HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਖ਼ਬਰਨਾਮਾ
 
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ

ਪੱਤਰ ਪ੍ਰੇਰਕ\r\nਨਵੀਂ ਦਿੱਲੀ, 20 ਅਪਰੈਲ\r\nਦਿੱਲੀ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਅੱਜ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।\r\nਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 94 ਸਾਲਾਂ ਦੇ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਅੱਜ ਕਰੀਬ 12 ਵਜੇ ਆਖ਼ਰੀ ਸਾਹ ਲਿਆ। ਜਸਟਿਸ ਸੱਚਰ ਦਾ ਜਨਮ 22 ਦਸੰਬਰ, 1923 ਨੂੰ ਹੋਇਆ ਸੀ ਤੇ ਉਨ੍ਹਾਂ 6 ਅਗਸਤ ਤੋਂ 22 ਦਸੰਬਰ, 1985 ਤੱਕ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਵੱਜੋਂ ਵੀ ਸੇਵਾਵਾਂ ਦਿੱਤੀਆਂ ਸਨ।\r\nਸ੍ਰੀ ਸੱਚਰ ਦੀ ਅਗਵਾਈ ਹੇਠ ਯੂਪੀਏ ਦੀ ਤਤਕਾਲੀ ਡਾ. ਮਨਮੋਹਨ ਸਿੰਘ ਸਰਕਾਰ ਨੇ ਭਾਰਤੀ ਮੁਸਲਮਾਨਾਂ ਬਾਰੇ ਸੱਚਰ ਕਮਿਸ਼ਨ ਕਾਇਮ ਕੀਤਾ ਸੀ। ਸੱਚਰ ਕਮਿਸ਼ਨ ਨੇ ਦੇਸ਼ ਦੇ ...
Read Full Story


ਬਲਰਾਜ ਸਿੰਘ ਸਿੱਧੂ (ਇੰਗਲੈਂਡ ) ਦੀ ਮਰਾਠਾ ਇਤਿਹਾਸ ਨੂੰ ਚਿਤਰਦੀ ਦਿਲਚਸਪ ਕਿਤਾਬ ਮਸਤਾਨੀ

ਵਿਦੇਸ਼ ਇੰਗਲੈਂਡ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਦੀ ਮੋਰਾਂ ਦਾ ਮਹਾਰਾਜਾ ਵਰਗੀ ਪੰਜਾਬੀ ਇਤਿਹਾਸ ਤੇ ਲਿਖੀ ਹੋਈ ਕਿਤਾਬ ਪੜਨ ਤੋਂ ਬਾਅਦ ਉਸਦੀ ਨਵੀਂ ਕਿਤਾਬ ਜੋ ਮਰਾਠਿਆਂ ਦੇ ਇਤਿਹਾਸ ਨਾਲ ਸਬੰਧਤ ਹੈ ਪੜਕੇ ਪਤਾ ਲੱਗਦਾ ਹੈ ਕਿ ਲੇਖਕ ਦੀ ਇਤਿਹਾਸ ਨੂੰ ਪੜਨ ਅਤੇ ਜਾਨਣ ਦੀ ਅਤੇ ਤੀਸਰੀ ਅੱਖ ਨਾਲ ਦੇਖਣ ਦੀ ਰੱਬੀ ਦਾਤ ਮਿਲੀ ਹੋਈ ਹੈ । ਚਾਲੀ ਕੁ ਸਾਲ ਦੀ ਉਮਰ ਵਿੱਚ ਹੀ ਬਜੁਰਗ ਵਰਗ ਦੀ ਸਿਆਣਫ ਵਰਗੀ ਕਲਾ ਦੇ ਭਰਭੂਰ ਧਾਰਨੀ ਦੇ ਮਾਲਕ ਲੇਖਕ ਨੇ ਮਰਾਠਾ ਯੋਧੇ ਬਾਜੀ ਰਾਉ ਅਤੇ ਉਸਦੀ ਪਿਆਰ ਕਹਾਣੀ ਦੀ ਪਾਤਰ ਮਸਤਾਨੀ ਦੀ ਪਰੇਮ ਕਥਾ ਨੂੰ ਅਧਾਰ ਬਣਾਕਿ ਲਿਖੀ ਹੋਈ ਹੈ ਜੋ ਕਿ ਅਸਲ ਵਿੱਚ ਪਰੇਮ ਕਹਾਣੀ ਦੀ ਥਾਂ ਔਰਤ ਮਰਦ ਦੇ ਰਿਸਤਿਆਂ ਦੀ ਜੱਦੋ ਜਹਿਦ ਦੀ ਕਹਾਣੀ ਹੈ ਜਿਸ ਵਿੱਚ ਇੱਕ ਔਰਤ ਵੱਲੋਂ ਆਪਣੇ ਪਿਆਰ ਨਾਲ ਵਫਾ ...
Read Full Story


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ (ਸ.ਸ.ਪਾਰ ਬਿਉਰੋ) ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉੱਪ ਕੁਲਪਤੀ ਡਾ. ਸ.ਪ. ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ ਭਾਸ਼ਾ ਕਮੇਟੀ ਦਾ ਗਠਨ ਕਰਦਿਆਂ ਮਾਂ ਬੋਲੀ ਪੰਜਾਬੀ ਲਈ ਦੇ ਹਿੱਤਾਂ ਲਈ ਯਤਨਸ਼ੀਲ ਪ੍ਰਮੁੱਖ ਪੰਜ ਧਿਰਾਂ ਤੋਂ ਇਲਾਵਾ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਨੂੰ ਵਿਸ਼ੇਸ਼ ਥਾਂ ...
Read Full Story


ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ...
Read Full Story


ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ

ਲੰਡਨ (ਸ.ਸ.ਪਾਰ ਬਿਉਰੋ) ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ 'ਚੋਂ ਹੀਰੇ ਚੁਣੇ ਹਨ, ਉਨਹਾਂ ਨੂੰ ਤ੍ਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁੱਚ ਵਧਾਈ ਦਾ ਪਾਤਰ ਹੈ। ਇਹੋ ਜਿਹਾ ਕੰਮ ਕਿਸੇ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਨ੍ਹਾਂ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਨ੍ਹਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ, ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦ੍ਰਿੜ੍ਹਤਾ। ਪਰ ਜੇਕਰ ਇਕੋ ਵਿਅਕਤੀ ਪਿਛਲੇ ੧੬ ਵਰ੍ਹਿਆਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ, ਇਕਾਗਰਤਾ, ਤੁਅੱਸਬ ਨਾਲ ਪਹਾੜ ਜਿੱਡੇ ਕੰਮ ਨੂੰ ਨੇਪਰੇ ...
Read Full Story


ਪਰਮਜੀਤ ਸਿੰਘ ਸਰਨਾ ਨੇ ਗਿਆਨੀ ਗੁਰਬਚਨ ਸਿੰਘ ਨਾਲ ਤਾਜ਼ਾ ਪੰਥਕ ਹਾਲਾਤ ਬਾਰੇ ਕੀਤੀਆਂ ਵਿਚਾਰਾਂ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਤਾਜ਼ਾ ਪੰਥਕ ਹਲਾਤਾਂ ਬਾਰੇ ਵਿਚਾਰ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਲੀਡਰ ਦੀ ਲੀਡਰੀ ਨੂੰ ਬਚਾਉਣ ਪਿੱਛੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਬਲੀ ਦੇ ਦੇਣੀ ਜਾਇਜ਼ ਨਹੀਂ। ਉਨ੍ਹਾਂ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਸਿੱਖ ਬੁੱਧੀਜੀਵੀ, ਕਾਨੂੰਨਦਾਨਾਂ, ਧਾਰਮਕ ਸ਼ਖ਼ਸੀਅਤਾਂ ਦੇ ਨਾਲ-ਨਾਲ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ 'ਤੇ ਅਧਾਰਤ ਇਕ ਕਮੇਟੀ ਦਾ ਗਠਨ ਕਰ ਕੇ ਵੱਖਰੀ ਹਰਿਆਣਾ ਕਮੇਟੀ ਮਾਮਲੇ ਨੂੰ ਹੱਲ ਕੀਤਾ ...
Read Full Story


ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਕੈਨੇਡਾ ਨੇ ਭਾਰਤੀਆਂ ਲਈ ਆਸਾਨ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਕੈਨੇਡਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਇਲੈਕਜ਼ੈਂਡਰ ਨੇ ਬੀਤੇ ਦਿਨੀਂ ਭਾਰਤ ਵਿਚ ਸੀ.ਏ.ਐਨ. ਪਲੱਸ (ਕੈਨ ਪਲੱਸ) ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕੈਨੇਡਾ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੀਜ਼ਾ ਦੇਣ ਲਈ ਬੇਨਤੀ ਕਰਦੇ ਸਮੇਂ ਜ਼ਿਆਦਾ ਕਾਗਜ਼ੀ ਕਾਰਵਾਈ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਜਲਦੀ ਵੀਜ਼ਾ ਮਿਲ ਸਕੇਗਾ। ਕੈਨ ਪਲੱਸ ਵੀਜ਼ਾ ਪ੍ਰੋਗਰਾਮ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਹੈ ਜਿਹੜੇ ਪਿਛਲੇ ੧੦ ਸਾਲਾਂ ਵਿਚ ਕੈਨੇਡਾ ਜਾਂ ਅਮਰੀਕਾ ਦੀ ਯਾਤਰਾ ਕਰ ਚੁੱਕੇ ਹਨ। ਜਲਦ ਵੀਜ਼ਾ ਪ੍ਰਕਿਰਿਆ ਨਾਲ ਬਿਨੈਕਾਰਾਂ ਨੂੰ ਲਾਭ ਹੋਵੇਗਾ ਅਤੇ ਵੀਜ਼ਾ ਅਧਿਕਾਰੀਆਂ ਨੂੰ ਦੂਸਰੇ ਕੇਸ 'ਤੇ ਕੰਮ ਕਰਨ ਦਾ ਸਮਾਂ ਵੀ ਮਿਲ ਸਕੇਗਾ। ...
Read Full Story


ਹੁਣ ਕੈਨੇਡਾ 'ਚ ਕੰਮ ਕਰਨਾ ਤੇ ਵਸਣਾ ਹੋਇਆ ਸੌਖਾ

ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲਿਆਂ ਲਈ ਵੱਡੀ ਖ਼ਬਰ ਹੈ, ਕਿਉਂਕਿ ਉੱਥੇ ਦੀ ਸਰਕਾਰ ਇਮੀਗ੍ਰੇਸ਼ਨ ਨਿਯਮਾਂ 'ਚ ਕੁਝ ਅਜਿਹੇ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਉੱਥੇ ਵਸਣਾ ਆਸਾਨ ਹੋਵੇਗਾ। ਇਸ ਲਈ ਹੁਣ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਇਕ ਆਰਥਿਕ ਅਖ਼ਬਾਰ ਨੇ ਇਹ ਖ਼ਬਰ ਦਿੱਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਕਜੇਂਡਰ ਨੇ ਕਿਹਾ ਹੈ ਕਿ ਕਿਸੇ ਖਾਸ ਪੇਸ਼ੇ 'ਚ ਮਾਹਰ ਲੋਕਾਂ ਨੂੰ ਉਨ੍ਹਾਂ ਦੇ ਦੇਸ਼ 'ਚ ਮਹਿਜ ੬ ਮਹੀਨਿਆਂ 'ਚ ਇਮੀਗ੍ਰੇਸ਼ਨ ਮਿਲ ਜਾਵੇਗਾ ਅਤੇ ਉੱਥੇ ਰਹਿਣ ਦਾ ਅਧਿਕਾਰ ਵੀ ਮਿਲ ਜਾਵੇਗਾ। ਪਹਿਲੇ ਇਸ 'ਚ ਕਾਫੀ ਸਾਲ ਲੱਗ ਜਾਂਦੇ ਸਨ। ਕੈਨੇਡਾ ਦੇ ਮੰਤਰੀ ਨੇ ਕਿਹਾ ਹੈ ਕਿ ਇਸ ਦਿਸ਼ਾਂ 'ਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ ਤਾਂ ਕਿ ਕੈਨੇਡਾ 'ਚ ਕੰਮ ਕਰਨ ਦੇ ਇਛੁੱਕ ਲੋਕਾਂ ਨੂੰ ਉੱਥੇ ...
Read Full Story


ਅਮਰੀਕਾ, ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ

ਵਾਸ਼ਿੰਗਟਨ—ਭਾਰਤੀਆਂ ਵਿਚ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਕੇ ਵਸਣ ਦਾ ਅਜਿਹਾ ਚਸਕਾ ਹੁੰਦਾ ਹੈ ਕਿ ਉਹ ਇਸ ਦੇ ਲਈ ਆਪਣੇ ਪਰਿਵਾਰ, ਦੇਸ਼ ਅਤੇ ਇਥੋਂ ਤੱਕ ਕੀ ਆਪਣੀ ਪੜ੍ਹਾਈ-ਲਿਖਾਈ ਛੱਡਣ ਨੂੰ ਤਿਆਰ ਰਹਿੰਦੇ ਹਨ। ਭਾਰਤ ਵਿਚ ਔਖੇ-ਸੌਖੇ ਹੋ ਕੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪਿਜ਼ਾ ਵੇਚਣ ਦਾ ਕੰਮ ਵੀ ਬੜੀ ਸ਼ਾਨ ਨਾਲ ਕਰਦੇ ਹਨ। ਜੀ ਹਾਂ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਈ ਪ੍ਰਵਾਸੀ ਡਾਕਟਰ ਪਿਜ਼ਾ ਵੇਚਣ ਲਈ ਮਜ਼ਬੂਰ ਹਨ। ਅਸਲ ਵਿਚ 'ਰੈਜੀਡੈਂਸੀ ਪੋਜੀਸ਼ਨ' ਦੀ ਕਮੀ ਦੇ ਕਾਰਨ ਵਿਦੇਸ਼ਾਂ ਤੋਂ ਪੜ੍ਹ ਕੇ ਆਏ ਡਾਕਟਰਾਂ ਨੂੰ ਉੱਥੇ ਗੁਜ਼ਾਰਾ ਕਰਨ ਦੇ ਲਈ ਇਹ ਕੰਮ ਕਰਨਾ ਪੈਂਦਾ ਹੈ। ਇਸ ਵਿਚ ਪਿਜ਼ਾ ਪਹੁੰਚਾਉਣ ਤੋਂ ਲੈ ਕੇ ਕੈਬ ਦੀ ਡਰਾਈਵਰੀ ਤੱਕ ਸ਼ਾਮਲ ਹੈ ਅਤੇ ਇਹ ਡਾਕਟਰ ਡਾਕਟਰੀ ਸੇਵਾਵਾਂ ਨਾ ਦੇ ਕੇ ...
Read Full Story


ਜੱਥੇਦਾਰ ਮੱਕੜ ਨੇ ਰਗੜਾ ਲਗਾਇਆ ਤਾਂ ਧਾਰਾ ੨੫ ਕੰਮ ਆਵੇਗੀ!

ਧਰਮ ਅਤੇ ਧਰਮੀਆਂ ਦੀ ਦੁਨੀਆਂ ਬਹੁਤ ਅਜੀਬ ਹੁੰਦੀ ਹੈ। ਕਹਿਣ ਨੂੰ ਤਾਂ ਹਰ ਧਰਮ ਪ੍ਰੇਮ ਸਿਖਾਉਂਦਾ ਹੈ ਪਰ ਸੰਸਾਰ ਦੇ ਵਰਤਾਰੇ ਨੂੰ ਵੇਖੀਏ ਤਾਂ ਨਫਰਤ ਦੇ ਭਾਂਬੜਾਂ ਦੀ ਚਿੰਗਾੜੀ ਕਿਸੇ ਨਾ ਕਿਸੇ ਧਰਮ ਜਾਂ ਧਰਮੀ ਦੀ ਦੇਣ ਹੁੰਦੀ ਹੈ। ਤਕਰੀਬਨ ਹਰ ਧਰਮ ਅਜੇਹੇ ਮੌਕੇ ਦੋਸ਼ ਕਿਸੇ ਹੋਰ ਨੂੰ ਦਿੰਦਾ ਹੈ ਜਾਂ ਇਹ ਆਖ ਕੇ ਡੰਗ ਟਾਪਾ ਲਿਆ ਜਾਂਦਾ ਹੈ ਕਿ ਸਾਡਾ ਧਰਮ ਤਾਂ ਅਜੇਹਾ ਨਹੀਂ ਸਿਖਾਉਂਦਾ, ਅਜੇਹਾ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਆਦਿ। ਮਲੇਸ਼ੀਆ ਵਿੱਚ ਦੋ ਢਾਈ ਕੁ ਸਾਲ ਤੋਂ 'ਅੱਲਾ੍ਹ' ਸ਼ਬਦ ਦੀ ਵਰਤੋਂ ਦਾ ਇਕ ਰੇੜਕਾ ਚੱਲਦਾ ਆ ਰਿਹਾ ਹੈ। ਈਸਾਈਆਂ ਦੀ ਕੈਥੋਲਿਕ ਸੰਪਰਦਾ ਦੇ ਇਕ ਲੋਕਲ ਹੈਰਲਡ ਨਾਮ ਦੇ ਪਰਚੇ ਵਿੱਚ 'ਅੱਲਾ੍ਹ' ਸ਼ਬਦ ਦੀ ਵਰਤੋਂ 'ਤੇ ਕਿਸੇ ਕੱਟੜ ਮੁਸਲਮਾਨ ਗੁੱਟ ਨੇ ਇਤਰਾਜ਼ ਕਰ ਦਿੱਤਾ ਸੀ ਕਿ 'ਅੱਲਾ੍ਹ' ਸ਼ਬਦ ਦਾ ਸਬੰਧ ...
Read Full Story


ਗੁਰਦੀਸ਼ ਕੌਰ ਗਰੇਵਾਲ ਦਾ ਧਾਰਮਿਕ ਕਾਵਿ ਸੰਗ੍ਰਹਿ "ਜਿਨੀ ਨਾਮੁ ਧਿਆਇਆ" ਰੀਲੀਜ਼

ਸਰੀ: (ਸ.ਸ.ਪਾਰ ਬਿਉਰੋ)- ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੇ ਸਿੱਖ ਇਤਿਹਾਸ ਨੂੰ ਸਮਰਪਿਤ, ਖ਼ੂਬਸੂਰਤ ਧਾਰਮਿਕ ਕਾਵਿ ਸੰਗ੍ਰਹਿ, "ਜਿਨੀ ਨਾਮੁ ਧਿਆਇਆ" ਦੀ ਸਰੀ (ਕੈਨੇਡਾ) ਵਿਖੇ, ਸਟੂਡੀਓ ੭ ਦੇ ਹਾਲ ਵਿੱਚ, ਧਾਰਮਿਕ ਤੇ ਸਾਹਿਤਕ ਸ਼ਖਸੀਅਤਾਂ ਦੀ ਸ਼ਾਨਦਾਰ ਹਾਜ਼ਰੀ ਵਿੱਚ, ਘੁੰੰਡ ਚੁਕਾਈ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ- ਸ. ਗਿਆਨ ਸਿੰਘ ਸੰਧੂ ਫਾਊਂਡਰ ਪ੍ਰਧਾਨ ਵਰਲਡ ਸਿੱਖ ਔਰਗੇਨਾਈਜ਼ੇਸ਼ਨ, ਗੁਲਸ਼ਨਰਾਜ ਕੌਰ ਡਾਇਰੈਕਟਰ ਇੰਡੋ ਕਨੇਡੀਅਨ ਸੀਨੀਅਰ ਸੈਂਟਰ, ਕਵਿੱਤਰੀ ਅਤੇ ਬਾਠ ਮੋਟਰਜ਼ ਦੇ ਮਾਲਕ ਸੁੱਖੀ ਬਾਠ ਸ਼ੁਸ਼ੋਬਤ ਹੋਏ। ਸਟੇਜ ਦੀ ਸੇਵਾ ਨੂੰ, ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਬਾਖ਼ੂਬੀ ਸੰਭਾਲਿਆ। ਸਮਾਗਮ ਦੇ ਅਰੰਭ ਵਿੱਚ ਬੀਬੀ ਅੰਮ੍ਰਿਤ ਕੌਰ ਵਲੋਂ ਇਸ ਪੁਸਤਕ ਦੇ ਇੱਕ ਗੀਤ ਨੂੰ ਤਰੰਨਮ ਵਿੱਚ ਪੇਸ਼ ਕੀਤਾ ਗਿਆ। ...
Read Full Story


ਇਤਿਹਾਸਿਕ ਵੰਡ ਵੱਲ ਵਧ ਰਿਹਾ ਇਰਾਕ!

ਜਦੋ ਇਸ ਸਾਲ ਆਈਐਸਆਈਐੱਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਨਾਂ ਦੀ ਜਥੇਬੰਦੀ ਦੇ ਅੱਤਵਾਦੀਆਂ ਨੇ ਇਰਾਕ ਦੀ ਕੇਂਦਰੀ ਬੈਂੱਕ ਵਿੱਚ ਡਾਕਾ ਮਾਰਕੇ ੪੭੫ ਮਿਲੀਅਨ ਡਾਲਰ ਲੁੱਟ ਲਿਆ ਸੀ ਅਤੇ ਉਸ ਤੋਂ ਫੋਰਨ ਬਾਅਦ ਜਾਰਡਨ ਦੇ ਇੱਕ ਹੋਟਲ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੀ ਇਰਾਕ ਦੇ ਸਾਬਕਾ ਰਾਸ਼ਟਰੀ ਪਤੀ ਦੀ ਲੜਕੀ ਰਾਘਦ ਹੂਸੈਨ ਨੇ ਇਹ ਬਿਆਨ ਦਿੱਤਾ ਸੀ ਕਿ ਹੁਣ ਸਾਡੇ ਮਿਸ਼ਨ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਤਾਂ ਉਸ ਵਕਤ ਇਸ ਗੱਲ ਵੱਲ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ ਗਈ ਕਿ ਇਰਾਕ ਵਿੱਚ ਇਹ ਗਰੁੱਪ ਭਿਆਨਕ ਤਬਾਹੀ ਵੀ ਮਚਾ ਸਕਦਾ ਹੈ। ਰਾਘਦ ਹੂਸੈਨ ਸੋਸ਼ਲ ਮੀਡੀਏ ਰਾਹੀਂ ਇਹ ਵੀ ਪ੍ਰਚਾਰ ਕਰਦੀ ਰਹੀ ਹੈ ਕਿ ਸੁੰਨੀ ਖਾੜਕੂਆਂ ਦੀ ਵੱਧ ਤੋਂ ਵੱਧ ਪੈਸੇ ਨਾਲ ਮਦਦ ਕੀਤੀ ਜਾਵੇ ਅਤੇ ਉਸ ਉਪਰ ਇਰਾਕ ਵਿੱਚ ਕਈ ਕੇਸ ਵੀ ਦਰਜ ਹਨ ਪਰ ਉਹ ਰਫਿਊਜੀ ਬਣ ਕੇ ਜਾਰਡਨ ...
Read Full Story


ਔਰਤ ਲਈ ਖ਼ਤਰਾ ਬਣ ਰਹੇ ਪਿਆਰ ਵਿਆਹ

ਅੱਜ-ਕੱਲ੍ਹ ਮੁੰਡੇ-ਕੁੜੀਆਂ ਜਾਗੀਰੂ ਰਸਮਾਂ ਨੂੰ ਤੋੜ ਕੇ ਪਿਆਰ ਵਿਆਹ ਕਰਵਾ ਕੇ ਇਸ ਜਰਜਰ ਹੋਏ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਵਾਲੇ ਨਿਰਮਾਤਾ ਬਣ ਰਹੇ ਹਨ। ਭਾਵੇਂ ਕਾਨੂੰਨ ਨੇ ਵੀ ਆਪਣੀ ਮੋਹਰ ਲਾਉਂਦਿਆਂ ਇਨ੍ਹਾਂ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਪਰ ਦੂਜੇ ਪਾਸੇ ਜਾਗੀਰੂ ਸੋਚ ਜ਼ਖ਼ਮੀ ਸ਼ੇਰ ਵਾਂਗ ਦਨਦਨਾਉਂਦੀ ਹੋਈ ਘੁੰਮਦੀ ਫਿਰਦੀ ਹੈ ਅਤੇ ਅਜਿਹੇ ਨਵ-ਨਿਰਮਾਤਾਵਾਂ ਨੂੰ ਚੁਣ-ਚੁਣ ਕੇ ਸੂਲੀ ਵੀ ਚੜ੍ਹਾ ਰਹੀ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਅਣਖ ਦੀ ਖ਼ਾਤਰ ਕਤਲ ਹੋ ਰਹੇ ਹਨ ਅਤੇ ਬਹੁਤੀ ਵਾਰ ਇਸ ਦਾ ਸ਼ਿਕਾਰ ਸਿਰਫ਼ ਔਰਤ ਹੀ ਬਣਦੀ ਹੈ, ਜਿਸ ਕਰਕੇ ਇਹ ਪਿਆਰ ਵਿਆਹ ਹੋਰਨਾਂ ਔਰਤਾਂ ਦੀ ਆਜ਼ਾਦੀ 'ਤੇ ਲਈ ਵੀ ਖ਼ਤਰਾ ਬਣ ਰਹੇ ਹਨ। ਇਸ ਪਿਆਰ ਵਿਆਹ ਸਮੇਤ ਵਿਆਹਕ ਬੰਧਨ ਧੜਾਧੜ ਟੁੱਟ ਰਹੇ ਹਨ। ਜਿਨ੍ਹਾਂ ਨੇ ਪਿਆਰ ਨਿਭਾਉਣ ਲਈ ...
Read Full Story


ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਭੱਜ ਰਹੇ ਨੇ ਵਿਦੇਸ਼ਾਂ ਵੱਲ

ਭਾਰਤ ਦੀਆਂ ਉੱਚ ਸਿੱਖਿਅਤ ਯੁਵਾ ਵਰਗ ਵਿੱਚ ਇਨ੍ਹੀਂ ਦਿਨੀਂ ਵਿਦੇਸ਼ਾਂ 'ਚ ਨੌਕਰੀ ਕਰਨ ਦਾ ਭਾਰੀ ਰੁਝਾਨ ਹੈ। ਭਾਰਤ ਦੇ ਡਾਕਟਰ, ਇੰਜੀਨੀਅਰ, ਵਿਗਿਆਨਕ ਇੱਥੋਂ ਤੱਕ ਕਿ ਨਿਰਮਾਣ ਮਜ਼ਦੂਰਾਂ ਦੀ ਚੰਗੀ ਖ਼ਾਸੀ ਗਿਣਤੀ ਪਿਛਲੇ ਕਈ ਦਹਾਕਿਆਂ ਤੋਂ ਉੱਚ ਸਿੱਖਿਆ ਤੇ ਨੌਕਰੀ ਦੀ ਭਾਲ 'ਚ ਅਮਰੀਕਾ, ਯੂਰਪ ਤੇ ਅਰਬ ਦੇਸਾਂ ਵੱਲ ਜਾ ਰਹੀ ਹੈ। ਕਾਰਨ ਇਹ ਹੈ ਕਿ ਵਿਦੇਸ਼ਾਂ ਵਿੱਚ ਭਾਰਤ ਨਾਲੋਂ ਵਧੀਆ ਸਹੂਲਤਾਂ, ਵਧੀਆ ਪ੍ਰਸ਼ਾਸਨ ਤੇ ਚੰਗੀ ਤਨਖ਼ਾਹ ਉਨ੍ਹਾਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਸੈਂਟਰ ਫਾਰ ਪਲੈਨਿੰਗ ਰਿਸਰਚ ਐਂਡ ਐਕਸ਼ਨ ਨਵੀਂ ਦਿੱਲੀ ਦੇ ਅਧਿਐਨ ਮੁਤਾਬਕ ਪ੍ਰਤਿਭਾਸ਼ੀਲ ਨੌਜਵਾਨ ਵਰਗ ਦਾ ਵਿਦੇਸ਼ਾਂ ਵੱਲ ਰੁਝਾਨ ਨੇ ਭਾਰਤ ਨੂੰ ਹੁਣ ਤੱਕ ੧੩੦ ਅਰਬ ਦਾ ਨੁਕਸਾਨ ਪਹੁੰਚਾਇਆ ਹੈ। ਜੇਕਰ ਇਹ ਰੁਝਾਨ ਨਾ ਰੁੱਕਿਆ ਤਾਂ ਇਕੀਵੀਂ ਸਦੀ ਦੇ ਅੰਤ ਤੱਕ ੭੫ ਕਰੋੜ ਤੋਂ ...
Read Full Story


ਭਾਰਤੀਆਂ ਦੀ ਇਮੀਗਰੇਸ਼ਨ ਕੈਨੇਡਾ ਲਈ ਲਾਹੇਵੰਦ

ਟੋਰਾਂਟੋ (ਸ.ਸ.ਪਾਰ ਬਿਉਰੋ) ਭਾਰਤ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਕੈਟੇਗਰੀਆਂ ਵਿਚ ਲੋਕ ਇਮੀਗਰੇਸ਼ਨ ਲੈ ਕੇ ਆ ਰਹੇ ਹਨ ਅਤੇ ਕੈਨੇਡਾ ਉਨ੍ਹਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਮੀਗਰੇਟ ਹੋ ਕੇ ਭਾਰਤੀਆਂ ਨੇ ਕੈਨੇਡਾ ਦੀ ਸਰਬਪੱਖੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਕੈਨੇਡਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਵੱਡੀ ਗਿਣਤੀ ਵਿਚ ਭਾਰਤੀ ਕੈਨੇਡਾ ਆਉਣ ਅਤੇ ਇਸ ਨੂੰ ਵਪਾਰ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਹੋਰ ਅਮੀਰ ਕਰਕੇ ਇਸ ਦੇ ਇਕਨਾਮਿਕ ਵਾਧੇ ਵਿਚ ਯੋਗਦਾਨ ਪਾਉਣ। ਇਹ ਐਲਾਨ ਕੈਨੇਡਾ ਦੇ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮਨਿਸਟਰ ਕ੍ਰਿਸ ਅਲੈਗਜੈਂਡਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਇਸ ਮੌਕੇ ਐਮ. ਪੀ. ਅਤੇ ਪਾਰਲੀਮੈਂਟ ਸੈਕਟਰੀ ਪਰਮ ਗਿੱਲ ਨੇ ਕ੍ਰਿਸ ਅਲੈਗਜੈਂਡਰ ਦਾ ਨਿੱਘਾ ਸੁਆਗਤ ਕੀਤਾ ਅਤੇ ਸਾਰਿਆਂ ...
Read Full Story


ਪੰਜਾਬ ਦੇ ਧੀਆਂ–ਪੁੱਤਾਂ ਦਾ ਦੁਖ

ਫੇਸਬੁਕ ਉਤੇ ਕਈ ਕੁੜੀਆਂ ਦੀਆਂ ਫੋਟੋਆਂ ਹੇਠ ਬੜੇ ਦੋ-ਅਰਥੇ ਤੇ ਤਿਖੇ ਲਫਜ਼ ਲਿਖੇ ਮਿਲਦੇ ਨੇ। ਕਈ ਵਾਰ ਕਿਸੇ ਧੀ-ਭੈਣ ਨੇ ਬੜੇ ਚਾਅ ਨਾਲ ਫੋਟੋ ਪੋਸਟ ਕੀਤੀ ਹੁੰਦੀ ਹੈ ਤੇ ਹੇਠਾਂ ਕਈ ਬੇਹੱਦ ਉਲਾਰ ਸ਼ਬਦ ਲਿਖਣਗੇ, ਉਸ ਕੁੜੀ ਨੂੰ ਜਾਨਣ ਵਾਲਿਆਂ ਲਈ ਬੜੀ ਸ਼ਰਮ ਵਾਲੀ ਗੱਲ ਬਣ ਜਾਂਦੀ ਹੈ। ਕੀ ਅਸੀਂ ਐਡੇ ਹੀ ਘਟੀਆ ਲੋਕ ਹਾਂ ਕਿ ਕਿਸੇ ਵੀ ਕੁੜੀ ਬਾਰੇ ਨਿਕੰਮੇ ਸ਼ਬਦ ਹੀ ਲਿਖਣੇ ਜਾਣਦੇ ਹਾਂ।ਕੀ ਅਸੀਂ ਉਹ ਲਿਖਣ ਵੇਲੇ ਨਹੀਂ ਸੋਚ ਸਕਦੇ ਕਿ ਜੇ ਇਥੇ ਮੇਰੀ ਮਾਂ, ਭੈਣ ਜਾਂ ਧੀ ਦੀ ਫੋਟੋ ਹੁੰਦੀ ਤਾਂ ਮੈਂ ਕੀ ਲਿਖਦਾ? ਮੰਨਿਆ ਕਿ ਕਈ ਹਲਕੇ ਮਿਜਾਜ ਵਾਲੀਆਂ ਹੋਣਗੀਆਂ ਜਿਹੜੀਆਂ ਇਹੋ ਜਿਹੇ ਊਲ-ਜਲੂਲ਼ ਸ਼ਬਦ ਹਾਸਿਲ ਕਰਨ ਦੀ ਨੀਤ ਨਾਲ ਹੀ ਪੋਸਟ ਕਰਦੀਆਂ ਹੋਣਗੀਆਂ, ਪਰ ਹਰ ਕੁੜੀ ਇਕੋ ਜਿਹੀ ਨਹੀ ਹੋ ਸਕਦੀ। ਪੰਜ-ਦਸ ਪਿਛੇ ਸਾਰੀਆਂ ਕੁੜੀਆਂ ਨੂੰ ਬਦਨਾਮ ਕਿਵੇਂ ਕੀਤਾ ਜਾ ...
Read Full Story


ਪਰਦੇਸੀ ਪੰਜਾਬੀ ਵੀ ਆਮ ਆਦਮੀ ਪਾਰਟੀ ਦੇ ਹੋਏ ਦੀਵਾਨੇ

ਬੀਤੇ ਦਿਨੀਂਂ ਕੈਨੇਡਾ ਦੇ ਇੱਕ ਪੱਤਰਕਾਰ ਦੋਸਤ ਦਾ ਫ਼ੋਨ ਆਇਆ। ਲੋਕ ਸਭਾ ਚੋਣਾ ਬਾਰੇ ਹਾਲ ਚਾਲ ਪੁੱਛਣ ਲੱਗਾ ਕਿ ਨਤੀਜੇ ਕਿਹੋ ਜਿਹੇ ਹੋਣਗੇ। ਮੈਂ ਕਿਹਾ ਕਿ ਨਤੀਜਿਆਂ ਬਾਰੇ ਬਹੁਤ ਭੰਬਲਭੂਸਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਮਿਲੇ ਜ਼ੋਰਦਾਰ ਹੁੰਗਾਰੇ ਨੇ ਸਭ ਗਿਣਤੀਆਂ ਮਿਣਤੀਆਂ ਬੇਹਿਸਾਬੀਆਂ ਬਣਾ ਦਿੱਤੀਆਂ ਨੇ। ਮੇਰਾ ਦੋਸਤ ਪੱਤਰਕਾਰ ਕਹਿਣ ਲੱਗਾ ਕਿ ਵਿਦੇਸ਼ੀ ਅਤੇ ਖ਼ਾਸ ਕਰਕੇ ਕੈਨੇਡਾ ਵੱਸੇ ਐਨ ਆਰ ਆਈਜ਼ ਦੀ ਵੱਡੀ ਬਹੁਗਿਣਤੀ ਵੀ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਹਿਮਾਇਤੀ ਹੋ ਗਏ।ਉਹ ਝੁਰ ਰਿਹਾ ਸੀ ਕਿ ਅਕਾਲੀ-ਬੀ ਜੇ ਪੀ ਅਤੇ ਬਾਦਲਾਂ ਬਾਰੇ ਤਾਂ ਇਥੇ ਬਹੁਤੇ ਲੋਕੀਂ ਅਤੇ ਖ਼ਾਸ ਕਰਕੇ ਮੀਡੀਏ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ।ਪਤਾ ਨਹੀਂ ਕੀ ਖ਼ਬਤ ਹੋਇਆ ਸੀ ਸਭ ਨੂੰ ਕੇਜਰੀਵਾਲ ਦੀ ਪਾਰਟੀ ਦਾ।ਕੈਨੇਡਾ ਅਮਰੀਕਾ ਦੇ ਹੋਰਨਾ ਪੱਤਰਕਾਰਾਂ ਅਤੇ ...
Read Full Story


ਅਕਾਲੀਆਂ 'ਤੇ ਚੌਤਰਫੇ ਹਮਲੇ, ਆਪ ਦੇ ਨਿਸ਼ਾਨੇ 'ਤੇ ਵੀ ਬਾਦਲਕੇ

ਸਭ ਤੋਂ ਜ਼ਿਆਦਾ ਦਿਲਚਸਪ ਸਥਿਤੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਬਣੀ ਹੋਈ ਹੈ, ਜਿੱਥੇ ਮਾਝੇ ਦੇ ਜਰਨੈਲ ਕਹਾਉਂਦੇ ਅਕਾਲੀ ਦਰ ਬਾਦਲ ਦੇ ਬਿਕਰਮ ਮਜੀਠੀਆ ਨੇ ਜ਼ਰਾ ਜ਼ਿਆਦਾ ਹੀ ਜੋਸ਼ ਵਿਚ ਆ ਕੇ ਆਖ ਦਿੱਤਾ ਕਿ ਕਾਂਗਰਸੀਆਂ ਦੀਆਂ ਧੌਣਾਂ ਮਰੋੜ ਦਿਆਂਗੇ..। ਚੋਣ ਕਮਿਸ਼ਨ ਕੋਲ ਮਾਮਲਾ ਪੁੱਜਿਆ ਤਾਂ ਉਸ ਨੇ ਡੀ ਸੀ ਤੋਂ ਮਜੀਠੀਆ ਦੇ ਭਾਸ਼ਣ ਦੀ ਸੀਡੀ ਮੰਗਵਾ ਲਈ ਹੈ, ਹਾਲਾਂਕਿ ਮਜੀਠੀਆ ਨੇ ਮੀਡੀਆ ਜ਼ਰੀਏ ਸਫਾਈ ਦਿੱਤੀ ਕਿ ਇਹ ਨਹੀਂ ਸੀ ਕਿਹਾ ਕਿ ਧੌਣ ਮਰੋੜਾਂਗੇ, ਬਲਕਿ ਇਹ ਆਖਿਆ ਸੀ ਕਿ ਧੌਣ ਨੱਪਾਂਗੇ..। ਵੈਸੇ ਫਰਕ ਕੀ ਹੈ ਦੋਵਾਂ ਗੱਲਾਂ ਵਿੱਚ ਇਕ ਪਹਿਲੀ ਕਿਰਿਆ ਹੈ , ਦੇ ਦੂਜੀ ਅਗਲੀ ਕਿਰਿਆ.. ਮਜੀਠੀਆ ਸਾਹਿਬ ਧੌਣ ਮਰੋੜਨ ਤੋਂ ਪਹਿਲਾਂ ਨੱਪਣੀ ਹੀ ਪੈਂਦੀ ਹੈ। ਖੈਰ ਜਾਂਚ ਚੱਲ ਰਹੀ ਹੈ, ਜੇ ਦੋਸ਼ ਸਹੀ ਸਾਬਿਤ ਹੋਏ ਤਾਂ ਕਾਰਵਾਈ ਹੋ ਸਕਦੀ ਹੈ। ਕੈਪਟਨ ਦੇ ...
Read Full Story


ਮੁੰਡਾ ਦਸਵੀਂ ਫੇਲ੍ਹ, ਕੱਢ ਲਿਆਇਆ ਮੇਮ!

ਟੀਕਮਗੜ੍ਹ- ਉੱਤਰ ਪ੍ਰਦੇਸ਼ ਦੇ ਕਾਸ਼ੀ 'ਚ ਆਰਟ ਗੈਲਰੀ ਚਲਾਉਣ ਵਾਲੇ ਓਰਛਾ ਦੇ ਸੁਨੀਲ ਪਰਿਹਾਰ ਨੂੰ ਸਵਿਟਜ਼ਰਲੈਂਡ ਦੀ ਨੇਤਾਲੀ ਨਾਲ ਪਿਆਰ ਹੋ ਗਿਆ। ਹੁਣ ਦੋਵੇਂ ਇਕ ਦੂਜੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ ਅਤੇ ਨੇਤਾਲੀ ਜੋ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਹੈ, ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਨੂੰ ਭਾਰਤ ਆ ਗਈ ਹੈ। ਨੇਤਾਲੀ ਨੇ ਟੀਕਮਗੜ੍ਹ ਪਹੁੰਚ ਕੇ ਏ. ਡੀ. ਐਮ. ਕੋਰਟ 'ਚ ਵਿਆਹ ਲਈ ਐਪਲੀਕੇਸ਼ਨ ਦੇ ਦਿੱਤੀ ਹੈ। ਹਾਲਾਂਕਿ ਕਾਰਵਾਈ ਲੰਬੀ ਹੋਣ ਕਾਰਨ ਦੋਹਾਂ ਨੂੰ ਤਕਰੀਬਨ ਡੇਢ ਮਹੀਨੇ ਤੱਕ ਵਿਆਹ ਲਈ ਉਡੀਕ ਕਰਨੀ ਪਵੇਗੀ। ਦੋਵੇਂ ਇਕ ਦੂਜੇ ਨੂੰ ਇਕ ਸਾਲ ਤੋਂ ਪਿਆਰ ਕਰਦੇ ਹਨ ਅਤੇ ਸੋਸ਼ਲ ਸਾਈਟ, ਈ-ਮੇਲ ਅਤੇ ਫੋਨ ਰਾਹੀਂ ਸੰਪਰਕ 'ਚ ਰਹੇ। ਇਕ ਸਾਲ ਬਾਅਦ ਨੇਤਾਲੀ ਭਾਰਤ ਆਉਣ ਨੂੰ ਮਜ਼ਬੂਰ ਹੋ ਗਈ। ਨੇਤਾਲੀ ਸਵਿਟਜ਼ਰਲੈਂਡ 'ਚ ਅਧਿਆਪਕ ਹੈ, ਜਦੋਂ ਕਿ ਓਰਛਾ ਦੇ ...
Read Full Story


ਜਦੋਂ ਟਰੈਵਲ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਏਜੰਟਾਂ ਲਈ ਇਟਲੀ ਬੜਾ ਸਹਾਈ ਹੋਇਆ ਹੈ, ਕਿਉਂਕਿ ਇਹਨਾਂ ਸਾਲਾਂ ਵਿੱਚ ਕਈ ਵਾਰੀ ਵਿਦੇਸ਼ੀਆਂ ਨੂੰ ਪੱਕੇ ਤੌਰ 'ਤੇ ਆਉਣ ਲਈ ਕਾਨੂੰਨੀ ਇਜਾਜ਼ਤ ਮਿਲੀ ਹੈ। ਕੁਝ ਲੋਕਾਂ ਨੇ ਏਜੰਟ ਬਣ ਕੇ ਇਟਲੀ ਆਉਣ ਦੇ ਚਾਹਵਾਨਾਂ ਦੀ ਬੜੀ ਛਿੱਲ ਲਾਹੀ ਹੈ, ਤੇ ਹੁਣ ਵੀ ਲਾਹ ਰਹੇ ...
Read Full Story


1 2 3 4 5 6 > >>

Warning: include(bot.php): failed to open stream: No such file or directory in /home/satsamun/public_html/cat.php on line 163

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/cat.php on line 163