HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Archive News Search for "Monday, July 07, 2014"
 
ਸੈਰ-ਸਪਾਟੇ 'ਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ

ਪਿਛਲੇ ਮਹੀਨੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੀਆਂ ਵਿਦਿਆਰਥਣਾਂ ਨਾਲ ਉਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼, ਦੇਹਰਾਦੂਨ ਅਤੇ ਮਸੂਰੀ ਦੇ ਟੂਰ ਦਾ ਆਨੰਦ ਮਾਣ ਕੇ ਜਦ ਮੈਂ ਵਾਪਸ ਪਰਤਿਆ ਤਾਂ ਇੱਕ ਅਖ਼ਬਾਰ ਵਿੱਚ ਮੰਡੀ ਇਲਾਕੇ ਦੇ 'ਥਲੋਟ' ਸਥਾਨ ਵਿਖੇ ਹੈਦਰਾਬਾਦ ਦੇ ਵੀ.ਐਨ.ਆਰ. ਇੰਸਟੀਚਿਊਟ ਆਫ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਦੇ ਬਿਆਸ ਦਰਿਆ ਵਿੱਚ ਵਹਿ ਜਾਣ ਦੀ ਮਨਹੂਸ ਖ਼ਬਰ ਪੜ੍ਹੀ। ਭਾਵੇਂ ਮੈਨੂੰ ਟੂਰ ਦੇ ਦੌਰਾਨ ਹੀ ਇਹ ਖ਼ਬਰ, ਸਾਡੀ ਸਹਿਕਰਮੀ ਨੇ ਕੈਮਪਟੀ ਫਾਲ ਜਾਣ ਤੋਂ ਪਹਿਲਾਂ ਦੱਸ ਕੇ ਸੁਚੇਤ ਕੀਤਾ ਸੀ ਕਿ ਉੱਥੇ ਜਾਣ ...
Read Full Story


ਅਮਰੀਕਾ, ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ

ਵਾਸ਼ਿੰਗਟਨ—ਭਾਰਤੀਆਂ ਵਿਚ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਕੇ ਵਸਣ ਦਾ ਅਜਿਹਾ ਚਸਕਾ ਹੁੰਦਾ ਹੈ ਕਿ ਉਹ ਇਸ ਦੇ ਲਈ ਆਪਣੇ ਪਰਿਵਾਰ, ਦੇਸ਼ ਅਤੇ ਇਥੋਂ ਤੱਕ ਕੀ ਆਪਣੀ ਪੜ੍ਹਾਈ-ਲਿਖਾਈ ਛੱਡਣ ਨੂੰ ਤਿਆਰ ਰਹਿੰਦੇ ਹਨ। ਭਾਰਤ ਵਿਚ ਔਖੇ-ਸੌਖੇ ਹੋ ਕੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪਿਜ਼ਾ ਵੇਚਣ ਦਾ ਕੰਮ ਵੀ ਬੜੀ ਸ਼ਾਨ ਨਾਲ ਕਰਦੇ ਹਨ। ਜੀ ਹਾਂ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਈ ਪ੍ਰਵਾਸੀ ਡਾਕਟਰ ਪਿਜ਼ਾ ਵੇਚਣ ਲਈ ਮਜ਼ਬੂਰ ਹਨ। ਅਸਲ ਵਿਚ 'ਰੈਜੀਡੈਂਸੀ ਪੋਜੀਸ਼ਨ' ਦੀ ਕਮੀ ਦੇ ...
Read Full Story


ਭਾਰਤ ਦੇ ਵਪਾਰ ਅਤੇ ਵੱਕਾਰ ਨੂੰ ਗਹਿਰੀ ਚੋਟ-ਯੂਰਪ ਵਿਚ ਭਾਰਤੀ ਅੰਬਾਂ ਤੇ ਸਬਜ਼ੀਆਂ 'ਤੇ ਪਾਬੰਦੀ

'ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ' ਇਹ ਪੰਜਾਬ ਦਾ ਇਕ ਬਹੁਚਰਚਿਤ ਲੋਕ-ਗੀਤ ਹੈ, ਜੋ ਪੰਜਾਬ ਦੇ ਇਕ ਖਾਸ ਖੇਤਰ ਅਤੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦੇ ਦਰਮਿਆਨ ਵਾਲੇ ਇਲਾਕੇ ਦੁਆਬੇ ਨਾਲ ਸਬੰਧਤ ਰਿਹਾ ਹੈ, ਪਰ ਪਿਛਲੇ ੧੦ ਸਾਲਾਂ ਦੌਰਾਨ ਭ੍ਰਿਸ਼ਟਾਚਾਰ, ਮਿਲਾਵਟਖੋਰੀ, ਰਿਸ਼ਵਤਖੋਰੀ ਅਤੇ ਦੋ-ਦੇਸ਼ੀ ਜਾਂ ਬਹੁਦੇਸ਼ੀ ਭਾਰਤੀ ਦਲਾਲਗਿਰੀ ਕਾਰਨ, ਦੇਸ਼ ਦੇ ਕੌਮਾਂਤਰੀ ਵਪਾਰ ਅਤੇ ਵੱਕਾਰ ਨੂੰ ਲੱਗੀ ਗਹਿਰੀ ਚੋਟ ਕਾਰਨ, ਪਿਛਲੀ ੧ ਮਈ ਤੋਂ ਯੂਰਪੀ ਸੰਘ ਦੇ ੨੮ ਮੈਂਬਰ ਦੇਸ਼ਾਂ ਵਿਚ ਭਾਰਤੀ ਅੰਬਾਂ ਦੀ ਵਿਕਰੀ ਉਤੇ ਲੱਗੀ ਪਾਬੰਦੀ ...
Read Full Story


ਜੱਥੇਦਾਰ ਮੱਕੜ ਨੇ ਰਗੜਾ ਲਗਾਇਆ ਤਾਂ ਧਾਰਾ ੨੫ ਕੰਮ ਆਵੇਗੀ!

ਧਰਮ ਅਤੇ ਧਰਮੀਆਂ ਦੀ ਦੁਨੀਆਂ ਬਹੁਤ ਅਜੀਬ ਹੁੰਦੀ ਹੈ। ਕਹਿਣ ਨੂੰ ਤਾਂ ਹਰ ਧਰਮ ਪ੍ਰੇਮ ਸਿਖਾਉਂਦਾ ਹੈ ਪਰ ਸੰਸਾਰ ਦੇ ਵਰਤਾਰੇ ਨੂੰ ਵੇਖੀਏ ਤਾਂ ਨਫਰਤ ਦੇ ਭਾਂਬੜਾਂ ਦੀ ਚਿੰਗਾੜੀ ਕਿਸੇ ਨਾ ਕਿਸੇ ਧਰਮ ਜਾਂ ਧਰਮੀ ਦੀ ਦੇਣ ਹੁੰਦੀ ਹੈ। ਤਕਰੀਬਨ ਹਰ ਧਰਮ ਅਜੇਹੇ ਮੌਕੇ ਦੋਸ਼ ਕਿਸੇ ਹੋਰ ਨੂੰ ਦਿੰਦਾ ਹੈ ਜਾਂ ਇਹ ਆਖ ਕੇ ਡੰਗ ਟਾਪਾ ਲਿਆ ਜਾਂਦਾ ਹੈ ਕਿ ਸਾਡਾ ਧਰਮ ਤਾਂ ਅਜੇਹਾ ਨਹੀਂ ਸਿਖਾਉਂਦਾ, ਅਜੇਹਾ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਆਦਿ। ਮਲੇਸ਼ੀਆ ਵਿੱਚ ਦੋ ਢਾਈ ਕੁ ਸਾਲ ਤੋਂ 'ਅੱਲਾ੍ਹ' ਸ਼ਬਦ ਦੀ ਵਰਤੋਂ ਦਾ ਇਕ ਰੇੜਕਾ ...
Read Full Story


ਗੁਰਦੀਸ਼ ਕੌਰ ਗਰੇਵਾਲ ਦਾ ਧਾਰਮਿਕ ਕਾਵਿ ਸੰਗ੍ਰਹਿ "ਜਿਨੀ ਨਾਮੁ ਧਿਆਇਆ" ਰੀਲੀਜ਼

ਸਰੀ: (ਸ.ਸ.ਪਾਰ ਬਿਉਰੋ)- ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੇ ਸਿੱਖ ਇਤਿਹਾਸ ਨੂੰ ਸਮਰਪਿਤ, ਖ਼ੂਬਸੂਰਤ ਧਾਰਮਿਕ ਕਾਵਿ ਸੰਗ੍ਰਹਿ, "ਜਿਨੀ ਨਾਮੁ ਧਿਆਇਆ" ਦੀ ਸਰੀ (ਕੈਨੇਡਾ) ਵਿਖੇ, ਸਟੂਡੀਓ ੭ ਦੇ ਹਾਲ ਵਿੱਚ, ਧਾਰਮਿਕ ਤੇ ਸਾਹਿਤਕ ਸ਼ਖਸੀਅਤਾਂ ਦੀ ਸ਼ਾਨਦਾਰ ਹਾਜ਼ਰੀ ਵਿੱਚ, ਘੁੰੰਡ ਚੁਕਾਈ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ- ਸ. ਗਿਆਨ ਸਿੰਘ ਸੰਧੂ ਫਾਊਂਡਰ ਪ੍ਰਧਾਨ ਵਰਲਡ ਸਿੱਖ ਔਰਗੇਨਾਈਜ਼ੇਸ਼ਨ, ਗੁਲਸ਼ਨਰਾਜ ਕੌਰ ਡਾਇਰੈਕਟਰ ਇੰਡੋ ਕਨੇਡੀਅਨ ਸੀਨੀਅਰ ਸੈਂਟਰ, ਕਵਿੱਤਰੀ ਅਤੇ ਬਾਠ ਮੋਟਰਜ਼ ਦੇ ਮਾਲਕ ...
Read Full Story


ਮੀਡੀਆ ਕਲਪਨਿਕ ਖੰਭਾਂ'ਤੇ ਜਾਂ ਫਿਰ ਚਾਪਲੂਸੀ ਦੇ ਰਾਹ ਤੁਰਿਆ?

ਭਾਰਤੀ ਮੀਡੀਆ, ਵਿਸ਼ੇਸ਼ ਕਰ ਇਲੈਕਟ੍ਰੋਨਿਕ ਮੀਡੀਆ ਵਲੋਂ ਆਪਣੀ ਨਿਰਪੱਖਤਾ ਅਤੇ ਸਭ ਤੋਂ ਪਹਿਲਾਂ ਦਰਸ਼ਕਾਂ ਤਕ ਖਬਰਾਂ ਪਹੁੰਚਾਣ ਦਾ ਦਾਅਵਾ ਲਗਾਤਾਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਹੈਰਾਨੀ ਦੀ ਗਲ ਇਹ ਹੈ ਕਿ ਅਜਿਹਾ ਦਾਅਵਾ ਕਰਦਿਆਂ ਹੋਇਆਂ ਵੀ ਉਸਨੇ ਲੋਕਸਭਾ ਚੋਣਾਂ ਵਿੱਚ ਜੋ ਭੂਮਿਕਾ ਅਦਾ ਕੀਤੀ, ਕਿਸੇ ਤੋਂ ਵੀ ਛੁਪੀ ਨਹੀਂ ਰਹੀ। ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਉਸਦਾ ਵਿਹਾਰ ਪੁਰੀ ਤਰ੍ਹਾਂ ਇੱਕ-ਪਖੀ ਹੀ ਰਿਹਾ। ਲਗਭਗ ਸਾਰੇ ਹੀ ਇਲੈਕਟ੍ਰੋਨਿਕ ਮੀਡੀਆ ਦਾ ਧਿਆਨ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸਟਾਰ ...
Read Full Story


ਇਤਿਹਾਸਿਕ ਵੰਡ ਵੱਲ ਵਧ ਰਿਹਾ ਇਰਾਕ!

ਜਦੋ ਇਸ ਸਾਲ ਆਈਐਸਆਈਐੱਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਨਾਂ ਦੀ ਜਥੇਬੰਦੀ ਦੇ ਅੱਤਵਾਦੀਆਂ ਨੇ ਇਰਾਕ ਦੀ ਕੇਂਦਰੀ ਬੈਂੱਕ ਵਿੱਚ ਡਾਕਾ ਮਾਰਕੇ ੪੭੫ ਮਿਲੀਅਨ ਡਾਲਰ ਲੁੱਟ ਲਿਆ ਸੀ ਅਤੇ ਉਸ ਤੋਂ ਫੋਰਨ ਬਾਅਦ ਜਾਰਡਨ ਦੇ ਇੱਕ ਹੋਟਲ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੀ ਇਰਾਕ ਦੇ ਸਾਬਕਾ ਰਾਸ਼ਟਰੀ ਪਤੀ ਦੀ ਲੜਕੀ ਰਾਘਦ ਹੂਸੈਨ ਨੇ ਇਹ ਬਿਆਨ ਦਿੱਤਾ ਸੀ ਕਿ ਹੁਣ ਸਾਡੇ ਮਿਸ਼ਨ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਤਾਂ ਉਸ ਵਕਤ ਇਸ ਗੱਲ ਵੱਲ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ ਗਈ ਕਿ ਇਰਾਕ ਵਿੱਚ ਇਹ ਗਰੁੱਪ ਭਿਆਨਕ ਤਬਾਹੀ ਵੀ ਮਚਾ ...
Read Full Story


ਆਸਟਰੇਲੀਆ ੭੧ ਹਜ਼ਾਰ ਤੋਂ ਵੱਧ ਪੰਜਾਬੀਆਂ ਦੀ ਆਬਾਦੀ ਹੋਈ

ਮੈਲਬਰਨ (ਸ.ਸ.ਪਾਰ ਬਿਉਰੋ) ਭਾਰਤੀਆਂ ਲਈ ਆਸਟਰੇਲੀਆ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਇਕ ਨਵੀਂ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਸਟਰੇਲੀਆ ਦੀ ਕੁੱਲ ਆਬਾਦੀ 'ਚ ਇਕ ਫੀਸਦੀ ਭਾਰਤੀ ਹਨ। ਨਾਲ ਹੀ ਆਸਟਰੇਲੀਆ 'ਚ ਪੰਜਾਬੀ, ਗੁਜਰਾਤੀ, ਮਰਾਠੀ ਅਤੇ ਸਿੰਧੀ ਭਾਸ਼ਾਵਾਂ ਦਾ ਪਸਾਰ ਹੋ ਰਿਹਾ ਹੈ। ਆਸਟਰੇਲਿਆਈ ਸਰਕਾਰ ਵੱਲੋਂ ਜਾਰੀ ਕੀਤੀ ਗਈ 'ਦਿ ਪੀਪਲ ਆਫ ਆਸਟਰੇਲੀਆ' ਰਿਪੋਰਟ 'ਚ ਦੇਸ਼ ਦੀ ਆਬਾਦੀ ਅਤੇ ਪਰਵਾਸੀਆਂ ਬਾਰੇ ਅੰਕੜੇ ਦਿੱਤੇ ਗਏ ਹਨ। ੨੦੧੧ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਜਨਮੇ ਆਸਟਰੇਲੀਆ ਰਹਿੰਦੇ ...
Read Full Story


ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ

''ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ।'' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ ਨਹੀਂ ਦਿੱਤਾ ਗਿਆ। ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ ਸਕੇ, ਉਹ ੨ ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ ਸਨ ਉਹ ...
Read Full Story


ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?

ਉਂਝ ਤਾਂ ਬੜਾ ਕੁਝ ਸਾਡੀ ਜ਼ਿੰਦਗੀ 'ਚ ਨਿਰੰਤਰ ਵਾਪਰਦਾ ਹੀ ਰਹਿੰਦੈ ਪਰ ਕਈ ਵਾਰ ਇਨਸਾਨੀ ਜੀਵਨ-ਸ਼ੈਲੀ 'ਚ ਕੁਝ ਅਜਿਹੀਆਂ ਹੱਡ ਬੀਤੀਆਂ ਵੀ ਆਪਣੇ-ਆਪ ਸਾਡੇ ਸਫ਼ਰਨਾਮੇ 'ਚ ਆ ਬਿਰਾਜਮਾਨ ਹੋ ਜਾਂਦੀਆਂ ਹਨ ਜੋ ਮੱਲੋਂ-ਜ਼ੋਰੀ ਇਸ ਜ਼ਿੰਦਗੀ 'ਚ ਸੁਨਹਿਰੀ ਤੇ ਅਭੁੱਲ ਯਾਦਾਂ ਬਣਕੇ ਸਾਡੇ ਸੀਨੇ 'ਚ ਆਪਣਾ ਮੁਕਾਮ ਹਾਸਿਲ ਕਰਦੀਆਂ-ਕਰਦੀਆਂ ਆਖ਼ਿਰ ਕਰ ਹੀ ਲੈਂਦੀਆਂ ਹਨ ਜੋ ਸਚਾਈ ਵੀ ਹੁੰਦੀਆਂ ਨੇ ਅਤੇ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਪੰ੍ਰਤੂ ਇਨ੍ਹਾਂ ਦਾ ਅਹਿਸਾਸ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਗੱਲ ਅੱਜ ਤੋਂ ਦੋ-ਢਾਈ ...
Read Full Story


ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ 'ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ ਹੁਣ ਪਹਿਲਾਂ ...
Read Full Story


ਕੈਨੇਡਾ ਨੇ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲੱਗੀ ਰੋਕ ਹਟਾਈ

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਫੂਡ ਸੈਕਟਰ ਵਿਚ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲਗਾਈ ਰੋਕ ਹਟਾ ਲਈ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਰੁਜ਼ਗਾਰ ਮੰਤਰੀ ਜੈਸਨ ਕੈਨੀ ਨੇ ਫੂਡ ਸੈਕਟਰ ਵਿਚ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਵਿਕਟੋਰੀਆ ਵਿਚ ਮੈਕਡੋਨਲਡ ਦੇ ਰੈਸਟੋਰੈਂਟ ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿਚ ਕਥਿਤ ਬੇਨਿਯਮੀਆਂ ਦਾ ਖੁਲਾਸਾ ਹੋਣ ਮਗਰੋਂ ਇਹ ਪ੍ਰੋਗਰਾਮ ਵਿਵਾਦਾਂ ਵਿਚ ਘਿਰ ਗਿਆ ਸੀ । ਹੁਣ ਨਵੀਆਂ ਤਜ਼ਵੀਜ਼ਾਂ ਕਰਕੇ ਮੰਤਰੀ ਜੇਸਨ ...
Read Full Story


ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ...
Read Full Story


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ

ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ...
Read Full Story


ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਅਤੇ ਸੰਤ ਬਾਬੇ ਚੁੱਪ ਕਿਉਂ?

ਮਹੀਨਾ ਕੁ ਹੋ ਚੱਲਿਐ, ਰਾਤ ਦੇ ੯ ਵੱਜੇ ਸੀ। ਮੈਂ ਦਿੱਲੀ ਤੋਂ ਫ਼ਿਲਮ ਦੇ ਸਿਲਸਿਲੇ ਵਿੱਚ ਵਾਪਸ ਪਰਤਦੇ ਸਮੇਂ ਸ਼ੰਭੂ ਬਾਰਡਰ ਤੋਂ ਲੰਘ ਪੰਜਾਬ ਦੀ ਸਰਜ਼ਮੀਨ 'ਤੇ ਅਜੇ ਪੈਰ ਪਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਲਾਈਨ 'ਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਤੋਂ ਮੇਰੇ ਭਰਾਵਾਂ ਤੋਂ ਵੀ ਪਿਆਰੇ ਹਰ ਦਿਲ ਅਜੀਜ਼ ਮਿੱਤਰ ਮਾਸਟਰ ਕੇਵਲ ਸਿੰਘ ਸਨ। ਆਵਾਜ਼ ਲੋਹੜੇ ਦੇ ਦਰਦ ਨਾਲ ਭਿੱਜੀ ਸੀ। ਗੱਚ ਭਰਿਆ ਭਰਿਆ ਜਾਪਦਾ ਸੀ। ਮੇਰਾ ਹਾਲ ਪੁੱਛਿਆ। ਕਾਫ਼ੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਉਹੀ ਪੁਰਾਣਾ ਸਵਾਲ ਕਿ ਪੰਜਾਬ ਅੰਦਰ ਮਾੜੀ ਗਾਇਕੀ ਅਤੇ ...
Read Full Story


ਕੀ ਮੋਦੀ ਸਰਕਾਰ ਕਾਲਾ ਧਨ ਵਾਪਸ ਲਿਆ ਸਕੇਗੀ?

ਕਾਲੇ ਧਨ ਦੇ ਖਤਰੇ ਨਾਲ ਨਿਪਟਣ ਲਈ ਭਾਰਤ ਦੀ ਪ੍ਰਤੀਬੱਧਤਾ ਦਰਸਾਉਣ ਲਈ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਪਾਰਲੀਮੈਂਟ ਵਿਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਭਾਰਤੀਆਂ ਦੀ ਵਿਦੇਸ਼ਾਂ ਵਿਚ ਜਮ੍ਹਾ ਗੈਰ ਕਾਨੂੰਨੀ ਕਮਾਈ ਨੂੰ ਵਾਪਸ ਲਿਆਉਣ ਲਈ ਵਿਭਿੰਨ ਦੇਸ਼ਾਂ ਨਾਲ ਸੰਪਰਕ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਕਲੰਕ ਤੋਂ ਮੁਕਤ ਕਰਨ ਲਈ ਪ੍ਰਤੀਬੱਧ ਹੈ। ਇਸ ਦਿਸ਼ਾ ਵਿਚ ਪਹਿਲਾ ਕਦਮ ਉਠਾਉਂਦੇ ਹੋਏ ਸਰਕਾਰ ਨੇ ਇਕ ਵਿਸ਼ੇਸ਼ ਜਾਂਚ ਦਲ (ਐਸ ਆਈ ਟੀ) ਦਾ ਗਠਨ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੀ ਭਾਸ਼ਾਈ ਤਸਵੀਰ

ਪੰਜਾਬੀਆਂ ਨੇ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਗੌਲਣਯੋਗ ਗਿਣਤੀ ਵਿੱਚ ਕੈਲੀਫ਼ੋਰਨੀਆ ਜਾਣਾ ਸ਼ੁਰੂ ਕੀਤਾ। ਉਂਜ ਯੁਬਾ ਕਾਉਂਟੀ ਵਿੱਚ ਇੱਕ ਪੰਜਾਬੀ ਦੇ ੧੮੬੧ ਵਿੱਚ ਪੁੱਜਣ ਦਾ ਵੀ ਜ਼ਿਕਰ ਮਿਲਦਾ ਹੈ। ਉਸ ਦੇ ਅਸਲ ਨਾਂ ਦਾ ਕੋਈ ਪਤਾ ਨਹੀਂ। ਉਸ ਸਮੇਂ ਛਪੀ ਉਸ ਦੀ ਅਖ਼ਬਾਰੀ ਖ਼ਬਰ ਵਿੱਚ ਲਿਖਿਆ ਗਿਆ ਸੀ, ''ਉਸ ਦਾ ਨਾਂ ਉਚਾਰਿਆ ਨਾ ਜਾ ਸਕਣ ਵਾਲਾ ਹੋਣ ਕਰ ਕੇ ਉਸ ਨੂੰ ਸੈਮ ਹੀ ਕਹਿ ਲੈਂਦੇ ਹਾਂ।" ਪਤਾ ਨਹੀਂ, ਉਹ ਕੋਈ ਸਤਨਾਮ ਸਿੰਘ, ਸੁਰਮੁਖ ਸਿੰਘ ਜਾਂ ਸੁਖਮੰਦਰ ਸਿੰਘ ਹੀ ਹੋਵੇ। ਉਸ ਦੀ ਖ਼ਬਰ ਛਪਣ ਦੀ ਵੀ ਦਿਲਚਸਪ ...
Read Full Story


ਨਸ਼ਿਆਂ ਦੇ ਅੱਤਵਾਦ ਨੇ ਪਿੰਜ ਸੁੱਟਿਆ ਪਿਆਰਾ ਪੰਜਾਬ

ਪੰਜਾਬ ਭਿਅੰਕਰ ਸੰਕਟਾਂ ਦੀ ਲਪੇਟ ਵਿਚ ਆ ਕੇ ਸਮੇਂ-ਸਮੇਂ ਆਪਣੀ ਆਨ, ਸ਼ਾਨ ਤਾਂ ਗੁਆਉਂਦਾ ਹੀ ਰਿਹਾ ਹੈ, ਪਰ ਇਸ ਸਮੇਂ ਤਾਂ ਨਸ਼ਿਆਂ ਦੇ ਅੱਤਵਾਦ ਨੇ ਆਨ, ਸ਼ਾਨ ਦੇ ਨਾਲ-ਨਾਲ ਇਸ ਦੀ ਹੋਂਦ ਲਈ ਵੀ ਖਤਰਾ ਪੈਦਾ ਕਰ ਦਿੱਤਾ ਹੈ। ਪੰਜਾਬ ਜਿਹੜਾ ੧੯੪੭ ਦੇ ਦੰਗਿਆਂ ਦੀ ਮਾਰ ਨਾਲ ਵੀ ਨਹੀਂ ਮਰਿਆ, ਮੁੜ ਜੀਅ ਉਠਿਆ, ਪੰਜਾਬ ਜਿਸ ਨੇ ਆਪਣੇ ਪਿੰਡੇ ਉਤੇ ਜੰਗਾਂ ਦੇ ਪ੍ਰੋਕੋਪ ਨੂੰ ਵੀ ਸਿਹਾ, ਤੱਤੀਆਂ-ਠੰਡੀਆਂ ਨਕਸਲੀ, ਖਾੜਕੂ ਅਤੇ ਹੋਰ ਅੱਲ ਬਲੱਲੀਆਂ ਲਹਿਰਾਂ ਨੂੰ ਝੱਲਿਆ ਅਤੇ ਜਿਹੜਾ ਮੁੜ ਆਪਣੇ ਆਪ ਨੂੰ ਥਾਂ ਸਿਰ ਕਰਨ ਲਈ ਸਦਾ ਯਤਨਸ਼ੀਲ ਰਿਹਾ, ...
Read Full Story


ਲਵ-ਮੈਰਿਜ਼ ਅਤੇ ਦੀਵਾਨਗ਼ੀ-ਮੈਰਿਜ਼ ਵਿਚਲਾ ਅੰਤਰ

ਅਤੁੱਟ ਬੰਧਨ ਵਿਆਹ ਦਾ ਇਨਸਾਨੀ ਜੀਵਨ ਨਾਲ ਆਗ਼ਾਜਤਾ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ ਅਤੇ ਵੱਖ-ਵੱਖ ਸਮੇਂ ਸਮੂਹ ਸੰਸਾਰਿਕ ਵਾਸੀ ਪਰੰਪਰਾਗਤ ਮੁਤਾਬਿਕ ਆਪਣੇ ਕਾਰਜ਼ ਨਿਭਾਉਂਦੇ ਆ ਰਹੇ ਹਨ। ਇੱਕ ਔਰਤ ਅਤੇ ਮਰਦ ਨੂੰ ਕੁਦਰਤ ਅਤੇ ਈਸ਼ਵਰ ਨੇ ਸਾਰੀ ਜ਼ਿੰਦਗੀ ਇੱਕ-ਦੂਜੇ ਦਾ ਸਾਥ ਦੇਣ ਅਤੇ ਮਾਣਨ ਲਈ ਦੋਹਾਂ ਨੂੰ ਇਕਾਗਰ ਕੀਤਾ ਹੈ। ਸੋ, ਉਸ ਦੀ ਸ੍ਰਿਸ਼ਟੀ ਹੈ, ਉਸ ਦੀ ਮਰਜ਼ੀ ਹੈ ਅਤੇ ਉਸ ਦੀ ਕਮਾਲਤ। ਆਓ! ਅੱਗੇ ਵਧਦੇ ਹਾਂ! ਪਹਿਲਾਂ ਬੱਚਿਆਂ ਦੇ ਵਿਆਹ ਬਜ਼ੁਰਗ ਆਪਣੀ ਸੂਝ-ਬੂਝ ਅਤੇ ਆਪਣੀ ਆਜ਼ਾਦ ਮਰਜ਼ੀ ਨਾਲ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ...
Read Full Story


ਕੈਨੇਡਾ ਵਿਚ ਸਰਕਾਰ ਆਮ ਪਬਲਿਕ ਨਾਲ ਲਿਹਾਜ਼ ਨਹੀਂ ਕਰਦੀ

ਬਰਫ਼ੀਲੇ ਤੇ ਗਰਮੀ ਦੇ ਦਿਨਾਂ ਵਿੱਚ, ਕਨੇਡਾ ਦੇ ਬਹੁਤ ਸਾਰੇ ਪਬਲਿਕ ਸਰਵਿਸ ਬੱਸਾਂ ਦੇ ਅੱਡਿਆਂ, ਟ੍ਰੇਨ ਸਟੇਸ਼ਨਾਂ ਦੀ ਹਾਲਤ ਮੌਸਮ ਦੇ ਅਨਕੂਲ ਨਹੀਂ ਹੈ। ਸਭ ਸ਼ੀਸ਼ੇ ਦੇ ਹਨ। ਜਿਸ ਵਿੱਚ ਨਾ ਹੀਟਰ ਅਤੇ ਨਾ ਹੀ ਏ.ਸੀ. ਹੈ। ਕਈਆਂ ਦੇ ਛੱਤਾਂ ਹੀ ਨਹੀਂ ਹਨ। ਗਰਮੀਆਂ ਨੂੰ ਗਰਮੀ ਬਹੁਤ ਪੈਂਦੀ ਹੈ। ਸਰਦੀਆਂ ਨੂੰ ਠੰਡ -੪੫ ਡਿਗਰੀ ਸੈਂਟੀਗਰੇਡ ਹੁੰਦੀ ਹੈ। ਸ਼ੀਸ਼ੇ ਕਿੰਨੀ ਕੁ ਧੁੱਪ, ਠੰਡ ਤੋਂ ਬਚਾ ਸਕਦੇ ਹਨ। ਜੇ ਕੋਈ ਬਿੱਲੀ, ਕੁੱਤਾ, ਬੱਚਾ, ਬੰਦਾ, ਕਾਰ ਵਿੱਚ ਕੁੱਝ ਘੰਟਿਆਂ ਲਈ ਰਹਿ ਜਾਵੇ, ਮਰ ਵੀ ਜਾਂਦਾ ਹੈ। ਕਨੇਡੀਅਨ ਲੋਕ ਗੌਰਮਿੰਟ ਨੂੰ ...
Read Full Story


1 2 > >>

Warning: include(bot.php): failed to open stream: No such file or directory in /home/satsamun/public_html/archive.php on line 165

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/archive.php on line 165