HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Archive News Search for "Thursday, May 22, 2014"
 
ਪੁੱਤ ਨੂੰ ਤਰਸਣ ਵਾਲਿਓ! ਕਿਤੇ ਪੁੱਤ ਨੂੰ ਆਪਣੇ ਹੱਥੀਂ ਕਤਲ ਨਾ ਕਰਾ ਆਇਓ

ਹਰ ਇਨਸਾਨ ਜ਼ਿੰਦਗੀ ਨੂੰ ਆਪੋ-ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਹੈ। ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਲਈ ਉਹ ਕੁਦਰਤੀ ਨਿਯਮਾਂ ਤੇ ਉਹਨਾਂ ਸਾਰੀਆਂ ਚੀਜਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਉਸ ਨੂੰ ਚੰਗੀਆ ਨਹੀਂ ਲੱਗਦੀਆਂ। ਪਰ ਸਭ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਜੋ ਕੁਝ ਇਨਸਾਨ ਬਦਲ ਸਕਦਾ ਹੈ, ਉਸ ਨੂੰ ਬਦਲ ਕੇ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਉਹ ਸੋਚਦਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਇਸ ਦੇ ਜ਼ਰੀਏ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਕੋਈ ਗੱਲ ਉਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਉਸ ...
Read Full Story


ਸਾਡੇ ਸਮਾਜ ਵਿਚ ਲੜਕੀ ਦੀ ਇਜ਼ੱਤ ਕੀ ਹੈ?

ਬਹੁਤ ਸਾਰੇ ਲੋਕ ਇਜ਼ੱਤ ਨੂ ਕੁੜੀ ਦੇ ਸ਼ਰੀਰ ਨਾਲ ਜੋੜ ਕੇ ਦੇਖਦੇ ਹਨ। ਇਹ ਸੱਚ ਹੈ....ਅਗਰ ਮੁੰਡਾ ਜਗਾਹ-ਜਗਾਹ ਮੂੰਹ ਮਾਰਦਾ ਫਿਰੇ ਤਾਂ ਓਹਦੀ ਸ਼ਾਨ ਵਿਚ ਕੋਈ ਫ਼ਰਕ ਨਹੀ ਪੈਣਾ, ਲੋਕਾਂ ਦੀ ਨਜ਼ਰ ਵਿਚ ਫੇਰ ਉਹ ਸਾਹਿਬ ਹੀ ਰਹੁ, ਅਗਲਾ ਭਾਵੇਂ ਹਰ ਜਗਾਹ ਹਰ ਕਿਸੇ ਨਾਲ ਖੇਹ ਖਾਂਦਾ ਫਿਰਦਾ ਹੋਵੇ ! ਲੋਕ ਓਹਨੁ ਆਪਣੀ ਧੀ ਭੱਜ ਕੇ ਦਿੰਦੇ ਕਿਉਂਕਿ ਓਹਦੇ ਕੋਲ ਪੈਸਾ ਹੈ, ਅਮੀਰ ਲੋਕਾਂ ਵਿਚ ਉਹਦੀ ਗਿਣਤੀ ਹੁੰਦੀ, ਤੇ ਉਹਨਾ ਨੂੰ ਲਗਦਾ ਉਹਨਾਂ ਦੀ ਕੁੜੀ ਓਸ ਬੰਦੇ ਨਾਲ ਖੁਸ਼ ਰਹੁ, ਪੈਸਾ ਉਸ ਮੁੰਡੇ ਦੇ ਸਾਰੇ ਐਬ ਪੈਸਾ ਢਕ ਲਵੇਗਾ.. ਬਸ ਇਹ ਜੋ ਐਬ ਆ ਜੋ ...
Read Full Story


ਕੈਨੇਡਾ ਦੇ ਦੂਤਘਰਾਂ 'ਚ ਕ੍ਰਿਪਾਨ ਪਹਿਨਕੇ ਜਾ ਸਕਣਗੇ ਸਿੱਖ

ਟੋਰਾਂਟੋ (ਸ.ਸ.ਪਾਰ ਬਿਉਰੋ) ਬੀਤੇ ਦਿਨੀਂ ਕੈਨੇਡਾ ਦੇ ਮਲਟੀਕਲਚਰਲ ਮਨਿਸਟਰ ਟਿਮ ਉਪਲ ਵੱਲੋਂ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਆਯੋਜਿਤ ਵਿਸਾਖੀ ਸਮਾਗਮ ਇਹ ਐਲਾਨ ਕੀਤਾ ਗਿਆ ਕਿ ਕੈਨੇਡਾ ਦੇਸ਼ ਦੇ ਦੁਨੀਆ ਭਰ ਵਿਚਲੇ ਸਾਰੇ ਕੈਨੇਡੀਅਨ ਦੂਤਘਰਾਂ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਦੇ ਹੋਵੇਗੀ। ਟਿੱਮ ਉਪਲ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀ ਅਤੇ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਸਰਕਾਰ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ...
Read Full Story


ਔਰਤ ਲਈ ਖ਼ਤਰਾ ਬਣ ਰਹੇ ਪਿਆਰ ਵਿਆਹ

ਅੱਜ-ਕੱਲ੍ਹ ਮੁੰਡੇ-ਕੁੜੀਆਂ ਜਾਗੀਰੂ ਰਸਮਾਂ ਨੂੰ ਤੋੜ ਕੇ ਪਿਆਰ ਵਿਆਹ ਕਰਵਾ ਕੇ ਇਸ ਜਰਜਰ ਹੋਏ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਵਾਲੇ ਨਿਰਮਾਤਾ ਬਣ ਰਹੇ ਹਨ। ਭਾਵੇਂ ਕਾਨੂੰਨ ਨੇ ਵੀ ਆਪਣੀ ਮੋਹਰ ਲਾਉਂਦਿਆਂ ਇਨ੍ਹਾਂ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਪਰ ਦੂਜੇ ਪਾਸੇ ਜਾਗੀਰੂ ਸੋਚ ਜ਼ਖ਼ਮੀ ਸ਼ੇਰ ਵਾਂਗ ਦਨਦਨਾਉਂਦੀ ਹੋਈ ਘੁੰਮਦੀ ਫਿਰਦੀ ਹੈ ਅਤੇ ਅਜਿਹੇ ਨਵ-ਨਿਰਮਾਤਾਵਾਂ ਨੂੰ ਚੁਣ-ਚੁਣ ਕੇ ਸੂਲੀ ਵੀ ਚੜ੍ਹਾ ਰਹੀ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਅਣਖ ਦੀ ਖ਼ਾਤਰ ਕਤਲ ਹੋ ਰਹੇ ਹਨ ਅਤੇ ਬਹੁਤੀ ...
Read Full Story


ਵਿਆਹ ਦੇ ਨਾਮ 'ਤੇ ਦ੍ਰੋਪਤੀ ਬਣਨ ਨੂੰ ਮਜਬੂਰ ਔਰਤਾਂ

ਰਾਂਚੀ ਦੇ ਦਰਹੀ ਪਿੰਡ ਦੀ ਤ੍ਰਿਪਲਾ ਕੁਮਾਰੀ ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਦੋਹੋਲਾ ਪਿੰਡ 'ਚ ਆਈ, ਤਾਂ ਸੀ ਅਜਮੇਰ ਸਿੰਘ ਦੀ ਪਤਨੀ ਬਣ ਕੇ, ਪਰ ਉਸ ਨੂੰ ਕਿੱਥੇ ਪਤਾ ਸੀ ਕਿ ਖ਼ੁਦ ਉਸ ਦਾ ਪਤੀ ਹੀ ਉਸ ਨੂੰ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਮਜਬੂਰ ਕਰੇਗਾ। ਉਸ ਦੇ ਹੱਥਾਂ ਦੀਆਂ ਚੂੜੀਆਂ ਦੀ ਚਮਕ ਹਾਲੇ ਘਟੀ ਨਹੀਂ ਸੀ ਕਿ ਉਸ ਦੇ ਪਤੀ ਨੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸੁਦੂਰ ਪਿੰਡ ਦੀ ਰਹਿਣ ਵਾਲੀ ਤ੍ਰਿਪਲਾ ਲਈ ਇਸ ਗੱਲ ਦੀ ਕਲਪਨਾ ਵੀ ਪਾਪ ਸੀ ਕਿ ਆਪਣੇ ਪਤੀ ਨੂੰ ਛੱਡ ਕੇ ...
Read Full Story


ਨਵੇਂ ਵਰ੍ਹੇ ਤੋਂ ਸ਼ੁਰੂ ਹੋਵੇਗਾ ਕੈਨੇਡਾ ਦਾ ਨਵਾਂ ਐਕਸਪ੍ਰੈਸ ਵੀਜ਼ਾ

ਕੈਨੇਡਾ (ਸ.ਸ.ਪਾਰ ਬਿਉਰੋ) ਆਰਥਿਕ ਆਧਾਰ ਤੇ ਕੈਨੇਡਾ ਆਉਣ ਦੇ ਚਾਹਵਾਨ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਰਹੇਗਾ ਪਰ ਹੁਣ ਇਸਨੂੰ 'ਐਕਸਪ੍ਰੈਸ ਐਂਟਰੀ' ਵੀਜ਼ਾ ਆਖਿਆ ਜਾਵੇਗਾ।ਇਹ ਨਵਾਂ ਵੀਜ਼ਾ ਜਨਵਰੀ ੨੦੧੫ ਤੋਂ ਆਰੰਭ ਹੋਵੇਗਾ।ਇਸ ਰਾਹੀਂ ਕਾਮਿਆਂ ਦੀਆਂ ਖੇਤਰੀ ਕਮੀਆਂ ਨਾਲ ਸਿੰਜਿਆ ਜਾਵੇਗਾ। ਇਹ ਵੀਜ਼ਾ ਲੈਣ ਵਾਲੇ ਉਹ ਉਮੀਦਵਾਰ ਹੋਣਗੇ ਜਿਨ੍ਹਾਂ ਕੋਲ ਕੈਨੇਡਾ ਦੇ ਕਿਸੇ ਕਾਰੋਬਾਰੀ ਅਦਾਰੇ ਦਫਤਰ ਜਾਂ ਕਿਸੇ ਉੱਦਮੀ ਤੋਂ ਨੋਕਰੀ ਲਈ ਪੇਸ਼ਕਸ਼ ਮਿਲੀ ਹੋਵੇਗੀ ਜਾਂ ਉਹ ਸੂਬਾਈ ਨਾਮਜ਼ਦ ਹੋਣਾ ਚਾਹੀਦਾ ਹੈ ਅਜਿਹੇ ਵਿਅਕਤੀਆਂ ਨੂੰ ਤੁਰੰਤ ...
Read Full Story


ਕੈਨੇਡੀਅਨ ਸੂਬੇ ਕਿਊਬੇਕ ਨੇ ਪ੍ਰਵਾਸੀਆ ਲਈ ਬੂਹੇ ਖੋਲ੍ਹੇ

ਕਿਊਬੇਕ (ਸ.ਸ.ਪਾਰ ਬਿਉਰੋ) ਕੈਨੇਡੀਅਨ ਸੂਬੇ ਕਿਊਬੇਕ ਨੇ ਪ੍ਰਵਾਸੀਆਂ ਲਈ ਆਪਣੇ ਬੂਹੇ ਖੋਲ੍ਹ ਦਿੱਤੇ ਹਨ।ਇਸ ਸੂਬੇ 'ਚ ਇਮੀਗ੍ਰੇਸ਼ਨ ਦੀਆਂ ਤਿੰਨ ਹਰਮਨ ਪਿਆਰੀਆਂ ਸਟ੍ਰੀਮਜ਼ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਨਾਂ੍ਹ ਵਿੱਚੋ ਇੱਕ ਨਿਵੇਸ਼ਕਾਂ ਤੇ ਉਦਮੀਆਂ ਲਈ ਵੀ ਖੁੱਲੀ ਹੈ। ਕਿਊਬੇਕ ਸੂਬਾ ਫਰੈਂਚ ਭਾਸ਼ੀ ਹੈ ਤੇ ਜੇ ਕਿਸੇ ਦੀ ਉੱਥੇ ਜਾ ਕੇ ਸੈਟਲ ਹੋਣ ਦੀ ਦਿਲਚਸਪੀ ਹੈ, ਤਾਂ ਹੁਣ ਇਹ ਸੁਨਹਿਰੀ ਮੋਕਾ ਹੈ। ਤਿੰਨੇ ਇਮੀਗ੍ਰੇਸ਼ਨ ਪੌਗਰਾਮਾਂ ਕਿਊਬੇਕ ਸਕਿੱਲਡ ਵਰਕਰ ਪ੍ਰੋਗਰਾਮ, ਇਨਟਰਵੈਸਟਰ ਪ੍ਰੋਗਰਾਮ ਅਤੇ ਐਂਟਰੀਪ੍ਰਿਯੋਨੋਰ ...
Read Full Story


ਕਿਉਂ ਬਾਰ-ਬਾਰ ਕੁਰੇਦੇ ਜਾਂਦੇ ਨੇ '੮੪ ਦੇ ਜ਼ਖ਼ਮ?

ਬੀਤੇ ਦਿਨੀਂ ਆਏ ਇੱਕ ਸਮਾਚਾਰ ਅਨੁਸਾਰ ਪੰਜਾਬ ਕਾਂਗ੍ਰਸ ਦੇ ਨੇਤਾ ਅਤੇ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਕਾਂਗ੍ਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਪਤ੍ਰਕਾਰਾਂ ਵਲੋਂ ਪੁਛੇ ਜਾ ਰਹੇ ਸੁਆਲਾਂ ਵਿਚੋਂ ਇੱਕ ਦਾ ਜਵਾਬ ਦਿੰਦਿਆਂ ਨਵੰਬਰ-੮੪ ਦੇ ਸਿੱਖ ਕਤਲੇਆਮ ਲਈ ਦੋਸ਼ੀ ਗਰਦਾਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਸਿੱਖ-ਕਤਲੇਆਮ ਦੇ ਮਾਮਲੇ ਵਿੱਚ ਬੇਗੁਨਾਹ ਕਰਾਰ ਦੇ ਦਿੱਤਾ ਹੈ। ਜਿਸਨੂੰ ਲੈ ਕੇ ਅਕਾਲੀ ਰਾਜਨੀਤੀ ਦੀ ਬਾਸੀ ਕੜ੍ਹੀ ਵਿੱਚ ਨਵਾਂ ਉਬਾਲ ਆ ਗਿਆ ਹੈ ਅਤੇ ਉਨ੍ਹਾਂ ਭਾਜਪਾਈਆਂ ਨਾਲ ਮਿਲ ਕੇ ਦਿੱਲੀ ਅਤੇ ...
Read Full Story


ਮਲੇਸ਼ੀਆ ਵਿੱਚ ਰਹਿਣ ਲਈ ਹੁਣ ਨਵਾਂ 'ਮਲੇਸ਼ੀਆ ਮਾਈ ਸੈਕੰਡ ਹੋਮ' ਵੀਜ਼ਾ

ਮਲੇਸ਼ੀਆ ਇਕ ਸੋਹਣਾ ਦੇਸ਼ ਹੈ,ਜਿੱਥੇ ਖੂਬਸੂਰਤ ਸਮੁੰਦਰੀ ਕੰਢਿਆਂ ਤੋਂ ਲੈ ਕੇ ਉਚੇ ਅਤੇ ਰਮਣੀਕ ਪਹਾੜੀ ਸਥਾਨ ਮੋਜੂਦ ਹਨ ਅਤੇ ਪ੍ਰਵਾਸੀ ਇੱਥੇ ਰਹਿ ਕੇ ਕੰਮ ਵੀ ਕਰ ਸਕਦੇ ਹਨ।ਬਹੁਤ ਸਾਰੇ ਪ੍ਰਵਾਸੀਆਂ ਨੇ ਤਾਂ ਮਲੇਸ਼ੀਆ ਨੂੰ ਆਪਣਾ ਦੂਜਾ ਘਰ ਵੀ ਬਣਾਇਆ ਹੋਇਆ ਹੈ ਕਿਉਂਕਿ ਇੱਥੇ ਦੇ ਵੀਜ਼ਾ ਨਿਯਮ ਸੁਖਾਲੇ ਹਨ, ਕੋਈ ਬਹੁਤੇ ਸਖਤ ਨਹੀ ਹਨ।ਇਸੇ ਲਈ ਮਲੇਸੀਆਂ ਸਰਕਾਰ ਨੇ 'ਮਲੇਸ਼ੀਆਂ ਮਾਈ ਸੈਕੰਡ ਹੋਮ'ਨਾਂਅ ਦਾ ਵਿਸ਼ੇਸ਼ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਜਿਹੜੇ ਸੇਵਾ ਮੁਕਤ ਵਿਅਕਤੀ ਕੁੱਝ ਗਰਮ ਮੋਸਮ ਤੇ ਘੱਟ ਖਰਚਾ ਪਸੰਦ ਕਰਦੇ ...
Read Full Story


ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਭੱਜ ਰਹੇ ਨੇ ਵਿਦੇਸ਼ਾਂ ਵੱਲ

ਭਾਰਤ ਦੀਆਂ ਉੱਚ ਸਿੱਖਿਅਤ ਯੁਵਾ ਵਰਗ ਵਿੱਚ ਇਨ੍ਹੀਂ ਦਿਨੀਂ ਵਿਦੇਸ਼ਾਂ 'ਚ ਨੌਕਰੀ ਕਰਨ ਦਾ ਭਾਰੀ ਰੁਝਾਨ ਹੈ। ਭਾਰਤ ਦੇ ਡਾਕਟਰ, ਇੰਜੀਨੀਅਰ, ਵਿਗਿਆਨਕ ਇੱਥੋਂ ਤੱਕ ਕਿ ਨਿਰਮਾਣ ਮਜ਼ਦੂਰਾਂ ਦੀ ਚੰਗੀ ਖ਼ਾਸੀ ਗਿਣਤੀ ਪਿਛਲੇ ਕਈ ਦਹਾਕਿਆਂ ਤੋਂ ਉੱਚ ਸਿੱਖਿਆ ਤੇ ਨੌਕਰੀ ਦੀ ਭਾਲ 'ਚ ਅਮਰੀਕਾ, ਯੂਰਪ ਤੇ ਅਰਬ ਦੇਸਾਂ ਵੱਲ ਜਾ ਰਹੀ ਹੈ। ਕਾਰਨ ਇਹ ਹੈ ਕਿ ਵਿਦੇਸ਼ਾਂ ਵਿੱਚ ਭਾਰਤ ਨਾਲੋਂ ਵਧੀਆ ਸਹੂਲਤਾਂ, ਵਧੀਆ ਪ੍ਰਸ਼ਾਸਨ ਤੇ ਚੰਗੀ ਤਨਖ਼ਾਹ ਉਨ੍ਹਾਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਸੈਂਟਰ ਫਾਰ ਪਲੈਨਿੰਗ ਰਿਸਰਚ ਐਂਡ ਐਕਸ਼ਨ ਨਵੀਂ ...
Read Full Story


ਅਮਰੀਕੀ ਸਰਕਾਰ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਹੋਣ ਤੋਂ ਬਚਾ ਰਹੀ ਹੈ

ਨਿਊਯਾਰਕ (ਸ.ਸ.ਪਾਰ ਬਿਉਰੋ) ਅਮਰੀਕੀ ਗ੍ਰਹਿ ਸੁੱਰਖਿਆ ਵਿਭਾਗ ਨੇ ਸਾਲ ੨੦੧੨ 'ਚ ਇੱਕ ਅਜਿਹਾ ਨਿਰਦੇਸ਼ ਜਾਰੀ ਕੀਤਾ ਸੀ,ਜਿਸ ਦੇ ਚਲਦਿਆਂ ਇਮੀਗ੍ਰੇਸ਼ਨ ਕਾਨੂੰਨ ਹੁਣ ਪੂਰੀ ਤਰ੍ਹਾਂ ਲਾਗੂ ਨਹੀ ਹੋ ਰਹੇ ਅਤੇ ਜਿਆਦਾਤਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਕਰਨ ਲਈ ਉਨਾਂ੍ਹ ਖਿਲਾਫ ਵੱਖਰੇ ਅਪਰਾਧਕ ਮਾਮਲੇ ਨਹੀ ਚਲਾਏ ਜਾ ਰਹੇ। ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਦਾ ਇੱਕ ਵਿਸ਼ੇਸ ਅਦਿਅਨ ਓਬਾਮਾ ਸੂਬੇ ਦੇ ਰੀਪਬਲਿਕਨ ਸੈਨੇਟਰ ਸ਼੍ਰੀ ਜੈਫ ਸੈਸ਼ਨਜ਼ ਵੱਲੋ ਕੀਤਾ ਗਿਆ ਹੈ; ਜਿਸ ਮੁਤਾਬਕ ...
Read Full Story


ਹੋ ਸਕਦਾ ਮੁਸ਼ਕਲ ਹੁਣ ਕੈਨੇਡਾ 'ਚ ਜੀਵਨ ਸਾਥੀ ਦਾ ਵੀਜ਼ਾ ਲਗਵਾਉਣਾ

ਕੈਨੇਡਾ ਸਰਕਾਰ ਹੁਣ ਆਪਣੇ ਦੇਸ਼ 'ਚ ਰਹਿੰਦੇ ਪ੍ਰਵਾਸੀਆਂ ਉਤੇ ਇੱਕ ਅਜਿਹੀ ਨਵੀਂ ਸ਼ਰਤ ਲਾਉਣ ਜਾ ਰਹੀ ਹੈ ਜਿਸ ਨਾਲ ਪ੍ਰਵਾਸੀਆਂ ਦੀ ਆਮਦ ਵਿੱਚ ਕੁਝ ਕਮੀ ਆ ਸਕਦੀ ਹੈ। ਸੂਤਰਾਂ ਅਨੁਸਾਰ ਸਰਕਾਰ ਹੁਣ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ ਜਿਸਦੇ ਆਧਾਰ ਉੱਤੇ ਕੋਈ ਵੀ ਵਿਅਕਤੀ ਆਪਣੇ ਜੀਵਨ ਸਾਥੀ ਨੂੰ ਕੇਵਲ ਉਸ ਹਾਲਤ ਵਿੱਚ ਹੀ ਸਪਾਂਸਰ ਕਰ ਸਕੇਗਾ/ਸਕੇਗੀ, ਜੇ ਉਸਦੇ ਜੀਵਨ ਸਾਥੀ /ਸਾਥਣ ਨੂੰ ਅੰਗਰੇਜੀ ਜਾਂ ਫਰੈਂਚ ਭਾਸ਼ਾਵਾਂ ਵਿੱਚੋ ਕੋਈ ਇੱਕ ਚੰਗੀ ਤਰਾਂ੍ਹ ਬੋਲਣੀ ਆਉਂਦੀ ਹੋਵੇਗੀ ਅਤੇ ਇਕ ਨਿਸ਼ਚਿਤ ਹੱਦ ਤੱਕ ...
Read Full Story


ਮੇਰੇ ਮੰਮੀ ਜੀ

ਗੱਲ ੧੯੯੨ ਦੀ ਹੈ। ਮੇਰੇ ਮੰਮੀ ਨਰਿੰਦਰ ਕੌਰ ਜੀ ਬਹੁਤ ਜ਼ਿਆਦਾ ਢਿੱਲੇ ਸਨ ਤੇ ਉਦੋਂ ਉਨ੍ਹਾਂ ਦੇ ਬਚਣ ਦੀ ਉਮੀਦ ਨਾ ਬਰਾਬਰ ਸੀ। ਉਨ੍ਹਾਂ ਨੂੰ ਵੀ ਇਸ ਗੱਲ ਬਾਰੇ ਪੂਰੀ ਜਾਣਕਾਰੀ ਸੀ। ਅਖੀਰਲੇ ਦਿਨਾਂ ਵਿਚ ਵੀ ਉਨ੍ਹਾਂ ਦਾ ਰਬ ਉੱਤੇ ਅਟੁੱਟ ਵਿਸ਼ਵਾਸ ਸੀ। ਮੰਜੇ ਉੱਤੇ ਪਏ ਵੀ ਗੁਰਬਾਣੀ ਜਾਂ ਕੀਰਤਨ ਸੁਣਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਘਰ ਤੋਂ ੨੦ ਘਰ ਪਰ੍ਹਾਂ ਉਸੇ ਗਲੀ ਵਿਚ ਹੀ ਆਪਣੇ ਪਤੀ ਨਾਲ ਕਿਰਾਏ ਤੇ ਇਕ ਕਮਰੇ ਵਿਚ ਰਹਿੰਦੀ ਸੀ। ਮੰਮੀ ਦਾ ਖ਼ਿਆਲ ਰੱਖਣ ਲਈ ਹਸਪਤਾਲ ਦੀ ਡਿਊਟੀ ਤੋਂ ਛੁੱਟੀ ਲਈ ਮੈਂ ਅਰਜ਼ੀ ਦਿੱਤੀ ਤਾਂ ਮੇਰੀ ...
Read Full Story


ਬਲਾਤਕਾਰ, ਸ਼ਿਕਾਰ ਅਤੇ ਸ਼ਿਕਾਰੀ

ਜਿਸ ਸਮਾਜਿਕ ਵਰਤਾਰੇ ਵਿਚੋਂ ਅਸੀਂ ਲੰਘ ਰਹੇ ਹਾਂ, ਉਹ ਐਨਾ ਸਰਲ ਨਹੀਂ ਕਿ ਇਸ ਦੀਆਂ ਬੁਰਾਈਆਂ ਨੂੰ ਥੋੜ੍ਹੀ ਜਿਹੀ ਮਿਹਨਤ ਨਾਲ ਠੀਕ ਕਰ ਲਿਆ ਜਾਵੇ ਜਾਂ ਇਹ ਐਨੀਆਂ ਕੁ ਕਮੀਆਂ ਵਾਲਾ ਵੀ ਨਹੀਂ ਰਿਹਾ ਕਿ ਇਸ ਨੂੰ ਕੁਝ ਦੇਰ ਲਈ ਇਸੇ ਤਰ੍ਹਾਂ ਚੱਲਣ ਦਿੱਤਾ ਜਾਵੇ ਤਾਂ ਜੋ ਲੰਮੇ ਸਮੇਂ 'ਚ ਇਹ ਆਪਣੇ ਆਪ ਸਮਾਂ ਪੈ ਕੇ ਠੀਕ ਹੋ ਜਾਵੇਗਾ। ਗੁੰਝਲਾਂ ਅਤੇ ਸਮੱਸਿਆਵਾਂ 'ਚ ਇਨਸਾਨੀ ਜ਼ਿੰਦਗੀ ਇਸ ਤਰ੍ਹਾਂ ਫਸ ਗਈ ਹੈ ਕਿ ਇਸ ਘੁੰੰਮਣਘੇਰੀ 'ਚੋਂ ਬਾਹਰ ਨਿਕਲਣਾ ਲੋਕਾਂ ਨੂੰ ਅਸੰਭਵ ਜਾਪ ਰਿਹਾ ਹੈ ਅਤੇ ਇਸੇ ਤਾਣੇਬਾਣੇ 'ਚ ਜਿਉਂਣ ਨੂੰ ਉਸ ਨੇ ...
Read Full Story


ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਜਾਅਲਸਾਜ਼ੀਆਂ ਤੋਂ ਬਚਣ ਲਈ ਜਾਰੀ ਕੀਤੀ ਨਵੀਂ 'ਮਾਈਗ੍ਰਾਂਟ ਗਾਈਡ

ਔਕਲੈਂਡ (ਸ.ਸ.ਪਾਰ ਬਿਉਰੋ) ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਲੋਕਾਂ ਨੂੰ ਜਾਅਲਸਾਜ਼ੀਆਂ ਅਤੇ ਨਕਲੀ ਇਮੀਗ੍ਰੇਸ਼ਨ ਸਲਾਹਕਾਰਾਂ ਤੋਂ ਬਚਣ ਲਈ ਇਕ ਨਵੀਂ 'ਮਾਈਗ੍ਰਾਂਟ ਗਾਈਡ' ਬੀਤੇ ਦਿਨੀਂ ਜਾਰੀ ਕੀਤੀ ਹੈ। ਇਸ ਗਾਈਡ ਦੇ ਵਿਚ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਹ ਸਿਰਫ 'ਤੇ ਸਿਰਫ ਇਮੀਗ੍ਰੇਸ਼ਨ ਲਾਇਸੰਸ ਧਾਰਕਾਂ, ਨਿਊਜ਼ੀਲੈਂਡ ਦੇ ਵਕੀਲਾਂ ਜਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਛੋਟ ਪ੍ਰਾਪਤ ਹੈ, ਕੋਲੋਂ ਹੀ ਇਮੀਗ੍ਰੇਸ਼ਨ ਵੀਜ਼ੇ ਸਬੰਧੀ ਕੋਈ ਸਲਾਹ ਮਸ਼ਵਰਾ ਲੈਣ। ਹਰ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਬਾਰੇ ਸਰਕਾਰੀ ਵੈਬਸਾਈਟ ਉਤੋਂ ...
Read Full Story


ਇਟਲੀ ਸਰਕਾਰ ਨੇ ਵੱਖ-ਵੱਖ ਦੇਸ਼ਾਂ ਤੋਂ ਕਰੀਬ ੧੫੦੦੦ ਕਾਮਿਆਂ ਦੀ ਕੀਤੀ ਮੰਗ

ਰੋਮ (ਸ.ਸ.ਪਾਰ ਬਿਉਰੋ) ਜਿੱਥੇ ਇਕ ਪਾਸੇ ਸਮੁੱਚਾ ਸੰਸਾਰ ਆਲਮੀ ਆਰਥਿਕ ਮੰਦਵਾੜੇ ਦੀ ਮਾਰ ਝੱਲ ਰਿਹਾ ਹੈ, ਉੱਥੇ ਇਟਲੀ ਵਰਗਾ ਆਰਥਿਕਤਾ ਦਾ ਝੰਬਿਆ ਹੋਇਆ ਦੇਸ਼ ਵਾਰ ਵਾਰ ਆਪਣੇ ਦੇਸ਼ ਵਿਚ ਬਾਹਰੋਂ ਵਿਦੇਸੀ ਕਾਮੇ ਮੰਗਾਉਣਾ ਲਈ ਹਰ ਸਾਲ ਦੋ ਵਾਰੀ ਛੇ ਮਹੀਨਿਆਂ ਪਿੱਛੋ ਪੇਪਰ ਖੋਹਲ ਦਿੰਦਾ ਹੈ । ਜਦ ਕਿ ਇਟਲੀ ਵਿਚ ਪਹਿਲਾ ਹੀ ਸਰਕਾਰੀ ਅੰਕੜ੍ਹਿਆਂ ਮੁਤਾਬਿਕ ੬੦ ਲੱਖ ਵਿਦੇਸ਼ੀ ਕਾਮਾ ਕੰਮ ਕਰ ਰਿਹਾ ਹੈ । ਇਸ ਤੋਂ ਇਲਾਵਾਂ ਬਿਨਾਂ ਪੇਪਰਾਂ ਤੋਂ ਪਤਾ ਨਹੀ ਕਿੰਨੇ ਕੁ ਹੋਣਗੇ । ਅਜਿਹੀ ਸਥਿਤੀ ਵਿਚ ਚੱਲਦਿਆ ਹੋਇਆ ਫਿਰ ਇਸ ਵਾਰ ਇਟਲੀ ਦੇ ...
Read Full Story


ਭਾਰਤੀਆਂ ਦੀ ਇਮੀਗਰੇਸ਼ਨ ਕੈਨੇਡਾ ਲਈ ਲਾਹੇਵੰਦ

ਟੋਰਾਂਟੋ (ਸ.ਸ.ਪਾਰ ਬਿਉਰੋ) ਭਾਰਤ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਕੈਟੇਗਰੀਆਂ ਵਿਚ ਲੋਕ ਇਮੀਗਰੇਸ਼ਨ ਲੈ ਕੇ ਆ ਰਹੇ ਹਨ ਅਤੇ ਕੈਨੇਡਾ ਉਨ੍ਹਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਮੀਗਰੇਟ ਹੋ ਕੇ ਭਾਰਤੀਆਂ ਨੇ ਕੈਨੇਡਾ ਦੀ ਸਰਬਪੱਖੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਕੈਨੇਡਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਵੱਡੀ ਗਿਣਤੀ ਵਿਚ ਭਾਰਤੀ ਕੈਨੇਡਾ ਆਉਣ ਅਤੇ ਇਸ ਨੂੰ ਵਪਾਰ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਹੋਰ ਅਮੀਰ ਕਰਕੇ ਇਸ ਦੇ ਇਕਨਾਮਿਕ ਵਾਧੇ ਵਿਚ ਯੋਗਦਾਨ ਪਾਉਣ। ਇਹ ਐਲਾਨ ਕੈਨੇਡਾ ਦੇ ਇਮੀਗਰੇਸ਼ਨ ...
Read Full Story


ਆਓ ਪਹਿਲਾਂ ਇਨਸਾਨ ਬਣੀਏ!

ਕੁੱਝ ਸਾਲ ਪਹਿਲਾਂ ਇੱਕੀਵੀ ਸਦੀ ਦੇ ਸ਼ੁਰੂ ਹੋਣ ਵੇਲੇ ਹਰ ਪਾਸੇ ਬਹੁਤ ਹੀ ਸ਼ੋਰ ਭਰਿਆ ਰੌਲ਼ਾ ਸੀ, ਉਤਸ਼ਾਹ ਪੂਰਵਕ ਰੌਲ਼ਾ। ਇਸ ਮੌਕੇ 'ਤੇ ਮਿਲੇਨੀਅਮ ਪਾਰਟੀਆਂ-ਮੇਲਿਆਂ ਅਤੇ ਢੋਲ-ਢਮੱਕਿਆਂ ਦੀ ਆਵਾਜ ਉੱਚੀ ਕਰਨ ਦੇ ਬੇਲੋੜੇ ਪਰ ਬੇਥਾਅ ਜਤਨ ਕੀਤੇ ਗਏ ਸਨ। ਭਾਵੇਂ ਕਿ ਇਨ੍ਹਾਂ ਦੀ ਬਹੁਤ ਲੋੜ ਨਹੀਂ ਸੀ। ਭੁੱਖੇ ਅੱਗੇ ਸਵਾਲ ਪਾਇਆਂ ਜਵਾਬ ਰੋਟੀ ਹੀ ਹੋਣਾ ਹੁੰਦਾ ਹੈ। ਦੋ ਡੰਗ ਦੀ ਪੇਟ ਭਰ ਕੇ ਰੋਟੀ ਲਈ ਤਰਸਦੇ ਲੋਕਾਂ ਨੂੰ ਮਿਲੇਨੀਅਮ ਪਾਰਟੀਆਂ ਨਾਲ ਹੋਰ ਸ਼ਰਮਿੰਦਾ ਕਰਨ ਦੇ ਯਤਨ ਵੀ ਕੀਤੇ ਗਏ ਸਨ? ਮੌਕਾ ਸ਼ੁਭ ਇਸ ਕਰਕੇ ਸੀ ਕਿ ਅਸੀਂ ...
Read Full Story


ਕੁੜੀਓ! ਅੱਗੇ ਜ਼ਰੂਰ ਵਧੋ, ਪਰ ਗ਼ਲਤ ਰਾਹਾਂ 'ਤੇ ਨਹੀਂ

ਕੁੜੀਆਂ ਲਈ ਬਰਾਬਰਤਾ ਨਾ ਸਿਰਫ ਉਨ੍ਹਾਂ ਦਾ ਅਧਿਕਾਰ ਹੈ, ਸਗੋਂ ਆਦਰਸ਼ ਸਮਾਜ ਦੀ ਸਿਰਜਣਾਂ ਲਈ ਲੋੜ ਵੀ। ਜੇਕਰ ਕੁੜੀਆਂ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ ਤਾਂ ਫੇਰ ਅਸੀਂ ਤਰੱਕੀ ਦੇ ਰਾਹ ਤੇ ਪੱਛੜ ਜਾਂਵਾਂਗੇ। ਇਸੇ ਲਈ ਅੱਜ ਭਾਰਤ 'ਚ ਮਹਿਲਾ ਸਸ਼ਕਤੀਕਰਨ ਦਾ ਨਾਅਰਾ ਗੂੰਂਝ ਰਿਹਾ ਹੈ। ਕੁੜੀਆਂ ਵੀ ਹਰ ਖੇਤਰ 'ਚ ਮੁੰਡਿਆਂ ਨੂੰ ਚਣੌਤੀ ਦੇ ਰਹੀਆਂ ਹਨ। ਪਰ ਖੁਦ ਨੂੰ ਸਮਾਜ 'ਚ ਤਾਕਤਵਾਰ ਢੰਗ ਨਾਲ ਵਿਸਥਾਪਿਤ ਕਰਨ ਦੀ ਕੋਸ਼ਿਸ਼ ਅਤੇ ਮਿਲੀ ਸਫ਼ਲਤਾ ਤੋਂ ਉਤਸ਼ਾਹਤ ਕੁੜੀਆਂ ਆਪਣੇ ਮਾਰਗ ਤੋਂ ਥਿੜਕਣ ਵੀ ਲੱਗੀਆਂ ਹਨ। ਖਾਸ ਤੌਰ 'ਤੇ ਗਰਮ ...
Read Full Story


ਜਦੋਂ ਅੰਗਰੇਜ਼ ਜੋੜੇ ਨੇ ਅਨੰਦ ਕਾਰਜ ਕਰਵਾਇਆ

ਈਸਾਈ ਧਰਮ ਤੋਂ ਸਿੱਖੀ ਵਿੱਚ ਆਏ, ਨਦਰ ਨਿਹਾਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ, ਬੀ. ਸੀ. ਕੈਨੇਡਾ ਵਿਖੇ ਹੋਈ। ਇੱਕ ਅੰਗਰੇਜ਼ ਨੌਜਵਾਨ ਨੂੰ ਨਿਹੰਗਾਂ ਵਾਲੇ ਬਾਣੇ ਵਿੱਚ ਦੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਗੁਰਦੁਆਰਾ ਸਾਹਿਬ ਵਿਖੇ 'ਸਰਬ ਰੋਗ ਕਾ ਅਉਖਦੁ ਨਾਮ'ੁ ਮਿਸ਼ਨ ਦੁਆਰਾ, ਰੋਗ ਨਿਵਾਰਨ ਕੈਂਪ ਲਾਇਆ ਗਿਆ ਸੀ। ਕੈਂਪ ਵਿੱਚ ਉਸ ਨੇ ਆਪਣੇ ਸਾਜ਼ ਨਾਲ, ਸਿਮਰਨ ਕਰਵਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਸੰਗਤ ਨੇਤਰ ਬੰਦ ਕਰਕੇ, ਉਸ ਨਾਲ ਲਗਾਤਾਰ ਸਿਮਰਨ ਕਰੀ ਜਾ ਰਹੀ ਸੀ, ਕਿਸੇ ...
Read Full Story


1 2 > >>

© 2018 satsamundropaar.com
Developed & Hosted by Arash Info Corporation