HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Archive News Search for "Sunday, August 10, 2014"
 
ਰੋਜ਼ਾਨਾ 'ਸੱਤ ਸਮੁੰਦਰੋਂ ਪਾਰ' 15 ਸਤੰਬਰ ਤੋਂ ਸ਼ੁਰੂ ਹੋਵੇਗਾ

ਆਪ ਜੀ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ 15 ਸਤੰਬਰ 2014 ਨੂੰ ਚੰਡੀਗੜ੍ਹ ਤੋਂ ਪੰਜਾਬੀ ਦੇ ਇਕ ਰੋਜ਼ਾਨਾ ਅਖਬਾਰ 'ਸੱਤ ਸਮੁੰਦਰੋਂ ਪਾਰ' ਦਾ ਆਗ਼ਾਜ਼ ਹੋ ਰਿਹਾ ਹੈ ਇਸਦੇ ਨਾਲ ਹੀ ਇਸ ਅਖਬਾਰ ਦੀ ਵੈਬਸਾਈਟ ਅਤੇ ਆਨਲਾਈਨ ਟੀ.ਵੀ. ਚੈਨਲ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਭਾਰਤ ਸਮੇਤ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸਥਿਤੀ ਨੂੰ ਪੰਜਾਬੀਆਂ ਦੇ ਸਨਮੁੱਖ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਪਿਛਲੇ 14 ਸਾਲ ਤੋਂ ਹਰ ਮਹੀਨੇ ਸਚਿੱਤਰ ਰੰਗਦਾਰ ਛਪਾਈ ਵਾਲੇ ...
Read Full Story


ਬਰਤਾਨਵੀ ਸਿੱਖ ਨੌਜਵਾਨਾਂ ਨੇ ਆਪਣੀ ਧਾਰਮਿਕ ਪਹਿਚਾਣ ਕਿਵੇਂ ਸੁਰੱਖਿਅਤ ਰੱਖੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨਮੋਲ ਅਤੇ ਅਗਾਧ ਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਤੇ ਸਿੱਖ ਗੁਰੁ ਸਾਹਿਬ ਾਨਾਂ ਦੀ ਅਪਾਰ ਬਖਸ਼ਿਸ਼ ਹੈ ਕਿ aਨ੍ਹਾਂ ਦੇ ਲਾਡਲੇ ਪ੍ਰਦੇਸਾਂ ਦੇ ਵਸਨੀਕ ਹੁੰਦਿਆਂ ਹੋਇਆਂ ਵੀ ਆਪਣੇ ਧਰਮ ਦੇ ਉਪਾਸ਼ਕ ਰਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ। ਇਨ੍ਹਾਂ ਦੀ ਕੋਸ਼ਿਸ਼ਆਪਣੇ ਬੱਚਿਆਂ ਨੂੰ ਵੀ ਧਰਮ ਤੋਂ ਜਾਣੂੰ ਕਰਵਾਉਣ ਲਈ ਸਹਾਈ ਹੁੰਦੀ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਮਾਪਿਆਂ ਦੀ ਇਹ ਚਿੰਤਾ ਵੱਧ ਗਈ ਸੀ ਕਿ ਬੱਚਿਆਂ ਦਾ ਝੁਕਾਅਗੁਰੂ-ਘਰਾਂ ਵਿੱਚ ਬਹੁਤ ਘੱਟਦਾ ਜਾ ਰਿਹਾ ਹੈ। ਇਸਦੇ ਵੀ ਕਈ ਕਾਰਨ ...
Read Full Story


ਖੁਦਕੁਸ਼ੀ ਦੇ ਰਾਹ ਤੋਰ ਰਹੀ ਹੈ ਪੰਜਾਬੀਆਂ ਨੂੰ ਸਾਡੀ ਸਰਕਾਰ

ਜਦੋਂ ਕੋਈ ਘਰ ਦਾ ਰਾਖਾ ਜਾਂ ਮਾਲਕ ਕਰਜ਼ੇ ਚੁੱਕ ਚੁੱਕ ਕੇ ਕਬੀਲਦਾਰੀ ਚਲਾਉਣ ਦੇ ਰਾਹ ਤੁਰ ਪਏ ਤਾਂ ਆਖ਼ਿਰ ਕਿੰਨਾ ਕੁ ਸਮਾਂ ਆਪਣੇ ਘਰ ਦੇ ਸਿਆੜਾਂ, ਘਰ ਅਤੇ ਘਰ ਦੀਆਂ ਚੀਜ਼ਾਂ ਵਸਤਾਂ ਦੀ ਰਾਖੀ ਕਰ ਸਕੇਗਾ? ਉਹ ਅੱਜ ਨਹੀਂ ਤਾਂ ਭਲਕ ਜਾਂ ਤਾਂ ਉਹ ਉਹਨੂੰ ਵੇਚਣੀਆਂ ਪੈਣਗੀਆਂ ਜਾਂ ਫਿਰ ਗਿਰਵੀ ਰੱਖਣੀਆਂ ਪੈਣਗੀਆਂ। ਕੀ ਪੰਜਾਬ ਦੀ ਸਰਕਾਰ ਉਸੇ ਕਬੀਲਦਾਰੀ ਵਰਗੀ ਨਹੀਂ ਹੋ ਗਈ, ਜਿਹੜਾ ਕਰਜ਼ੇ ਦੀਆਂ ਪੰਡਾਂ ਸਿਰ ਉਤੇ ਚੁੱਕੀ 'ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ' ਵਰਗੀ ਹਕੀਕਤ ਨੂੰ 'ਚੱਲ ਵੇਖੀ ਜਾਊ' ਆਖ ਦਿਨ ...
Read Full Story


ਬੜੀਆਂ ਲਾਰੇਬਾਜ਼ ਹੁੰਦੀਆਂ ਨੇ ਸਰਕਾਰਾਂ

ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸ਼ਾਸ਼ਨ ਪ੍ਰਬੰਧ ਨੂੰ ਚਲਾਉਣ ਲਈ ਕੁਝ ਜਿੰਮੇਵਾਰ, ਪੜ੍ਹੇ-ਲਿਖੇ, ਅਗਾਂਹਵਧੂ ਸੋਚ, ਤੰਦਰੁਸਤ ਤੇ ਹੋਣਹਾਰ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਲੋਕਾਂ ਨੂੰ ਅਸੀਂ ਚੋਣ ਪ੍ਰਕਿਰਿਆ ਰਾਹੀ ਨਿਯੁਕਤ ਕਰਦੇ ਹਾਂ। ਇਹ ਲੋਕ ਸਾਡੇ ਬਹੁਮਤ ਦੇ ਆਧਾਰ 'ਤੇ ਹੀ ਚੁਣੇ ਜਾਂਦੇ ਹਨ। ਚੁਣੇ ਗਏ ਵਿਅਕਤੀਆਂ ਦਾ ਇੱਕ ਗਰੁੱਪ ਬਣ ਜਾਂਦਾ ਹੈ। ਇਸ ਗਰੁੱਪ ਨੂੰ ਹੀ ਸਰਕਾਰ ਕਹਿੰਦੇ ਹਨ।ਮਹਾਨ ਇਬਰਾਹਿਮ ਲਿੰਕਨ ਅਨੁਸਾਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸ਼ਨ। ਕਿਸੇ ਵੀ ਸਰਕਾਰ ਦਾ ਕਾਰਜ ਕਾਲ ਪੰਜ ਸਾਲ ਹੁੰਦਾ ...
Read Full Story


ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ

ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ...
Read Full Story


ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ...
Read Full Story


ਇਰਾਕ ਵਿੱਚ ਫਸੇ ਪੰਜਾਬੀ ਬਨਾਮ ਪਰਵਾਸ ਦਾ ਸੰਕਲਪ

ਦੁਨੀਆਂ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੇ ਜਿਸ ਦਾ ਸੰਕਟ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਇਰਾਕ ਦੇ ਸੰਕਟ ਦਾ ਸੇਕ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਨੂੰ ਲੱਗ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਇਸ ਸੇਕ ਨਾਲ ਝੁਲਸਦੇ ਜਾ ਰਹੇ ਹਨ ਤੇ ਕਈ ਇਸ ਸੇਕ ਨਾਲ ਸਿਆਸੀ 'ਰੋਟੀਆਂ' ਸੇਕ ਰਹੇ ਹਨ। ਇਰਾਕ ਦੇ ਸੰਕਟ ਦੇ ਬਹੁਤ ਸਾਰੇ ਪਹਿਲੂ ਹਨ। ਇਨ੍ਹਾਂ ਦਾ ਕੇਂਦਰ, ਇਰਾਕ ਦਾ ਬਹੁਤ ਵੱਡਾ ਤੇਲ ਉਤਪਾਦਕ ਮੁਲਕ ਹੋਣਾ ਹੈ। ਇਸ ਕਰ ਕੇ ਇਰਾਕ ਦੀਆਂ ਘਟਨਾਵਾਂ ਦਾ ਅਸਰ ਦੁਨੀਆਂ ਭਰ ਦੇ ਮੁਲਕਾਂ ਉੱਪਰ ਪੈਂਦਾ ਹੈ। ਇਸ ...
Read Full Story


ਜਨਰਲ ਡਾਇਰ - ਇੱਕ ਹੈਂਕੜਬਾਜ ਫੌਜੀ ਅਫਸਰ ਦੀ ਕਹਾਣੀ

੯੫ ਸਾਲ ਪਹਿਲਾਂ ਵਾਪਰੇ, ਜਲਿਆਂ ਵਾਲਾ ਬਾਗ ਦੇ ਖੂਨੀ ਕਾਂਡ ਬਾਰੇ, ਬਹੁਤੇ ਹਿੰਦੁਸਤਾਨੀਆਂ ਦੀ ਜਾਣਕਾਰੀ ਬੱਸ ਏਨੀ ਹੀ ਹੈ ਕਿ ਕੁਝ ਲੋਕ, ਇੱਕ ਬਾਗ ਵਿਚ ਕੋਈ ਜਲਸਾ ਕਰਨ ਲਈ ਇਕਠੇ ਹੋਏ ਸੀ। ਇੱਕ ਗੋਰੇ ਅਫਸਰ ਨੇ ਉਹਨਾਂ ਨਿਹੱਥੇ ਲੋਕਾਂ ਉੱਤੇ ਗੋਲੀ ਚਲਾ ਦਿੱਤੀ। ਨਤੀਜੇ ਵਜੋਂ ਬਹੁਤ ਸਾਰੇ ਲੋਕ ਸ਼ਹੀਦ ਹੋ ਗਏ. ਬਹੁਤੇ ਹਿੰਦੁਸਤਾਨੀ ਤਾਂ ਇਸ ਭੁਲੇਖੇ ਦਾ ਵੀ ਸ਼ਿਕਾਰ ਹਨ ਕਿ ਬਾਅਦ ਵਿਚ ਸਰਦਾਰ ਊਧਮ ਸਿੰਘ ਨੇ ਉਸੇ ਹੀ ਅਫਸਰ ਨੂੰ ਲੰਡਨ ਜਾ ਕੇ ਗੋਲੀ ਮਾਰ ਦਿੱਤੀ ਸੀ। ਪਰ ਗੱਲ ਏਨੀ ਹੀ ਨਹੀਂ ਸੀ। ਆਉ, ਇਤਿਹਾਸ ਦੀ ਇਸ ਦਰਦਨਾਕ ਕਹਾਣੀ ...
Read Full Story


ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੀ ਸ਼ਾਖ਼ ਡਿੱਗੀ

ਸ੍ਰੀ ਅਟੱਲ ਬਿਹਾਰੀ ਬਾਜਪਾਈ ਤਕਰੀਬਨ ੬ ਸਾਲ ਦੇ ਕਰੀਬ ਪ੍ਰਧਾਨ ਮੰਤਰੀ ਰਹੇ । ਉਹ ਭਾਵੇਂ ਬੀ.ਜੇ.ਪੀ. ਦੇ ਪ੍ਰਧਾਨ ਮੰਤਰੀ ਸਨ, ਪਰ ਆਮ ਤੌਰ ਤੇ ਲਿਬਰਲ ਹੀ ਮੰਨਿਆ ਜਾਂਦਾ ਹੈ। ਆਮ ਚਰਚਾ ਸੀ, ਕਿ ਉਸ ਸਮੇਂ ਆਰ.ਐਸ.ਐਸ. ਉਨ੍ਹਾਂ ਤੇ ਬਹੁਤੀ ਖੁਸ਼ ਨਹੀਂ ਸੀ। ਉਨ੍ਹਾਂ ਨੂੰ ਕਈ ਮੁਸ਼ਕਲਾਂ ਆਈਆਂ, ਸ੍ਰੀਮਤੀ ਮਮਤ ਬੈਨਰਜੀ ਵਿਚਕਾਰ ਹੀ ਛੱਡ ਗਈ। ਐਨ.ਡੀ.ਏ. ਵੀ ਪ੍ਰਾਂਤਿਕ ਪਾਰਟੀਆਂ ਦੀਆਂ ਵਿਸਾਖੀਆਂ ਦੇ ਸਹਾਰੇ ਚੱਲ ਰਿਹਾ ਸੀ। ੨੦੦੪ ਵਿੱਚ ਭਾਵੇਂ ਯੂ.ਪੀ.ਏ. ਆ ਗਈ, ਪਰ ਉਸ ਨੂੰ ਵੀ ਵਿਸਾਖੀਆਂ ਦੀ ਲੋੜ ਪਈ। ਸ੍ਰੀ ਲਾਲੂ ਪ੍ਰਸ਼ਾਦ ਯਾਦਵ ਰੇਲਵੇ ...
Read Full Story


ਹਰਿਆਣਾ ਗੁਰਦੁਆਰਾ ਕਮੇਟੀ ਦਾ ਬਦਲ ਕੀ ਹੋਵੇ?

ਹਰਿਆਣਾ ਸੂਬੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਲਈ ਛਿੜੇ ਵਿਵਾਦ ਦੇ ਚਹੁੰ-ਧਿਰਾਂ ਬਣ ਜਾਣ ਨਾਲ, ਇਸ ਮਾਮਲੇ ਨੇ ਅਨੋਖੀ ਕਰਵਟ ਲੈ ਲਈ ਹੈ। ਜੇ ਇਸ ਮਾਮਲੇ ਦਾ ਕੋਈ ਸਾਰਥਕ ਤੇ ਸਰਬ-ਪ੍ਰਵਾਨਿਤ ਹੱਲ ਸਾਹਮਣੇ ਨਾ ਆਇਆ ਤਾਂ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਦੇ ਹਾਮੀਆਂ ਤੇ ਵਿਰੋਧੀਆਂ ਵਿੱਚ ਖ਼ੂਨੀ ਟਕਰਾਅ ਹੋ ਸਕਦਾ ਹੈ। ਇਹ ਅਵਸਥਾ ਸਮੁੱਚੀ ਸਿੱਖ ਕੌਮ ਲਈ ਮੰਦਭਾਗੀ ਹੋਵੇਗੀ। ਸਿੱਖਾਂ ਦੇ ਇਸ ਆਪਸੀ ਟਕਰਾਅ ਵਿੱਚ ਕੇਂਦਰ ਸਮੇਤ ਪੰਜਾਬ ਤੇ ਹਰਿਆਣਾ ਸਰਕਾਰਾਂ ਬਲਦੀ ਉੱਤੇ ਤੇਲ ਪਾਉਣ ਵਾਲੀ ਭੂਮਿਕਾ ...
Read Full Story


ਕਾਨੂੰਨ ਦਾ ਰਾਖਾ, ਹਰਫ਼ਾਂ ਦਾ ਸੌਦਾਗ਼ਰ: ਐਸ ਪੀ ਬਲਰਾਜ ਸਿੰਘ ਸਿੱਧੂ

ਪੁਲਸ ਦਾ ਨਾਂਅ ਲੈਂਦਿਆਂ ਹੀ ਸਾਡੀ ਜ਼ਹਿਨੀਅਤ 'ਚ 'ਖਲਨਾਇਕ' ਦੀ ਛਬੀ ਉਭਰ ਆਉਂਦੀ ਹੈ। ਲੇਕਿਨ, ਅਸੀਂ ਭੁੱਲ ਜਾਂਦੇ ਹਾਂ ਕਿ ਖਾਕੀ ਥੱਲੇ ਧੜਕ ਰਹੇ ਦਿਲ 'ਚ ਵੀ ਜਜ਼ਬਾਤ ਹੁੰਦੇ ਹਨ, ਜਿੰਨ੍ਹਾਂ ਦੀ ਕੋਮਲਤਾ ਦਾ ਅਹਿਸਾਸ ਕਿਸੇ ਰੇਸ਼ਮ ਦੇ ਕੱਪੜੇ ਵਰਗਾ ਹੁੰਦਾ ਹੈ। ਰੁਖੇ ਜਿਹੇ ਸੁਭਾਅ ਦੇ ਲੱਗਣ ਵਾਲੇ ਕਈ ਪੁਲਸ ਵਾਲਿਆਂ ਦੀ ਸੋਚ ਵਿੱਚ ਵੀ ਆਪਣੇ ਸਮਾਜ ਨੂੰ ਸੇਧ ਦੇਂਣ ਦੀ ਅਪਾਰ ਸਮਰੱਥਾ ਹੁੰਦੀ ਹੈ, ਮੋਢੇ 'ਤੇ ਚਮਕਦੇ ਸਿਤਾਰਿਆਂ ਵਾਂਗ ਕਈ ਪੁਲਸ ਅਫ਼ਸਰਾਂ ਦੇ ਅੰਦਰ ਵੀ ਕੁਝ ਨਵਾਂ ਕਰਨ ਦਾ ਜਜ਼ਬਾ ਠਾਠਾਂ ਮਾਰਦਾ ਹੈ। ਅਜਿਹੇ ਹੀ ਵਿਲੱਖਣ ...
Read Full Story


ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ

ਅਮਰੀਕਾ ਦੇ ਵਿਉਪਾਰ ਵਿਚ ਮਿਸੀਸਿਪੀ ਦਰਿਆ ਦਾ ਵਿਸਸ਼ੇ ਯੋਗਦਾਨ ਹੈ। ਅਸਲ ਵਿਚ ਅਮਰੀਕਾ ਦਾ ਵਿਉਪਾਰ ਹੀ ਇਸ ਦਰਿਆ ਤੋਂ ਪੰਦਰਵੀਂ ਸਦੀ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਯੂਰਪੀਨ ਲੋਕ ਇੱਥੇ ਆਏ ਸਨ। ਇਸ ਸਮੇਂ ਇਹ ਵਿਓਪਾਰ ਸਿਖਰ ਤੇ ਹੈ। ਮਿਸੀਸਿਪੀ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਉਤਰ ਤੋਂ ਮਿਨੀਸੋਟਾ ਦੀ ਇਸਟਕਾ ਝੀਲ ਤੋਂ ਸ਼ੁਰੂ ਹੋ ਕੇ ਗਲਫ ਆਫ ਮੈਕਸੀਕੋ ਤੱਕ ਪਹੁੰਚਦਾ ਹੈ। ਇਸਦੀ ਲੰਬਾਈ ੩੨੪੦ ਮੀਲ ਹੈ। ਇਹ ਅਮਰੀਕਾ ਦੇ ੩੧ ਰਾਜਾਂ ਵਿਚੋਂ ਲੰਘਦਾ ਹੈ ਅਤੇ ਕੈਨੇਡਾ ਦੀਆਂ ਅਪਲਾਚੀਅਨ ਪਹਾੜੀਆਂ ਅਤੇ ਰੌਕੀ ...
Read Full Story


ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ

ਸ਼ਹਿਰੋਂ ਏਜੰਟ ਦਾ ਫ਼ੋਨ ਆਇਆ ਤਾਂ ਉਹਨੂੰ ਚਾਅ ਚੜ੍ਹ ਗਿਆ ਖ਼ੁਸ਼ੀ ਵਿੱਚ ਬਾਘੀਆਂ ਪਾਉਂਦਾ ਭੱਜਾ ਭੱਜਾ ਮਾਂ ਕੋਲ ਗਿਆ ਦੱਸਿਆ ਕਿ ਮਾਂ ਵੀਜ਼ਾ ਲੱਗ ਗਿਆ। ਸੁਣਦੇ ਸਾਰ ਮਾਂ ਦਾ ਦਿਲ ਬੈਠ ਗਿਆ ਅੱਖਾਂ ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਮਾਂ ਹੌਂਕਾ ਭਰ ਕੇ ਅਣਮੰਗੇ ਮਨ ਨਾਲ ਕਹਿੰਦੀ। "ਚੱਲ ਪੁੱਤ ਚੰਗਾ ਹੋਇਆ ਤੇਰਾ ਸੁਪਨਾ ਸੀ ਬਾਹਰ ਜਾਣ ਦਾ, ਊਂ ਪੁੱਤ ਕਮੀ ਤਾਂ ਇੱਥੇ ਵੀ ਕੋਈ ਨਹੀਂ ਸੀ ਕਿਸੇ ਗੱਲ ਦੀ, ਸਾਡੀਆਂ ਅੱਖਾਂ ਮੂਹਰੇ ਰਹਿੰਦਾ ਤੇਰੇ ਬਿਨਾਂ ਤਾਂ ਅਸੀਂ ਊਈਂ ਅੰਨ੍ਹੇ ਹੋ ਜਾਂਗੇ, ਜਿਉਣ ...
Read Full Story


ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ

ਲੰਡਨ (ਸ.ਸ.ਪਾਰ ਬਿਉਰੋ) ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ 'ਚੋਂ ਹੀਰੇ ਚੁਣੇ ਹਨ, ਉਨਹਾਂ ਨੂੰ ਤ੍ਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁੱਚ ਵਧਾਈ ਦਾ ਪਾਤਰ ਹੈ। ਇਹੋ ਜਿਹਾ ਕੰਮ ਕਿਸੇ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਨ੍ਹਾਂ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਨ੍ਹਾਂ ਕੋਲ ਇਮਾਨਦਾਰ ...
Read Full Story


ਬਹੁਤ ਸਾਰੇ ਸਿਖਾਂ ਨੇ ਕਿਹਾ ਕਿ ਬੀਬੀ ਨੇ ਮਾਸਟਰ ਤਾਰਾ ਸਿੰਘ ਦੇ ਖੂਨ ਦੀ ਲਾਜ ਰੱਖ ਲਈ

ਸ੍ਰੀ ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਆਮ ਮੀਟਿੰਗ ਤਿਨ ਸਾਲਾਂ ਬਾਦ ਹੋਈ।ਇਹ ਹੰਗਾਮੀ ਮੀਟਿੰਗ ਸੀ ਜਿਸ ਨੇ ਇੱਕ ਮਤਾ ਪਾਸ ਕਰਕੇ ਅਕਾਲ ਤਖਤ ਨੂੰ ਹੁਕਮ ਕਰਨਾ ਸੀ ਕਿ ਹਰਿਆਣੇ ਦੇ ਫਲਾਣੇ ਫਲਾਣੇ ਸਿੰਘਾਂ ਨੂੰ ਛੇਕਣ ਦੀ ਕਰਵਾਈ ਕਰੋ।ਇਸ ਵੱਡੇ ਇਕਠ ਵਿਚ ਇੱਕ ਮੈਂਬਰ ਉਹ ਵੀ ਸ਼ਾਮਿਲ ਸੀ ਜਿਹੜਾ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਨਾਲ ਸਬੰਧ ਰਖਦਾ ਹੈ ਓਸਨੇ ਮਾਸਟਰ ਜੀ ਦੇ ਖੂਨ ਦੀ ਲਾਜ਼ ਰਖੀ।ਪਰ ਇਥੇ ਹੀ ਬੜੀ ਕਮਾਲ ਦੀ ਗੱਲ ਹੋਈ ਇਸ ਸਮੇਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੀਤ ...
Read Full Story


ਗੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ

ਹੁਣ ਇਹ ਗਲ ਕੋਈ ਲੁਕੀ-ਛਿੱਪੀ ਨਹੀਂ ਰਹਿ ਗਈ ਹੋਈ ਕਿ ਹਰਿਆਣਾ ਵਿੱਚਲੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਹਰਿਆਣਾ ਦੇ ਸਿੱਖਾਂ ਵਲੋਂ ਬੀਤੇ ਲਗਭਗ ਦੋ ਦਹਾਕਿਆਂ ਤੋਂ ਜੋ ਸੰਘਰਸ਼ ਕੀਤਾ ਜਾਂਦਾ ਚਲਿਆ ਆ ਰਿਹਾ ਸੀ, ਆਖਿਰ ਉਸਨੂੰ ਬੂਰ ਪੈ ਹੀ ਗਿਆ ਹੈ। ਹਰਿਆਣਾ ਸਰਕਾਰ ਨੇ ਬੀਤੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਐਕਟ ਬਣਾਉਣ ਦੇ ਨਾਲ ਹੀ ਅਧਿਕਾਰਤ ਚੋਣਾਂ ਹੋਣ ਤਕ ਪ੍ਰਦੇਸ਼ ਦੇ ਇਤਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਤੇ ਸੇਵਾ-ਸੰਭਾਲ ਕਰਨ ਲਈ ੪੧-ਮੈਂਬਰੀ ਐਡਹਾਕ ਕਮੇਟੀ ...
Read Full Story


ਪਰਮਜੀਤ ਸਿੰਘ ਸਰਨਾ ਨੇ ਗਿਆਨੀ ਗੁਰਬਚਨ ਸਿੰਘ ਨਾਲ ਤਾਜ਼ਾ ਪੰਥਕ ਹਾਲਾਤ ਬਾਰੇ ਕੀਤੀਆਂ ਵਿਚਾਰਾਂ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਤਾਜ਼ਾ ਪੰਥਕ ਹਲਾਤਾਂ ਬਾਰੇ ਵਿਚਾਰ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਲੀਡਰ ਦੀ ਲੀਡਰੀ ਨੂੰ ਬਚਾਉਣ ਪਿੱਛੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਬਲੀ ਦੇ ਦੇਣੀ ਜਾਇਜ਼ ਨਹੀਂ। ਉਨ੍ਹਾਂ ਜਥੇਦਾਰ ਨੂੰ ...
Read Full Story


ਨਿਤ ਨੇਮ ਦੀਆਂ ਪੰਜ ਬਾਣੀਆਂ ਨੂੰ ਗੁਟਕਾ ਕਿਉਂ ਕਹਿੰਦੇ ਹਨ?

ਗੁਟਕੇ ਦੀ ਪਰਿਭਾਸ਼ਾ :- ਇਹ ਇਕ ਫਾਰਸੀ ਸ਼ਬਦ ਹੈ ਇਸ ਦਾ ਮਤਲਬ ਹੈ ਪਿਟਾਰੀ ਜਿਸ ਵਿੱਚ ਹੀਰੇ ਜਵਾਹਰਾਤ, ਮੋਤੀ, ਲਾਲ, ਪੁਖਰਾਜ, ਨੀਲਮ, ਨੀਲਮਣੀ ਹੋਰ ਬਹੁਮੁਲੇ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਹਾਂ ਉਸ ਦਾ ਨਾਮ ਗੁਟਕਾ ਹੈ। ਸਾਡੇ ਵੀਹਵੀਂ ਸਦੀ ਦੇ ਮਹਾਪੁਰਸ਼ ਕਹਿੰਦੇ ਹਨ ਕਿ ਤੁਸੀਂ ਢਾਈ ਘੰਟੇ ਵਿੱਚ ਪਾਠ ਪੂਰਾ ਕਰਨਾ ਹੈ। ਅਸੀਂ ਪੜ੍ਹ ਪੜ੍ਹਕੇ ਆਪਣੀ ਉਮਰ ਦੇ ੭੦ ਸਾਲਾਂ ਵਿੱਚ ਦਸ ਟਾਇਰੀ ਗੱਡੀ ਭਰ ਦਿੰਦੇ ਹਾਂ।ਜਿਸ ਬਾਰੇ ਗੁਰੂ ਜੀ ਕਹਿੰਦੇ ਹਨ ਪੜ੍ਹ ਪੜ੍ਹ ਗੱਡੇ ਲਦੀਐ। ਭਲਾ ਉਹ ਕਿਹੜੇ ਕੰਮ ਆਵੇਗੀ। ਜਦੋਂ ਗੁਟਕਾ ਰੂਪੀ ਪਿਟਾਰੀ ...
Read Full Story


ਲੱਚਰ ਗੀਤ ਸੰਗੀਤ

ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਇਹ ਪੱਕਾ ਪਤਾ ਨਹੀਂ ਹੁੰਦਾ ਕਿ ਉਸਨੇ ਪੁੰਗਰਨਾ ਹੈ ਜਾਂ ਨਹੀਂ। ਜੇ ਪੁੰਗਰਨਾ ਹੈ ਤਾਂ ਬੂਟਾ ਕਿੰਨਾ ਉੱਚਾ ਜਾਏਗਾ ਤੇ ਉਸ ਦੀਆਂ ਕਿੰਨੀਆਂ ਟਾਹਣੀਆਂ ਹੋਣਗੀਆਂ? ਕੀ ਪਤਾ ਕਿਸੇ ਦਰਖ਼ਤ ਦਾ ਫਲ ਮਿੱਠਾ ਹੋਵੇਗਾ ਜਾਂ ਨਹੀਂ ਤੇ ਕੀ ਉਸਦੀ ਥਾਂ ਸੰਘਣੀ ਹੋਵੇਗੀ? ਇਹ ਸਾਰਾ ਕੁੱਝ ਉਸਦੇ ਪਾਲਣਹਾਰ, ਮਾਲੀ ਜਾਂ ਆਸ ਪਾਸ ਦੇ ਵਾਤਾਵਰਣ, ਮੀਂਹ, ਧੁੱਪ-ਛਾਂ, ਖ਼ਾਦ ਆਦਿ ਉੱਤੇ ਨਿਰਭਰ ਹੁੰਦਾ ਹੈ ਕਿ ਕਿਸੇ ਬੀਜ ਵਿੱਚੋਂ ਬੂਟਾ ਕਿਵੇਂ ਦਾ ਪੁੰਗਰਨਾ ਹੈ ਤੇ ਪੂਰ ਚੜ੍ਹਣਾ ਹੈ ਜਾਂ ਨਹੀਂ। ਬਿਲਕੁਲ ਇੰਜ ਹੀ ...
Read Full Story


ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਰੋਗ ਨਿਵਾਰਨ ਕੈਂਪ ਲਾਇਆ ਗਿਆ

ਸਰੀ (ਗੁਰਦੀਸ਼ ਕੌਰ ਗਰੇਵਾਲ) ਨ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ੨੧ ਜੁਲਾਈ ਤੋਂ ੨੪ ਜੁਲਾਈ ਤੱਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ, ਬੀ. ਸੀ. ਵਿਖੇ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ ਲਾਇਆ ਗਿਆ। ਹਰ ਸਾਲ, ਮਿਸ਼ਨ ਦੇ ਬਾਨੀ, ਸ. ਹਰਦਿਆਲ ਸਿੰਘ ਆਈ. ਏ. ਐਸ. ਰਿਟਾ. ਕਨੇਡਾ ਅਤੇ ਯੂ.ਐਸ.ਏ. ਵਿਖੇ ਰੋਗ ਨਿਵਾਰਨ ਕੈਂਪ ਲਾਉਣ ਲਈ, ਉਚੇਚੇ ਤੌਰ ਤੇ ਚੰਡੀਗੜ੍ਹ (ਇੰਡੀਆ) ਤੋਂ ਆਉਂਦੇ ਹਨ। ਇਹਨਾਂ ਕੈਂਪਾਂ ਰਾਹੀਂ ਅੱਜ ਤੱਕ ਅਨੇਕਾਂ ਪ੍ਰਾਣੀ, ਨਾਮ ਦਾਰੂ ਰਾਹੀਂ, ਆਪਣੀਆਂ ਲਾਇਲਾਜ ਬੀਮਾਰੀਆਂ ਤੋਂ ...
Read Full Story


1 2 > >>

Warning: include(bot.php): failed to open stream: No such file or directory in /home/satsamun/public_html/archive.php on line 165

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/archive.php on line 165