HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Archive News Search for "Tuesday, December 09, 2014"
 
ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ

-ਕਾਦਰ ਵੱਲੋਂ ਸਾਜੀ ਇਸ ਕੁਦਰਤ ਵਿੱਚ ਜੇ ਮਨੁੱਖ ਅਤੇ ਪੰਛੀਆਂ ਵਿਚਾਲੇ ਕੁਦਰਤੀ ਸਾਂਝ ਹੈ ਤਾਂ ਹੁਣ ਮਨੁੱਖ ਅਤੇ ਪੰਛੀਆਂ ਦੀ 'ਹੋਣੀ' ਵੀ ਇਕੋ ਜਿਹੀ ਹੈ। ਦੋਵੇਂ ਹੀ ਪਰਵਾਸ ਦਾ ਦਰਦ ਹੰਢਾ ਰਹੇ ਹਨ। ਦੋਵੇਂ ਹੀ ਚੋਗ ਚੁਗਣ ਲਈ ਹੁਣ ਲੰਬੀਆਂ ਉਡਾਰੀਆਂ ਮਾਰਨ ਲੱਗੇ ਹਨ। ਜੇ ਪੰਛੀ ਪੁਰਾਤਨ ਸਮੇਂ ਤੋਂ ਹੀ ਚੋਗ ਲਈ ਲੰਬੀਆਂ ਉਡਾਰੀਆਂ ਮਾਰਦੇ ਹਨ ਤਾਂ ਹੁਣ ਮਨੁੱਖ ਵੀ ਸੱਤ ਸਮੁੰਦਰ ਪਾਰ ਕਰਦੇ ਹਨ ਅਤੇ ਡਾਲਰ ਅਤੇ ਪੋਂਡ ਕਮਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਮਨੁੱਖ ਅਤੇ ਪੰਛੀਆਂ ਦਾ ਸਬੰਧ ਮੁੱਢ ਤੋਂ ਹੀ ਹੈ, ਦੋਵਾਂ ਵਿੱਚ ਬੜੀ ...
Read Full Story


ਇਟਲੀ 'ਚ ਕੱਚੇ ਤੌਰ 'ਤੇ ਰਹਿਣ ਵਾਲੇ ਵਿਦੇਸ਼ੀ ਵੀ ਵਿਆਹ ਕਰਵਾ ਹੋ ਸਕਦੇ ਹਨ ਪੱਕੇ

ਰੋਮ (ਸ.ਸ.ਪਾਰ ਬਿਉਰੋ) ਇਟਲੀ ਸਰਕਾਰ ਆਰਥਿਕ ਮੰਦਹਾਲੀ ਨੂੰ ਹੱਲ ਕਰਨ ਲਈ ਹਰ ਸਾਲ ਸੀਜ਼ਨਲੀ ਪੇਪਰ ਜ਼ਿਲਿਆਂ ਅਨੁਸਾਰ ਖੋਲਦੀ ਰਹਿੰਦੀ ਹੈ ਇਸ ਨਾਲ ਹੀ ਫਲੂਸੀ, ਘਰੇਲੂ ਅਤੇ ਵਿਦਿਆਰਥੀ ਵੀਜ਼ੇ ਜਾਰੀ ਕਰਨ 'ਚ ਕਾਫ਼ੀ ਸੰਜੀਦਾ ਲੱਗ ਰਹੀ ਹੈ ਇਸੇ ਲੜੀ 'ਚ ਹੁਣ ਇਟਲੀ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਉਨ੍ਹਾਂ ਸਮੂਹ ਬਾਲਗ ਵਿਦੇਸ਼ੀਆਂ ਨੂੰ ਬਾਗੋ-ਬਾਗ ਕਰਨ ਦਾ ਫੈਸਲਾ ਕਰ ਲਿਆ ਹੈ, ਜਿਹੜੇ ਕਿ ਇਟਲੀ ਬਿਨਾਂ ਪੇਪਰਾਂ ਦੇ ਰੈਣ-ਬਸੇਰਾ ਕਰਦੇ ਹਨ ਅਤੇ ਕਾਨੂੰਨਨ ਇਟਲੀ ਰਹਿੰਦੇ ਜੀਵਨ ਸਾਥੀ ਨਾਲ ਵਿਆਹ ਕਰਵਾਉਣਾ ਚਾਹੀਦੇ ਹਨ।ਪਹਿਲਾਂ ਇਹ ...
Read Full Story


ਸਮੇਂ ਦਾ ਹਾਣੀ ਕੈਨੇਡਾ

ਕੈਨੇਡਾ ਦੇ ਸਹਿਜ ਅਤੇ ਗਤੀਸ਼ੀਲ ਪ੍ਰਬੰਧ 'ਚ ਜਿਉਣ ਲਈ ਹਰ ਕਿਸੇ ਦਾ ਦਿਲ ਕਰਦਾ ਹੈ । ਯਾਤਰੀ ਸੈਰ ਨਹੀ ਉੱਥੇ ਜਾਂਦਾ ਹੈ ਤਾਂ ਉੱਥੋਂ ਦਾ ਹੀ ਹੋ ਜਾਂਦਾ ਹੈ। ਪੰਜਾਬ ਦੀ ਮਿੱਟੀ ਦਾ ਮੋਹ ਅਤੇ ਹੋਰ ਕਈ ਕਿਸਮ ਦੇ ਰੁਝੇਵੇਂ ਵਿਅਕਤੀ ਨੂੰ ਆਪਣੇ ਦੇਸ਼ ਲੈ ਆਉਂਦੇ ਹਨ ਪਰ ਫਿਰ ਵੀ ਇਹੋ ਝੋਰਾ ਲੱਗਿਆ ਰਹਿੰਦਾ ਹੈ ਕਿ 'ਸੋਨ-ਚਿੜੀ' ਕਹੇ ਜਾਂਦੇ ਭਾਰਤ ਦੇ ਵਾਸੀਆਂ ਨੂੰ ਕੈਨੇਡਾ ਵਰਗੇ ਸੁਨਹਿਰੇ ਦਿਨ ਕਦੋਂ ਨਸੀਬ ਹੋਣਗੇ? ਕੈਨੇਡਾ ਦੇ ਵੈਨਕੂਵਰ, ਸਰੀ, ਐਲਡਰਗਰੋਵ, ਐਵਸਫੋਰਡ, ਚਿਲਾਮੈਕ, ਨਨੈਮੋ (ਆਈਲੈਂਡ) ਵਿਕਟੋਰੀਆ ਆਦਿ ਸ਼ਹਿਰਾਂ ਦੀ ਮਹੀਨਾ ...
Read Full Story


ਪਰਦੇਸਾਂ ਲਈ ਪੰਜਾਬੀਆਂ ਦੀ ਖਿੱਚ

ਅੱਜ ਹਰ ਨੌਜਵਾਨ ਬਹੁਤ ਜਲਦੀ ਅਮੀਰ ਹੋਣਾ ਚਾਹੁੰਦਾ ਹੈ। ਇਸੇ ਕਰਕੇ ਸ਼ਾਇਦ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਰਾਹ ਸਭ ਤੋਂ ਸੌਖਾ ਅਤੇ ਵਧੀਆ ਲੱਗਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਵਿਦੇਸ਼ ਦੀ ਜ਼ਮੀਨ ਉੱਤੇ ਡਾਲਰ, ਪੌਂਡ ਪੈਦਾ ਕਰਨ ਵਾਲੇ ਰੁੱਖ ਲੱਗੇ ਹੋਏ ਹਨ ਅਤੇ ਉੱਥੇ ਪਹੁੰਚਦੇ ਸਾਰ ਹੀ ਇਕੱਠੇ ਕਰ ਕੇ ਘਰ ਲੈ ਆਉਣੇ ਹਨ। ਇਸੇ ਕਰਕੇ ਹਰ ਨੌਜਵਾਨ ਚਾਹੇ ਉਹ ਮੁੰਡਾ ਹੈ ਜਾਂ ਕੁੜੀ, ਉਸ ਦੀ ਪਹਿਲੀ ਪਸੰਦ ਵਿਦੇਸ਼ ਵਿੱਚ ਜਾ ਕੇ ਪੈਸਾ ਕਮਾਉਣਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਪੈਸੇ ਅਤੇ ਕੰਮ ਦੀ ਕੋਈ ਕਮੀ ਨਹੀਂ ...
Read Full Story


ਕੈਨੇਡਾ ਨੇ ਵਿਸ਼ਵ ਜੰਗਾਂ ਦੇ ਸ਼ਹੀਦ ਸਿੱਖ ਸੈਨਿਕਾਂ ਨੂੰ ਕੀਤਾ ਯਾਦ

ਓਨਟਾਰੀਓ (ਸ.ਸ.ਪਾਰ ਬਿਉਰੋ) ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਯਾਦ ਕਰਦਿਆਂ, ਕੈਨੇਡਾ 'ਚ 'ਰਿਮੈਬਰੈਂਸ ਡੇਅ' ਤੋਂ ੨੪ ਘੰਟੇ ਪਹਿਲਾਂ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਰਾਹੀਂ ਇਨ੍ਹਾਂ ਜੰਗਾਂ 'ਚ ਆਪਣੀ ਜਾਨਾਂ ਵਾਰਨ ਵਾਲੇ ਸਿੱਖ ਫੌਜਿਆਂ ਨੂੰ ਚੇਤੇ ਕੀਤਾ ਗਿਆ। ਗੋਲਡ ਵਾਇੰਗਲ ਸਿੱਖ ਐਸੋਸੀਏਸ਼ਨ ਅਤੇ ਕੈਨੇਡਾ ਦੇ ਵੈਟਰਨ ਅਫੇਅਰਜ਼ ਮੰਤਰਾਲੇ ਵਲੋਂ ਇਹ ਸਮਾਗਮ ਕੈਨੇਡਾ ਦੇ ਪਹਿਲੇ ਸਿੱਖ ਸੈਨਿਕ ਸ਼ਹੀਦ ਪ੍ਰਾਈਵੇਟ ਬੁੱਕਨ ਸਿੰਘ ਦੀ ਸਮਾਧ 'ਤੇ ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ...
Read Full Story


ਔਰਤਾਂ ਦਾ ਦਿਲ ਕਿਵੇਂ ਜਿੱਤੀਏ

੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ। ੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ...
Read Full Story


ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ

ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ । ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ...
Read Full Story


ਸ਼ਿਕਾਗੋ ਦਾ ਗੁਰਦੁਆਰਾ ਅੱਗ ਨਾਲ ਸੜਕੇ ਰਾਖ

ਵੈਨਕੂਵਰ (ਸ.ਸ.ਪਾਰ ਬਿਉਰੋ) ਸ਼ਿਕਾਗੋ ਸ਼ਹਿਰ ਦੇ ਆਇਲੈਂਡ ਲੇਕ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਮਿਸ਼ਨ ਨੂੰ ਰਾਤੀਂ ਅੱਗ ਲੱਗ ਜਾਣ ਕਾਰਨ ਗੁਰੂ ਘਰ ਦੀ ਪੂਰੀ ਇਮਾਰਤ ਸੜਕੇ ਰਾਖ ਹੋ ਗਈ। ਇਸ ਅਗਨੀ ਕਾਂਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਸਮੇਤ ਧਾਰਮਿਕ ਪੁਸਤਕਾਂ ਅਗਨ-ਭੇਟ ਹੋ ਗਈਆਂ ਅਤੇ ਅੱਗ ਬੁਝਾਊ ਅਮਲੇ ਨੂੰ ਅੱਗ ਉਪਰ ਕਾਬੂ ਪਾਉਣ ਲਈ ਪੰਜ ਘੰਟੇ ਜੱਦੋ-ਜਹਿਦ ਕਰਨੀ ਪਈ। ਗੁਰਦੁਆਰੇ ਅੰਦਰ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਬੁਝਾਉ ਅਮਲੇ ਦੇ ਇਕ ਮੈਂਬਰ ਦੇ ਜ਼ਖਮੀ ਹੋਣ ਕਾਰਨ ...
Read Full Story


ਐਨ. ਆਰ. ਆਈ. ਕਿਸਦੀ ਮਾਂ ਨੂੰ ਮਾਸੀ ਕਹਿਣ?

ਭਾਰਤ ਵਿਚ ਛੇ ਕੁ ਮਹੀਨੇ ਪਹਿਲਾਂ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੋਈ ਦੱਸ ਸਕਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਤੱਕ ਕਿਸਨੂੰ ਹੋਇਆ --- ਤਾਂ ਕਿਹਾ ਜਾ ਸਕਦਾ ਹੈ ਕਿ ਮੋਦੀ ਨੂੰ- ਮੋਦੀ ਨੂੰ ਅਮਰੀਕਾ ਦਾ ਕਿੰਨਿਆਂ ਹੀ ਸਾਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਵੀਜ਼ਾ ਮਿਲਣ ਤੋਂ ਵੱਧ ਹੁਣ ਤੱਕ ਹੋਇਆ ਹੀ ਕੀ ਹੈ? ਫੇਰ ਅਮਰੀਕਾ ਪਹੁੰਚ ਕੇ ਮੋਦੀ ਨੇ ਐਨ. ਆਰ. ਆਈ ਨੂੰ ਬੜੇ ਵਾਅਦੇ ਕੀਤੇ, ਉਮਰ ਭਰ ਦਾ ਵੀਜ਼ਾ ਬਗੈਰਾ - ਜਿਸ ਨੂੰ ਚੰਗਾ ਕਦਮ ਕਿਹਾ ਜਾ ਸਕਦਾ ਹੈ- ਦਿੱਲੀ ਪਹੁੰਦਿਆਂ ਹੀ ਪਹਿਲ ਹੋਰ ਕਿਸੇ ਕੰਮ ਦੀ ਹੋ ਗਈ, ਜੋ ਪਰਦੇਸੀਂ ...
Read Full Story


ਅਮਰੀਕਾ ਭਾਰਤੀ ਸਟੂਡੈਂਟਸ ਦੀ ਪਹਿਲੀ ਪਸੰਦ ਬਣਿਆ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਵਿੱਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ ਛੇ ਫੀਸਦੀ ਦਾ ਵਾਧਾ ਹੋਇਆ ਹੈ। ਇਹ ਗੱਲ ਇੱਕ ਇੰਟਰਨੈਸ਼ਨਲ ਐਜੂਕੇਸ਼ਨਲ ਰਿਪੋਰਟ ਤੋਂ ਸਾਹਮਣੇ ਆਈ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਪੜ੍ਹਨ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਸੈਸ਼ਨ ਵਿੱਚ ਇਹ ਗਿਣਤੀ ਵਧ ਕੇ ੧,੦੨,੬੭੩ ਹੋ ਗਈ ਹੈ। ਓਪਨ ਡੋਰਸ ੨੦੧੪ ਦੀ ਸੋਮਵਾਰ ਜਾਰੀ ਰਿਪੋਰਟ ਮੁਤਾਬਕ, ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਸਟੂਡੈਂਟਸ ਦੀ ...
Read Full Story


ਬਾਲ ਮਨਾਂ ਦੀਆਂ ਉਡਾਰੀਆਂ ਨੁੰ ਬੰਨ੍ਹਦਾ ਚਾਰ ਸਹਿਬਜ਼ਾਦਿਆਂ ਦੇ ਜੀਵਨ ਦਾ ਫਿਲਮਾਕਣ

ਸਿੱਖਾਂ ਦਾ ਇਕ ਵੱਡਾ ਹਿਸਾ ਭਾਰਤ 'ਚ ਬਣਨ ਵਾਲੀਆਂ ਫਿਲਮਾਂ 'ਚ ਸਿੱਖ ਕਿਰਦਾਰਾਂ ਨੁੰ ਦਿਖਾਏ ਜਾਣ ਦੇ ਢੰਗ ਤੋਂ ਨਰਾਜ਼ ਰਹਿੰਦਾ ਹੈ ਤੇ ਬਹੁਤ ਸਾਰਿਆਂ ਨੁੰ ਲਗਦਾ ਹੈ ਕਿ ਸਾਜਸ਼ਨ ਸਿੱਖਾਂ ਦੀ ਛਵੀ ਨੁੰ ਤੋੜ ਮਰੋੜ ਕੇ ਹਾਸੋਹੀਣੇ, ਬਦਸ਼ਕਲ , ਗੈਰ ਇਖਲਾਕੀ ਜਾਂ ਡਰਾਕਲ ਦਿਖਾਇਆਂ ਜਾਂਦਾ ਹੈ । ਇਸ ਗੱਲ ਨਾਲ ਸਹਿਮਤ ਵੀ ਹੋਇਆ ਜਾ ਸਕਦਾ ਹੈ ਕਿ ਕਿਉਂ ਕਿ ਬਹੁਤ ਘੱਟ ਬੰਬਈਆ ਫਿਲਮਾਂ ਸਿੱਖ ਕਿਰਦਾਰ ਨਾਲ ਨਿਆਂ ਕਰਦੀਆਂ ਹਨ ਤੇ ਬਹੁਤੀ ਵਾਰ ਸਿੱਖ ਕਿਰਦਾਰਾਂ ਨੁੰ ਮਜਾਕ ਦੇ ਪਤਾਰ ਬਣਾ ਕਿ ਪੇਸ਼ ਕੀਤਾ ਜਾਂਦਾ ਹੈ । ਇਸ ਸਦੰਰਭ 'ਚ ਕਈ ਫਿਲਮਾਂ ...
Read Full Story


ਅੰਜੂ ਦੀ ਡਾਇਰੀ

ਅੱਜ ਦੀ ਔਰਤ ਮਰਦ ਦੀ ਬਰਾਬਰੀ ਕਰ ਰਹੀ ਹੈ, ਬੱਸ ਸਰੀਰਕ ਪੱਖ ਤੋਂ ਥੋੜ੍ਹੀ ਕਮਜ਼ੋਰ ਹੈ, ਉਂਝ ਹਰ ਖੇਤਰ ਵਿਚ ਮਰਦ ਦੇ ਨਾਲ ਤੇ ਕਿਤੇ ਅੱਗ ਵੀ ਹੈ ਔਰਤ। ਫਿਰ ਵੀ ਔਰਤ ਦੇ ਨਾਲ ਹਿੰਸਾ ਦੀਆਂ ਖ਼ਬਰਾਂ ਰੋਜ਼ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਹਨ। ਰੋਜ਼ ਇਕ ਦੋ ਖ਼ਬਰਾਂ ਰੇਪ ਦੀਆਂ ਹੁੰਦੀਆਂ ਹਨ। ਇਸਦੇ ਲਈ ਜ਼ਰੂਰਤ ਹੈ, ਆਤਮ ਰਖਿਆ ਦੀ ਤੇ ਨਾਲ ਹਿੰਸਾ ਹੁੰਦੀ ਹੈ। ਘਰ ਤੋਂ ਬਾਹਰ ਤੇ ਘਰ ਦੇ ਅੰਦਰ ਵੀ। ਬਹੁਤ ਸਾਰੇ ਕਾਨੂੰਨ ਵੀ ਬਣੇ ਹਨ, ਪਰ ਕਿਧਰੇ ਪਰਵਾਰ ਦੀ ਬਦਨਾਮੀ ਤੇ ਕਿਤੇ ਕਾਨੂੰਨੀ ਲੜਾਈ ਲੰਮੀ ਹੋਣ ਕਰਕੇ ਔਰਤ ਨੂੰ ਨਿਆਂ ਘੱਟ ਮਿਲਦਾ ਹੈ। ...
Read Full Story


ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਨਿਭਦੀ ਰਹੇਗੀ!

ਸਿਆਸਤ ਦੀ ਡਿਕਸ਼ਨਰੀ ਵਿੱਚ 'ਪੱਕੀ ਦੋਸਤੀ' ਜਾਂ 'ਪੱਕੀ ਦੁਸ਼ਮਣੀ' ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ 'ਐਂਗਰੀ ਯੰਗਮੈਨ' ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ ਹੀ ਲੈ ਲਿਆ । ਹਰਿਆਣੇ ਦੀਆਂ ਚੋਣਾਂ ਵਿੱਚ ਐਸੀਆਂ ਬੜ੍ਹਕਾਂ ਮਾਰ ਦਿੱਤੀਆਂ ਕਿ ਇੱਕ ਵਾਰੀ ਤਾਂ ਦੋਹਾਂ ਹੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਨੂੰ ...
Read Full Story


ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ...
Read Full Story


ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰੇ ਵਿਚ ੩੦ ਅਗਸਤ ੧੮੬੧ ਈਂ ਨੂੰ ਹੋਇਆ। ਆਪ ਦਾ ਪਿਛੋਕੜ ਜਿਲਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਮਹਾਰਾਜਾ ਰਣਜੀਤ ਸਿੰਘ ਦੇ ...
Read Full Story


ਮਿੰਨੀ ਕਹਾਣੀ-ਉਪਰਲੀ ਕਮਾਈ

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ। ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ। ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਜ਼ਰੂਰਤ ...
Read Full Story


ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ਼੍ਰੀ ਗੁਰੂਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਿਵਸ ਮਨਾਇਆ ਗਿਆ

ਲੀਅਰ (ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ਓਸਲੋ ਤੋ ੪੦ਕਿ ਮਿ ਦੀ ਦੂਰੀ ਤੇ ਸਥਿਤ ਲੀਅਰ ਦੇ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਨਿਵਾਸ ਜੀ ਵਿਖੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਤਿੰਨ ਦਿਨ ਸੰਗਤਾ ਨੇ ਬੜੇ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕੀਤੀ।ਐਤਵਾਰ ਵਾਲੇ ਦਿਨ ਆਖੰਡ ਪਾਠ ਦੇ ਭੋਗ ਉੱਪਰੰਤ ਭਾਈ ਗੁਰਮੀਤ ਸਿੰਘ, ਭਾਈ ਹਰੀ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ (ਜੱਥਾ ਦਿੱਲੀ ਤੋ)ਵੱਲੋ ਅ੍ਰਮਿੰਤ ਬਾਣੀ ਦਾ ਕੀਰਤਨ ਕਰ ਆਈ ਹੋਈ ਸੰਗਤ ...
Read Full Story


ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੇ ਪਰਿਵਾਰ ਨੇ ਗਦਰ ਲਹਿਰ ਉਤੇ ੩ ਪੁਸਤਕਾਂ ਸੰਗਤ ਅਰਪਣ ਕੀਤੀਆਂ

ਸੇਂਟ ਲੁਈਸ:ਅਮਰੀਕਾ ਵਿਚ ਮਸੂਰੀ ਸਟੇਟ ਦੇ ਅਤਿ ਸੁੰਦਰ ਸ਼ਹਿਰ ਸੇਂਟ ਲੁਈਸ ਦੇ ਸੇਂਟ ਪੀਟਰ ਗੁਰੂਘਰ ਵਿਚ ਤਿੰਨ ਨਵੰਬਰ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਦੀਵਾਨ ਵਿਚ ਕਾਮਾਗਾਟਾ ਮਾਰੂ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਦੀਆਂ ਦੋਹਤੀਆਂ ਬੀਬੀ ਪ੍ਰੀਤਮ ਕੌਰ ਪੰਨੂ, ਬੀਬੀ ਦੀਪਾ ਪੱਡਾ ਤੇ ਲਾਹੌਰ ਸਾਜਿਸ਼ ਕੇਸ ਦੇ ਗਦਰੀ ਗਿ. ਨਾਹਰ ਸਿੰਘ ਜੀ ਦੇ ਪੋਤੇ ਡਾ. ਗੁਰਪ੍ਰਕਾਸ਼ ਸਿੰਘ, ਪੋਤਰੀਆਂ ਬੀਬੀ ਇਕਬਾਲ ਕੌਰ ਸਿੱਧੁ, ਬੀਬੀ ਸਤਬੀਰ ਕੌਰ ਤੇ ਡਾ. ਅਮਰਜੋਤ ਕੌਰ ਤੇ ਗੁਰੂਘਰ ਦੇ ਮੁਖ ਸੇਵਾਦਾਰ ਸ. ਸੁਖਚੈਨ ਸਿੰਘ ਤੇ ਭਾਈ ਸਤਿਨਾਮ ਸਿੰਘ ...
Read Full Story


ਬਲਰਾਜ ਸਿੰਘ ਸਿੱਧੂ (ਇੰਗਲੈਂਡ ) ਦੀ ਮਰਾਠਾ ਇਤਿਹਾਸ ਨੂੰ ਚਿਤਰਦੀ ਦਿਲਚਸਪ ਕਿਤਾਬ ਮਸਤਾਨੀ

ਵਿਦੇਸ਼ ਇੰਗਲੈਂਡ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਦੀ ਮੋਰਾਂ ਦਾ ਮਹਾਰਾਜਾ ਵਰਗੀ ਪੰਜਾਬੀ ਇਤਿਹਾਸ ਤੇ ਲਿਖੀ ਹੋਈ ਕਿਤਾਬ ਪੜਨ ਤੋਂ ਬਾਅਦ ਉਸਦੀ ਨਵੀਂ ਕਿਤਾਬ ਜੋ ਮਰਾਠਿਆਂ ਦੇ ਇਤਿਹਾਸ ਨਾਲ ਸਬੰਧਤ ਹੈ ਪੜਕੇ ਪਤਾ ਲੱਗਦਾ ਹੈ ਕਿ ਲੇਖਕ ਦੀ ਇਤਿਹਾਸ ਨੂੰ ਪੜਨ ਅਤੇ ਜਾਨਣ ਦੀ ਅਤੇ ਤੀਸਰੀ ਅੱਖ ਨਾਲ ਦੇਖਣ ਦੀ ਰੱਬੀ ਦਾਤ ਮਿਲੀ ਹੋਈ ਹੈ । ਚਾਲੀ ਕੁ ਸਾਲ ਦੀ ਉਮਰ ਵਿੱਚ ਹੀ ਬਜੁਰਗ ਵਰਗ ਦੀ ਸਿਆਣਫ ਵਰਗੀ ਕਲਾ ਦੇ ਭਰਭੂਰ ਧਾਰਨੀ ਦੇ ਮਾਲਕ ਲੇਖਕ ਨੇ ਮਰਾਠਾ ਯੋਧੇ ਬਾਜੀ ਰਾਉ ਅਤੇ ਉਸਦੀ ਪਿਆਰ ਕਹਾਣੀ ...
Read Full Story


ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ

ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ...
Read Full Story


1 2 > >>

Warning: include(bot.php): failed to open stream: No such file or directory in /home/satsamun/public_html/archive.php on line 165

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/archive.php on line 165