਨ, ਉਹ ਸਥਾਨਕ ਸਿੱਖਾਂ ਵਲੋਂ ਪੁਛੇ ਗਏ ਹਰ ਸਵਾਲ ਦਾ ਸਟੀਕ ਜਵਾਬ ਦੇ ...
Read Full Story


ਗੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ

ਹੁਣ ਇਹ ਗਲ ਕੋਈ ਲੁਕੀ-ਛਿੱਪੀ ਨਹੀਂ ਰਹਿ ਗਈ ਹੋਈ ਕਿ ਹਰਿਆਣਾ ਵਿੱਚਲੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਹਰਿਆਣਾ ਦੇ ਸਿੱਖਾਂ ਵਲੋਂ ਬੀਤੇ ਲਗਭਗ ਦੋ ਦਹਾਕਿਆਂ ਤੋਂ ਜੋ ਸੰਘਰਸ਼ ਕੀਤਾ ਜਾਂਦਾ ਚਲਿਆ ਆ ਰਿਹਾ ਸੀ, ਆਖਿਰ ਉਸਨੂੰ ਬੂਰ ਪੈ ਹੀ ਗਿਆ ਹੈ। ਹਰਿਆਣਾ ਸਰਕਾਰ ਨੇ ਬੀਤੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਐਕਟ ਬਣਾਉਣ ਦੇ ਨਾਲ ਹੀ ਅਧਿਕਾਰਤ ਚੋਣਾਂ ਹੋਣ ਤਕ ਪ੍ਰਦੇਸ਼ ਦੇ ਇਤਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਤੇ ਸੇਵਾ-ਸੰਭਾਲ ਕਰਨ ਲਈ ੪੧-ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹੈਰਾਨੀ ਇਸ ਗਲ ਦੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਜੋ ਆਪ ਕਈ ਵਰ੍ਹਿਆਂ ਤੋਂ ਇੱਕ ਰਾਜ, ਪੰਜਾਬ ਦੇ ਮੁੱਖ ਮੰਤਰੀ ਚਲੇ ਆ ਰਹੇ ਹਨ ਅਤੇ ਕਿਸੇ ਪ੍ਰਦੇਸ਼ ਵਲੋਂ ਸੰਵਿਧਾਨਕ ਮਾਨਤਾਵਾਂ ਦਾ ਪਾਲਣ ...
Read Full Story


ਮੀਡੀਆ ਕਲਪਨਿਕ ਖੰਭਾਂ'ਤੇ ਜਾਂ ਫਿਰ ਚਾਪਲੂਸੀ ਦੇ ਰਾਹ ਤੁਰਿਆ?

ਭਾਰਤੀ ਮੀਡੀਆ, ਵਿਸ਼ੇਸ਼ ਕਰ ਇਲੈਕਟ੍ਰੋਨਿਕ ਮੀਡੀਆ ਵਲੋਂ ਆਪਣੀ ਨਿਰਪੱਖਤਾ ਅਤੇ ਸਭ ਤੋਂ ਪਹਿਲਾਂ ਦਰਸ਼ਕਾਂ ਤਕ ਖਬਰਾਂ ਪਹੁੰਚਾਣ ਦਾ ਦਾਅਵਾ ਲਗਾਤਾਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਹੈਰਾਨੀ ਦੀ ਗਲ ਇਹ ਹੈ ਕਿ ਅਜਿਹਾ ਦਾਅਵਾ ਕਰਦਿਆਂ ਹੋਇਆਂ ਵੀ ਉਸਨੇ ਲੋਕਸਭਾ ਚੋਣਾਂ ਵਿੱਚ ਜੋ ਭੂਮਿਕਾ ਅਦਾ ਕੀਤੀ, ਕਿਸੇ ਤੋਂ ਵੀ ਛੁਪੀ ਨਹੀਂ ਰਹੀ। ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਉਸਦਾ ਵਿਹਾਰ ਪੁਰੀ ਤਰ੍ਹਾਂ ਇੱਕ-ਪਖੀ ਹੀ ਰਿਹਾ। ਲਗਭਗ ਸਾਰੇ ਹੀ ਇਲੈਕਟ੍ਰੋਨਿਕ ਮੀਡੀਆ ਦਾ ਧਿਆਨ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸਟਾਰ ਚੋਣ-ਪ੍ਰਚਾਰਕ ਨਰੇਂਦਰ ਮੋਦੀ, ਜੋ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ, ਦੇ ਇੱਕ-ਪਾਸੜ ਪ੍ਰਚਾਰ ਪੁਰ ਹੀ ਕੇਂਦ੍ਰਿਤ ਰਿਹਾ। ਉਨ੍ਹਾਂ ਦੀਆਂ ਚੋਣ-ਰੈਲੀਆਂ ਦੀ ਕਵਰੇਜ ਪੁਰੀ-ਪੂਰੀ ਕਰਨ ਤੋਂ ਇਲਾਵਾ ਉਸਨੂੰ ਬਾਰ-ਬਾਰ ...
Read Full Story


ਕਿਉਂ ਬਾਰ-ਬਾਰ ਕੁਰੇਦੇ ਜਾਂਦੇ ਨੇ '੮੪ ਦੇ ਜ਼ਖ਼ਮ?

ਬੀਤੇ ਦਿਨੀਂ ਆਏ ਇੱਕ ਸਮਾਚਾਰ ਅਨੁਸਾਰ ਪੰਜਾਬ ਕਾਂਗ੍ਰਸ ਦੇ ਨੇਤਾ ਅਤੇ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਕਾਂਗ੍ਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਪਤ੍ਰਕਾਰਾਂ ਵਲੋਂ ਪੁਛੇ ਜਾ ਰਹੇ ਸੁਆਲਾਂ ਵਿਚੋਂ ਇੱਕ ਦਾ ਜਵਾਬ ਦਿੰਦਿਆਂ ਨਵੰਬਰ-੮੪ ਦੇ ਸਿੱਖ ਕਤਲੇਆਮ ਲਈ ਦੋਸ਼ੀ ਗਰਦਾਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਸਿੱਖ-ਕਤਲੇਆਮ ਦੇ ਮਾਮਲੇ ਵਿੱਚ ਬੇਗੁਨਾਹ ਕਰਾਰ ਦੇ ਦਿੱਤਾ ਹੈ। ਜਿਸਨੂੰ ਲੈ ਕੇ ਅਕਾਲੀ ਰਾਜਨੀਤੀ ਦੀ ਬਾਸੀ ਕੜ੍ਹੀ ਵਿੱਚ ਨਵਾਂ ਉਬਾਲ ਆ ਗਿਆ ਹੈ ਅਤੇ ਉਨ੍ਹਾਂ ਭਾਜਪਾਈਆਂ ਨਾਲ ਮਿਲ ਕੇ ਦਿੱਲੀ ਅਤੇ ਅੰਮ੍ਰਿਤਸਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁਧ ਮੁਜ਼ਾਹਿਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਧਰ ਕਾਂਗ੍ਰਸੀ ਨੇਤਾਵਾਂ ਵਲੋਂ ਕੈਪਟਨ ਦਾ ਬਚਾਉ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਨੇ ਇਹ ਕਿਹਾ ਸੀ ਕਿ ਜੇ ਜਗਦੀਸ਼ ...
Read Full Story


ਧਾਰਮਕ ਸਿੱਖ ਸੰਸਥਾਵਾਂ ਵਿੱਚ ਵੱਧ ਰਿਹੈ ਭ੍ਰਿਸ਼ਟਾਚਾਰ!

ਅਜਕਲ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਰਹਿੰਦੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਕੌੜੀ ਵੇਲ ਵਾਂਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਲੱਖ ਜਤਨ ਕਰਨ ਦੇ ਬਾਵਜੂਦ ਵੀ ਠਲ੍ਹਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕੋਈ ਛੋਟੀ ਜਾਂ ਵੱਡੀ ਸਿੰਘ ਸਭਾ, ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਬਚੀ ਹੋਵੇ, ਜਿਸ ਵਿੱਚ ਭਰਿਸ਼ਟਾਚਾਰ ਨਾ ਹੋ ਰਿਹਾ ਹੋਵੇ। ਭਾਵੇਂ ਕਿਸੇ ਵਿੱਚ ਘਟ ਹੋ ਰਿਹਾ ਹੋਵੇ ਤੇ ਭਾਵੇਂ ਵੱਧ, ਪਰ ਸਾਰੀਆਂ ਸੰਸਥਾਵਾਂ ਵਿੱਚ ਹੋ ਜ਼ਰੂਰ ਰਿਹਾ ਹੈ। ਕਿਸੇ ਵੀ ਸੰਸਥਾ ਵਿੱਚ ਭਰਿਸ਼ਟਾਚਾਰ ਦਾ ਘਟ ਜਾਂ ਵੱਧ ਹੋਣਾ, ਉਸਦੀ ਆਰਥਕ ਸਥਿਤੀ ਅਤੇ ਉਸਦੀ ਰਾਜਨੀਤੀ ਵਿੱਚ ਪੈਠ ਪੁਰ ਅਧਾਰਤ ਹੁੰਦਾ ਹੈ। ਜੇ ਸਿੱਖ ਇਤਿਹਾਸ ਵਲ ...
Read Full Story


ਬਾਦਲ ਭਾਜਪਾ ਨਾਲੋਨ ਤੁਰੰਤ ਨਾਤਾ ਤੋੜ ਕੇ ਸਿੱਖ ਮੰਗਾਂ ਵੱਲ ਧਿਆਨ ਦੇਵੇ- ਸਰਨਾ

ਨਵੀ ਦਿੱਲੀ (ਸ.ਸ.ਪਾਰ ਬਿਉਰੋ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਕਰਵਾਈ ਗਈ ਜਗਰਾaੁਂ ਰੈਲੀ ਨੂੰ ਪੂਰੀ ਤਰ੍ਹਾਂ ਅਸਫਲ ਦੱਸਦਿਆ ਕਿਹਾ ਕਿ ਬਾਦਲ ਵੱਲੋ ਉਠਾਏ ਗਏ ਗੁਜਰਾਤ ਦੇ ਕਿਸਾਨਾਂ ਦੇ ਮੁੱਦੇ ਤੇ ਮੋਦੀ ਨੇ ਕੋਈ ਵੀ ਸਪੱਸ਼ਟ ਉੱਤਰ ਨਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਦੀ ਨੀਤੀ ਸਿੱਖ ਵਿਰੋਧੀ ਹੈ ਅਤੇ ਮੋਦੀ ਨੂੰ ਕੇਂਦਰ ਦੀ ਸੱਤਾ ਵਿੱਚ ਆਉਣ ਤੋ ਰੋਕਣ ਲਈ ਸਮੂਹ ਸਿੱਖ ਜਗਤ ਨੂੰ ਇੱਕ ਮੁੱਠ ਹੋ ਜਾਣਾ ਚਾਹੀਦਾ ਹੈ ਅਤੇ ਬਾਦਲ ਨੂੰ ਮੋਦੀ ਰਾਗ ਦਾ ਅਲਾਪ ਕਰਨ ਦੀ ਬਜਾਏ ਉਸ ਨਾਲੋ ਨਾਤਾ ਤੋੜ ਕੇ ਸਿੱਖਾਂ ਦੀ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ...
Read Full Story


ਮੋਦੀ ਦੀ ਪੰਜਾਬ-ਰੈਲੀ ਦੇ ਕੁਝ 'ਸਾਈਡ-ਇਫੈਕਟ'

ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤ੍ਰੀ ਦੇ ਅਹੁਦੇ ਦੇ ਦਾਅਵੇਦਾਰ ਨਰੇਂਦਰ ਮੋਦੀ ਨੂੰ ਪੰਜਾਬ ਵਾਸੀਆਂ ਦੇ ਰੂ-ਬ-ਰੂ ਕਰਨ ਦੇ ਉਦੇਸ਼ ਨਾਲ ਅਕਾਲੀ-ਭਾਜਪਾ ਗਠਜੋੜ ਵਲੋਂ ਪੰਜਾਬ ਦੇ ਜਗਰਾਉਂ (ਲੁਧਿਆਣਾ) ਵਿਖੇ ਆਯੋਜਿਤ ਕੀਤੀ ਗਈ ਵਿਸ਼ਾਲ 'ਫਤਹਿ' ਰੈਲੀ, ਗਠਜੋੜ ਨੂੰ ਕਿਤਨੀ-ਕੁ 'ਫਤਹਿ' ਦੁਆਣ ਵਿੱਚ ਸਹਾਇਕ ਅਤੇ ਸਫਲ ਹੋਵੇਗੀ, ਇਸਦਾ ਜਵਾਬ ਤਾਂ ਸਮਾਂ ਹੀ ਦੇ ਪਾਵੇਗਾ। ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਇਸ ਰੈਲੀ ਦੀ ਸਫਲਤਾ ਅਤੇ ਅਸਫਲਤਾ ਦੇ ਨਾਲ ਹੀ ਇਸ ਪੁਰ ਖਰਚ ਹੋਏ ਕਰੋੜਾਂ ਰੁਪਇਆਂ ਨੂੰ ਲੈ ਕੇ ਚਰਚਾ ਚਲ ਹੀ ਰਹੀ ਹੈ, ਜਿਸ ਕਾਰਣ ਇਥੇ ਉਸਦੀ ਚਰਚਾ ਕਰਨਾ ਠੀਕ ਨਹੀਂ ਜਾਪਦਾ। ਇਸ ਰੈਲੀ ਵਿੱਚ ਜੋ ਕੁਝ ਵੇਖਣ ਅਤੇ ਸੁਣਨ ਨੂੰ ਮਿਲਆ, ਉਹ ਸਿੱਖ ਰਾਜਨੀਤੀ ਵਿੱਚ ਹੀ ਨਹੀਂ, ਸਗੋਂ ਆਮ ਸਿੱਖਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੋਇਆ ਹੈ। ਸਭ ਤੋਂ ਵੱਡਾ ਸੁਆਲ, ...
Read Full Story


ਕੀ ਸਿੱਖ-ਕਤਲੇਆਮ ਵਿੱਚ ਸਰਕਾਰ ਦੀ ਭੂਮਿਕਾ ਨਹੀਂ ਸੀ?

ਸਰਬ ਹਿੰਦ ਕਾਂਗ੍ਰਸ ਦੇ ਕੌਮੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿ, ਨਵੰਬਰ-੮੪ ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਹਰਿਆਂ ਕਰ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ, ਕਿ ਨਵੰਬਰ-੮੪ ਦੌਰਾਨ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਹੋਏ 'ਦੰਗਿਆਂ' ਅਤੇ ਸੰਨ-੨੦੦੨ ਦੌਰਾਨ ਗੁਜਰਾਤ ਵਿੱਚ ਹੋਏ 'ਦੰਗਿਆਂ' ਵਿੱਚ ਬਹੁਤ ਅੰਤਰ ਹੈ, ਕਿਉਂਕਿ ਨਵੰਬਰ-੮੪ ਦੇ 'ਦੰਗਿਆਂ' ਦੌਰਾਨ ਸਮੇਂ ਦੀ ਕਾਂਗ੍ਰਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਜਦਕਿ ਸੰਨ-੨੦੦੨ ਦੌਰਾਨ ਗੁਜਰਾਤ ਵਿੱਚ ਹੋਏ ਦੰਗਿਆਂ ਵਿੱਚ ਸਮੇਂ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਸਿੱਧਾ ਹੱਥ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗ੍ਰਸ ਸਰਕਾਰ ਨੇ ਨਵੰਬਰ-੮੪ ਦੇ 'ਦੰਗਿਆਂ' ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਸੰਨ-੨੦੦੨ ਦੇ 'ਦੰਗਿਆਂ' ਨੂੰ ਰੋਕਣ ਦੀ ...
Read Full Story


ਲਵਲੀ ਲਈ ਦਿੱਲੀ ਪ੍ਰਦੇਸ਼ ਕਾਂਗ੍ਰਸ ਦੇ ਪ੍ਰਧਾਨ ਵਜੋਂ ਰਾਹ ਅਸਾਨ ਨਹੀਂ

ਜਾਪਦਾ ਹੈ ਕਿ ਕਾਂਗ੍ਰਸ ਦੀ ਕੌਮੀ ਲੀਡਰਸ਼ਿਪ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਈ ਕਰਾਰੀ ਹਾਰ ਦੇ ਸਦਮੇ ਵਿਚੋਂ ਉਭਰਨ ਲਈ ਹੀ ਜੇ ਪੀ ਅਗਰਵਾਲ ਦੀ ਥਾਂ ਦਿੱਲੀ ਪ੍ਰਦੇਸ਼ ਦੇ ਸਾਬਕਾ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੂੰ ਇਸ ਵਿਸ਼ਵਾਸ ਨਾਲ ਦਿੱਲੀ ਪ੍ਰਦੇਸ਼ ਕਾਂਗ੍ਰਸ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਹਨ ਕਿ ਉਹ ਆਪਣੀ ਕੰਮ ਕਰਨ ਦੀ ਸੁਚਜੀ ਕਾਰਜ-ਸ਼ੈਲੀ ਦੇ ਚਲਦਿਆਂ ਪਾਰਟੀ ਦੇ ਸਾਰੇ ਗੁੱਟਾਂ ਨੂੰ ਨਾਲ ਲੈ ਕੇ ਚਲਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗਲ ਪੇਸ਼ ਕਰਨ ਦੇ ਸਮਰਥ ਹੋਣ ਕਾਰਣ ਲੋਕਾਂ ਦਾ ਵਿਸ਼ਵਾਸ ਜਿੱਤ, ਪਾਰਟੀ ਦੇ ਅਤੀਤ ਦੇ ਗੌਰਵ ਨੂੰ ਬਹਾਲ ਕਰਨ ਵਿੱਚ ਸਫਲ ਹੋਣਗੇ। ਕਾਂਗ੍ਰਸ ਹਾਈ ਕਮਾਂਡ ਦੀਆਂ ਆਸ਼ਾਵਾਂ ਦੀ ਕਸੌਟੀ ਪੁਰ ਉਹ ਕਿਥੋਂ ਤਕ ਪੂਰਾ ਉਤਰਦੇ ਹਨ, ਇਸਦਾ ਜਵਾਬ ਤਾਂ ਆਣ ਵਾਲਾ ਸਮਾਂ ਹੀ ਦੇਵੇਗਾ। ਹਾਂ, ਸ. ...
Read Full Story


ਨਾਨਕਸ਼ਾਹੀ ਕੈਲੰਡਰ ਵਿਵਾਦ : ਹਲ ਪ੍ਰਤੀ ਈਮਾਨਦਾਰੀ ਕਿਥੇ?

ਪਿਛਲੇ ਦਿਨੀਂ ਵਿਦੇਸ਼ੀਂ ਵਸਦੇ ਨਾਨਕਸ਼ਾਹੀ ਕਲੰਡਰ ਦੇ ਸਮਰਥਕਾਂ ਵਲੋਂ ਇੱਕ ਕਨਵੈਨਸ਼ਨ ਕਰ ਇਸਨੂੰ ਮੂਲ ਰੂਪ ਵਿੱਚ ਲਾਗੂ ਕਰਨ ਪ੍ਰਤੀ ਵਚਨਬਧੱਤਾ ਦੁਹਰਾ ਅਤੇ ਇਸਨੂੰ ਹੂ-ਬ-ਹੂ ਲਾਗੂ ਕਰਵਾਣ ਦੇ ਉਦੇਸ਼ ਨਾਲ ਸੰਘਰਸ਼ ਵਿਢਣ ਦਾ ਪ੍ਰਣ ਕਰ, ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਮੁੜ ਵਿਵਾਦਾਂ ਵਿੱਚ ਲੈ ਆਂਦਾ ਹੈ, ਜਿਸਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਹ ਸਜਣ ਇਹੀ ਮੰਨ ਕੇ ਚਲ ਰਹੇ ਹਨ ਕਿ ਸਿੱਖੀ ਨੂੰ ਬਚਾਈ ਰਖਣ ਦੇ ਮੂਲ ਤੇ ਸਥਾਪਤ ਆਦਰਸ਼ਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਅਣਗੋਲਿਆਂ ਕਰ ਕੇ ਵੀ ਸਿੱਖੀ ਨੂੰ ਬਚਾਈ ਰਖਿਆ ਜਾ ਸਕਦਾ ਹੈ, ਪਰ ਨਾਨਕਸ਼ਾਹੀ ਕੈਲੰਡਰ ਬਿਨਾ ਸਿੱਖੀ ਬਿਲਕੁਲ ਹੀ ਨਹੀਂ ਬਚ ਸਕਦੀ। ਇਤਨਾ ਹੀ ਨਹੀਂ ਉਹ ਇਹ ਵੀ ਮੰਨ ਰਹੇ ਹਨ ਕਿ ਇਹ ਇੱਕ ਅਜਿਹਾ ਇਲਾਹੀ ਫੁਰਮਾਨ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਸੋਧ ਜਾਂ ਤਬਦੀਲੀ ਹੋ ਹੀ ਨਹੀਂ ...
Read Full Story


ਸੰਵੇਦਨਸ਼ੀਲ ਮੁੱਦਿਆਂ ਬਾਰੇ ਸੰਜਮ ਤੋਂ ਕੰਮ ਲੈਣ ਦੀ ਲੋੜ

ਪਿਛਲੇ ਦਿਨੀਂ ਪਛਮੀ ਦਿੱਲੀ ਦੀ ਤਿਲਕ ਵਿਹਾਰ ਬਸਤੀ ਵਿੱਚ ਸਿੱਖਾਂ ਅਤੇ ਬਾਲਮੀਕੀਆਂ ਦੇ ਦੋ ਗੁਟਾਂ ਵਿੱਚਕਾਰ ਹਿੰਸਕ ਟਕਰਾਉ ਹੋਇਆ, ਜਿਸ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਲਗਭਗ ਦੋ-ਢਾਈ ਦਰਜਨ ਦਸੀ ਗਈ ਹੈ। ਇਸ ਹਿੰਸਕ ਟਕਰਾਉ ਦਾ ਕਾਰਣ ਕੀ ਸੀ? ਇਸ ਸੁਆਲ ਦਾ ਜਵਾਬ ਤਲਾਸ਼ਣ ਲਈ ਜਦੋਂ ਤਿਲਕ ਵਿਹਾਰ ਦੇ ਵਾਸੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਕੋਈ ਵੀ ਇਸ ਸੁਆਲ ਦਾ ਸਪਸ਼ਟ ਉੱਤਰ ਦੇਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਇਆ। ਕਿਸੇ ਨੇ ਦਸਿਆ ਕਿ ਇੱਕ ਪਤੰਗ ਨੂੰ ਲੈ ਕੇ ਦੋ ਬੱਚਿਆਂ ਵਿੱਚ ਹੋਏ ਝਗੜੇ ਨੇ ਤੂਲ ਫੜ ਗੰਭੀਰ ਰੂਪ ਧਾਰਣ ਕਰ ਲਿਆ, ਤੇ ਕਿਸੇ ਹੋਰ ਨੇ ਦਸਿਆ ਕਿ ਸਟੰਟ ਕਰ ਰਹੇ ਇੱਕ ਨੌਜਵਾਨ ਦੀ ਬਾਈਕ ਉਥੇ ਹੀ ਖੜੇ ਦੂਜੇ ਨੌਜਵਾਨ ਦੇ ਪੈਰ 'ਤੇ ਚੜ੍ਹ ਗਈ, ਜਿਸ ਤੇ ਉਨ੍ਹਾਂ ਵਿੱਚ ਤੂ-ਤੂ ਮੈਂ-ਮੈਂ ਸ਼ੁਰੂ ਹੋਈ ਅਤੇ ਗਲ ਇਤਨੀ ਵੱਧੀ ਕਿ ਉਸਨੇ ਦੋ ਗੁਟਾਂ ...
Read Full Story


ਬਾਦਲ ਅਕਾਲੀ ਦਲ ਨੂੰ ਕੌਮੀ ਪਾਰਟੀ ਬਣਾਉਣ ਦੀ ਮੁੜ ਕਵਾਇਦ?

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ਪਾਰਟੀ ਬਣਾਏ ਜਾਣ ਦੇ ਆਪਣੇ ਸੰਕਲਪ ਨੂੰ ਦੁਹਰਾਦਿਆਂ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਦਾ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਦਿੱਲੀ ਅਤੇ ਰਾਜਸਥਾਨ ਦੀਆਂ ਵਿਧਾਨ ਸਭਾਵਾਂ ਅਤੇ ਪੰਜਾਬ ਦੇ ਨਾਲ ਹੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਲੋਕ ਸਭਾ ਦੀਆਂ ਚੋਣਾਂ ਲੜੇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਦਲ ਦੇ ਆਪਣੇ ਉਮੀਦਵਾਰ ਪਾਰਟੀ ਦੇ ਹੀ ਟਿਕਟ ਅਤੇ ਚੋਣ ਨਿਸ਼ਾਨ ਪੁਰ ਚੋਣ ਲੜਨਗੇ। ਸ. ਸੁਖਬੀਰ ਸਿੰਘ ਬਾਦਲ ਦੇ ਇਸ ਸੰਕਲਪ ਅਤੇ ਦਾਅਵੇ ਦੇ ਦੁਹਰਾਉ ਦੇ ਸਬੰਧ ਵਿੱਚ ਜਦੋਂ ਬਾਦਲ ਅਕਾਲੀ ਦਲ ਦੇ ਹੀ ਦਿੱੱਲੀ ਪ੍ਰਦੇਸ਼ ਦੇ ਇੱਕ ਮੁਖੀ ਨਾਲ ਗਲ ਹੋਈ ਤਾਂ ਉਸਨੇ ਕਿਹਾ ਕਿ ਸ. ਸੁਖਬੀਰ ਸਿੰਘ ...
Read Full Story


ਦਹਾਕਿਆਂ ਦੀ ਅਰਦਾਸ ਪੂਰੀ ਕਿਉਂ ਨਹੀਂ ਹੋ ਰਹੀ?

ਕੁਝ ਸਮਾਂ ਹੋਇਐ, ਸਿੱਖ ਧਰਮ ਦੇ ਇਕ ਪ੍ਰਮੱਖ ਤੇ ਪ੍ਰਸਿੱਧ ਪ੍ਰਚਾਰਕ ਅਤੇ ਗੁਰਸ਼ਬਦ ਦੇ ਵਿਆਖਿਆਕਾਰ ਇਕ ਨਿਜੀ ਟੀਵੀ ਚੈਨਲ ਪੁਰ ਗੁਰ-ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ ਕਰਦਿਆਂ ਅਚਾਨਕ ਹੀ ਇਹ ਸੁਆਲ ਉਠਾਇਆ ਕਿ ਬੀਤੇ ਸੱਠ ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਹਰ ਗੁਰਦੁਆਰੇ ਅਤੇ ਹਰ ਸਿੱਖ ਦੇ ਘਰ ਵਿੱਚ, ਰੋਜ਼ ਘਟੋ-ਘਟ ਦੋ ਵਾਰ, ਸਵੇਰੇ ਅਤੇ ਸ਼ਾਮ ਇਹ ਅਰਦਾਸ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ 'ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ'। ਕਈ ਵਾਰ ਇਹ ਅਰਦਾਸ ਦੋ ਵਾਰ ਤੋਂ ਵੱਧ ਵੀ ਕੀਤੀ ਜਾਂਦੀ ਹੈ। ਉਨ੍ਹਾਂ ਪੁਛਿਆ ਕਿ ਇਹ ...
Read Full Story


ਸਿੱਖਾਂ ਦੇ 'ਦਰਦ' 'ਤੇ ਰਾਜਨੀਤੀ ਤਾਂ ਨਾ ਕਰੋ?

ਨਵੰਬਰ-੮੪ ਦੇ ਸਿੱਖ-ਕਤਲੇਆਮ ਲਈ ਗਰਦਾਨੇ ਜਾਂਦੇ ਚਲੇ ਆ ਰਹੇ ਇੱਕ ਮੁਖੀ ਸੱਜਣ ਕੁਮਾਰ ਨੂੰ ਇੱਕ ਮਾਮਲੇ ਵਿੱਚ ਅਦਾਲਤ ਵਲੋਂ ਉਨ੍ਹਾਂ ਸਾਰੇ ਦੋਸ਼ਾਂ, ਜੋ ਉਸ ਪੁਰ ਲਾਏ ਗਏ, ਤੋਂ ਮੁਕਤ ਕਰਾਰ ਦੇ ਦਿੱਤੇ ਜਾਣ ਦੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪੈਦਾ ਹੋ ਗਿਆ ਹੋਇਆ ਹੈ, ਜਿਸਨੂੰ ਉਹ ਮੁਜ਼ਾਹਿਰਿਆਂ ਅਤੇ ਧਰਨਿਆਂ ਦੇ ਰੂਪ ਵਿੱਚ ਜ਼ੋਰ-ਸ਼ੋਰ ਨਾਲ ਪ੍ਰਗਟ ਕਰ ਰਹੇ ਹਨ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਨਵੀਂ ਦਿੱਲੀ ਦੇ ਜੰਤਰ-ਮੰਤਰ 'ਤੇ 'ਸ਼ਾਂਤੀਪੂਰਣ' ਪ੍ਰਦਰਸ਼ਨ ਕਰ ਰਹੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਪੁਰ ਪੁਲਿਸ ਵਲੋਂ ਬੜੀ ਹੀ 'ਬੇਰਹਿਮੀ' ਨਾਲ ਲਾਠੀਆਂ ਮਾਂਜੀਆਂ ਗਈਆਂ, ਜਿਸਦੇ ਫਲਸਰੂਪ ਸ. ਮਨਜਿੰਦਰ ਸਿੰਘ ਸਿਰਸਾ, ਜ. ਓਂਕਾਰ ਸਿੰਘ ਥਾਪਰ, ਜ. ਕੁਲਦੀਪ ਸਿੰਘ ਭੋਗਲ ਆਦਿ ਮੁੱਖੀਆਂ ...
Read Full Story


ਧਰਮ-ਇਤਿਹਾਸ 'ਚ ਰਾਜਸੀ ਸੁਆਰਥ ਅਧੀਨ ਪਾਏ ਜਾਂਦੇ ਨੇ ਭੁਲੇਖੇ

ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪੀਤਮ ਪੁਰਾ-ਸ਼ਾਲੀਮਾਰ ਬਾਗ਼ ਹਲਕੇ ਤੋਂ ਚੁਣੇ ਗਏ ਮੈਂਬਰ ਐਮ ਪੀ ਐਸ ਚੱਡਾ ਵਲੋਂ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਦਾ ਧੰਨਵਾਦ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੇ ਨਾਲ ਹੀ ਇਲਾਕੇ ਦੇ ਕੁਝ ਭਾਜਪਾ ਮੁੱਖੀ ਵੀ ਸ਼ਾਮਲ ਹੋਏ। ਇਸ ਮੌਕੇ ਤੇ ਭਰਮ-ਭੁਲੇਖੇ ਪੈਦਾ ਹੋਣ ਦੀਆਂ ਕੁਝ ਧਾਰਣਾਵਾਂ ਉਸ ਸਮੇਂ ਉਭਰ ਕੇ ਸਾਹਮਣੇ ਆਈਆਂ, ਜਦੋਂ ਭਾਜਪਾ ਦੇ ਇੱਕ ਮੁੱਖੀ ਨੇ ਇਹ ਦਾਅਵਾ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਇੱਕ ਫਿਰਕੇ ਵਿਸ਼ੇਸ਼, ਮੁਸਲਮਾਣਾਂ ਦੇ ਵਿਰੁਧ ਸਨ। ਜਦਕਿ ਸਿੱਖ ਇਤਿਹਾਸ ਦੀ ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਤ ਸਾਰੇ ਗੁਰੂ ਸਾਹਿਬਾਨ ਦਾ ਅੰਦੋਲਨ ਅਤੇ ...
Read Full Story


ਨੀਲਾਤਾਰਾ ਸਾਕੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਦੀ ਚਰਚਾ

ਖਬਰਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਸਰਕਾਰ ਵਿਰੁਧ, ਜੂਨ-੧੯੮੪ ਵਿਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਕੀਤੇ ਗਏ ਹਮਲੇ (ਨੀਲਾ ਤਾਰਾ ਸਾਕੇ) ਦੌਰਾਨ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਸੁਪ੍ਰੀਮ ਕੋਰਟ ਵਿਚ ਕੀਤੇ ਗਏ ਹੋਏ ਮੁਕਦਮੇ ਦੀ ਸੁਣਵਾਈ ਕਰਦਿਆਂ ਵਿਦਵਾਨ ਜੱਜਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਹਜ਼ਾਰ ਕਰੋੜ ਦਾ ਮੁਆਵਜ਼ਾ ਲੈਣ ਲਈ ਕੀਤੇ ਗਏ ਹੋਏ, ਆਪਣੇ ਇਸ ਦਾਅਵੇ ਲਈ, ਦਸ ਕਰੋੜ ਦੀ ਅਦਾਲਤੀ ਫੀਸ ਜਮ੍ਹਾ ਕਰਾਉਣ ਦਾ ਆਦੇਸ਼ ਦਿਤਾ ਹੈ, ਜਿਸ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਨੀ ਭਾਰੀ ਫੀਸ ਜਮ੍ਹਾ ਕਰਾਣ ਦੀ ਸਮਰਥਾ ਨਾ ਹੋਣ ਦੀ ਗਲ ਕਹਿ ਆਪਣੇ ਹੱਥ ਖੜੇ ਕਰ ਦਿੱਤੇ ਹਨ। ਇਥੇ ਇਹ ਗਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਨ-੨੦੧੦ ਵਿੱਚ ...
Read Full Story


ਅਕਾਲੀ ਦਲ (ਬਾਦਲ) ਦੀ ਕੌਮੀ ਪਾਰਟੀ ਵਜੋਂ ਸਥਾਪਨਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਹੋਈ ਰਿਕਾਰਡ ਜਿੱਤ ਤੋਂ ਉਤਸਾਹਿਤ ਹੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬੋਂ ਬਾਹਰ ਦੇ ਸੰਘਣੀ ਸਿੱਖ ਵਸੋਂ ਵਾਲੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਅਤੇ ਏਜੰਡੇ ਪੁਰ ਲੜੇਗਾ। ਇਸਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਚੰਡੀਗੜ੍ਹ ਵਿਖੇ ਇੱਕ ਪਤ੍ਰਕਾਰ ਨਾਲ ਹੋਈ ਮਿਲਣੀ ਦੌਰਾਨ ਆਪਣੇ ਇਸ ਐਲਾਨ ਵਿੱਚ ਸੋਧ ਕਰਦਿਆਂ ਕਿਹਾ ਕਿ ਪੰਜਾਬੋਂ ਬਾਹਰ ਦੇ ਕਈ ਰਾਜਾਂ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਆਦਿ, ਵਿੱਚ ਪੰਜਾਬੀਆਂ ਦੀ ਕਾਫੀ ਵਸੋਂ ਹੈ, ਜੋ ਆਪਣੇ ਹਿਤਾਂ ਆਧਿਕਾਰਾਂ ਦੀ ਰਾਖੀ ਲਈ, ਪੰਜਾਬੀਆਂ ਦੀ ਸਾਂਝੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲ ...
Read Full Story


ਦਿੱਲੀ ਗੁਰਦੁਆਰਾ ਚੋਣਾਂ : ਅਣਕਿਆਸੇ ਜਾਂ ਅਸਾਵੀਂ 'ਜੰਗ' ਦੇ ਨਤੀਜੇ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਲੈ ਕੇ ਜੋ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਪਾਸੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਕੀਤੀਆਂ ਜਾਂਦੀਆਂ ਰਹੀਆਂ ਸਾਰੀਆਂ ਕਿਆਸਅਰਾਈਆਂ ਅਤੇ ਲਾਏ ਜਾਂਦੇ ਰਹੇ ਅਨੁਮਾਨਾਂ ਨੂੰ ਖਾਰਜ ਕਰ ਕੇ ਰਖ ਦਿੱਤਾ ਹੈ ਅਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਨਤੀਜੇ ਇੱਕ ਅਸਾਵੀਂ 'ਜੰਗ' ਦੇ ਹਨ, ਕਿਉਂਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਵਲ ਦੋ ਮੁਖੀ, ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ, ਹੀ ਸਨ, ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ), ...
Read Full Story


ਨਹੀਂ ਭੁੱਲਦੀ ਪੀੜ ਚੁਰਾਸੀ ਦੀ

ਅਠਾਈ ਸਾਲ ਹੋ ਗਏ ਨੇ ਸਾਨੂੰ ਦਿੱਲੀ ਤੋਂ ਪੰਜਾਬ ਆਇਆਂ। ਜ਼ਖ਼ਮ ਅੱਜ ਵੀ ਹਰੇ ਨੇ। ਇੰਨੇ ਸਾਲਾਂ ਬਾਅਦ ਵੀ ਟੀਸ ਮੁੜ ਉੱਠ ਖੜ੍ਹਦੀ ਹੈ। ਜਿਸ ਨੇ ਭੋਗਿਆ ਉਸ ਤੋਂ ਵੱਧ ਕੋਈ ਜਾਣ ਵੀ ਕਿਵੇਂ ਸਕਦਾ ਏ? ਨਹੀਂ ਤਾਂ ਅਸੀਂ ਕਦੇ ਦਿੱਲੀ ਛੱਡ ਸਕਦੇ ਸੀ? ਉਹ ਵੀ ਉਸ ਪੰਜਾਬ ਲਈ ਜਿੱਥੇ ਸੂਰਜ ਡੁੱਬਣ ਤੋਂ ਪਹਿਲਾਂ ਹੀ ਦਿਨ ਛਿਪ ਜਾਂਦਾ ਸੀ ਚੁਰਾਸੀ ਵਿੱਚ, ਸੁੰਨ ਵਰਤ ਜਾਂਦੀ ਸੀ ਚਾਰ-ਚੁਫ਼ੇਰੇ, ਮੁਰਦਿਆਂ ਵਰਗੀ ਸੁੰਨ। ਇੱਕ ਤਾਂ ਏਨਾ ਵੱਡਾ ਸੰਤਾਪ ਭੋਗ ਕੇ ਆਏ ਸੀ। ਉੱਪਰੋਂ ਰੁੱਖਾ-ਰੁੱਖਾ ਸਹਿਮਿਆ ਮੁਹਾਲੀ, ਜਿੱਥੇ ਆ ਸਾਨੂੰ ਡੇਰੇ ਲਾਉਣੇ ਪਏ। ਹਾਲਾਤ ਤਾਂ ਖਰਾਬ ਸਨ ਹੀ, ਉੱਤੋਂ ਸਰਦੀਆਂ ਦੇ ਛੋਟੇ ਦਿਨ ਅਤੇ ਲੰਮੀਆਂ ਰਾਤਾਂ ਖਾਣ ਨੂੰ ਪੈਂਦੀਆਂ। ਕਿੰਨੇ ਹੀ ਸਾਲ ਲੱਗ ਗਏ ਸਾਨੂੰ ਮੁੜ ਪੈਰਾਂ ਸਿਰ ਹੁੰਦਿਆਂ। ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਆਉਣ ਲੱਗੀ। ਸੰਤਾਪ ...
Read Full Story


ਗੁਰਦੁਆਰਿਆਂ ਵਿੱਚ ਹੋ ਰਹੀਆਂ ਲੜਾਈਆਂ : ਅਸੀਂ ਚੁਪ ਕਿਉਂ?

ਇਨ੍ਹਾਂ ਹੀ ਦਿਨਾਂ ਵਿੱਚ ਸਾਬਕਾ ਸਾਂਸਦ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਦਾ ਪੰਜਾਬੀ ਦੇ ਇੱਕ ਦੈਨਿਕ ਵਿੱਚ ਛਪਿਆ ਮਜ਼ਮੂਨ, 'ਗੁਰਦੁਆਰਿਆਂ ਵਿੱਚ ਲੜਾਈਆਂ : ਅਸੀਂ ਚੁਪ ਕਿਉਂ ਹਾਂ'? ਨਜ਼ਰਾਂ ਵਿਚੋਂ ਗੁਜ਼ਰਿਆ। ਇਸ ਮਜ਼ਮੂਨ ਵਿੱਚ ਉਨ੍ਹਾਂ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੇ ਹੋਏ ਹਿੰਸਕ ਪ੍ਰਦਰਸ਼ਨ ਅਤੇ ਵਿਦੇਸ਼ਾਂ ਵਿਚਲੇ ਕਈ ਗੁਰਦੁਆਰਿਆਂ ਦੀ ਸੱਤਾ ਪੁਰ ਕਬਜ਼ੇ ਕਰਨ ਅਤੇ ਖੋਹਣ ਨੂੰ ਲੈ ਕੇ ਹੋ ਰਹੇ ਝਗੜਿਆਂ ਪੁਰ ਡੂੰਘਾ ਦੁਖ ਅਤੇ ਚਿੰਤਾ ਪ੍ਰਗਟ ਕਰਦਿਆਂ, ਇਹ ਸੁਆਲ ਉਠਾਇਆ ਹੈ ਕਿ 'ਆਖਰ ਇਹ ਸਭ ਵੇਖਦਿਆਂ ਹੋਇਆਂ ਅਸੀਂ ਚੁਪ ਕਿਉਂ ਹਾਂ'? ਗੁਸਤਾਖੀ ਮਾਫ ਹੋਵੇ ਅਤੇ ਜੇ ਸ. ਤਰਲੋਚਨ ਸਿੰਘ ਬੁਰਾ ਨਾ ਮਨਾਉਣ ਤਾਂ ਲਗਭਗ ਸਾਢੇ ਚਾਰ-ਕੁ ਵਰ੍ਹੇ ਪਹਿਲਾਂ ਦੀ ਇੱਕ ਗਲ ਉਨ੍ਹਾਂ ਨੂੰ ...
Read Full Story


1 2 > >>