HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Archive News Search for "Friday, April 04, 2014"
 
ਅਕਾਲੀਆਂ 'ਤੇ ਚੌਤਰਫੇ ਹਮਲੇ, ਆਪ ਦੇ ਨਿਸ਼ਾਨੇ 'ਤੇ ਵੀ ਬਾਦਲਕੇ

ਸਭ ਤੋਂ ਜ਼ਿਆਦਾ ਦਿਲਚਸਪ ਸਥਿਤੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਬਣੀ ਹੋਈ ਹੈ, ਜਿੱਥੇ ਮਾਝੇ ਦੇ ਜਰਨੈਲ ਕਹਾਉਂਦੇ ਅਕਾਲੀ ਦਰ ਬਾਦਲ ਦੇ ਬਿਕਰਮ ਮਜੀਠੀਆ ਨੇ ਜ਼ਰਾ ਜ਼ਿਆਦਾ ਹੀ ਜੋਸ਼ ਵਿਚ ਆ ਕੇ ਆਖ ਦਿੱਤਾ ਕਿ ਕਾਂਗਰਸੀਆਂ ਦੀਆਂ ਧੌਣਾਂ ਮਰੋੜ ਦਿਆਂਗੇ..। ਚੋਣ ਕਮਿਸ਼ਨ ਕੋਲ ਮਾਮਲਾ ਪੁੱਜਿਆ ਤਾਂ ਉਸ ਨੇ ਡੀ ਸੀ ਤੋਂ ਮਜੀਠੀਆ ਦੇ ਭਾਸ਼ਣ ਦੀ ਸੀਡੀ ਮੰਗਵਾ ਲਈ ਹੈ, ਹਾਲਾਂਕਿ ਮਜੀਠੀਆ ਨੇ ਮੀਡੀਆ ਜ਼ਰੀਏ ਸਫਾਈ ਦਿੱਤੀ ਕਿ ਇਹ ਨਹੀਂ ਸੀ ਕਿਹਾ ਕਿ ਧੌਣ ਮਰੋੜਾਂਗੇ, ਬਲਕਿ ਇਹ ਆਖਿਆ ਸੀ ਕਿ ਧੌਣ ਨੱਪਾਂਗੇ..। ਵੈਸੇ ਫਰਕ ਕੀ ਹੈ ਦੋਵਾਂ ਗੱਲਾਂ ...
Read Full Story


ਬਦਲ ਰਿਹਾ ਹੈ ਅਜੋਕੀ ਪੱਤਰਕਾਰੀ ਦਾ ਅਕਸ

ਕੋਈ ਸਮਾਂ ਸੀ ਜਦੋਂ ਪੱਤਰਕਾਰੀ ਦਾ ਕਿੱਤਾ ਉਹ ਵਿਅਕਤੀ ਕਰਦੇ ਸਨ ਜੋ ਪੜ੍ਹੇ ਲਿਖੇ , ਦੂਰ ਅੰਦੇਸ਼ੀ ਅਤੇ ਕ੍ਰਾਂਤੀਕਾਰੀ ਬਿਰਤੀ ਵਾਲੇ ਵਾਲੇ ਹੁੰਦੇ ਸਨ ਅਤੇ ਸਮਾਜਿਕ ਵਾਤਾਵਰਣ ਦੀ ਅਸਲੀ ਤਸਵੀਰ ਵੇਖਦੇ ਸਨ। ਸਮਾਜ ਵਿੱਚ ਵਿਚਰਦਿਆਂ ਉਹ ਮਨੁੱਖੀ ਕਦਰਾਂ ਕੀਮਤਾਂ ਦੀ ਪੜਤਾਲ (ਘੋਖ) ਕਰਨ ਉਰੰਤ ਸਮਾਜਿਕ ਬੁਰਾਈਆਂ,ਮਨੁੱਖਾਂ ਨਾਲ ਹੁੰਦੀ ਧੱਕੇਸ਼ਾਹੀ ,ਸਿਵਲ ਅਤੇ ਪ੍ਰਸ਼ਾਸ਼ਨਿਕ ਕਮਜ਼ੋਰੀਆਂ ਨੁੰ ਸਮਾਜ ਸੁਧਾਰਕ ਵਿਅਕਤੀਆਂ ਦੀ ਸਹਾਇਤਾ ਨਾਲ ਅਤੇ ਉਨ੍ਹਾਂ ਦੇ ਯਤਨਾਂ ਨੂੰ ਪ੍ਰੈੱਸ ਤੱਕ ਪਹੁੰਚਾਉਂਦੇ ਸਨ।ਪ੍ਰੈੱਸ ਆਮ ਜਨਤਾ ਲਈ ...
Read Full Story


ਖੁਸ਼ਵੰਤ ਸਿੰਘ ਦੇ ਤੁਰ ਜਾਣ 'ਤੇ

੧੯੫੮ ਦੀ ਗੱਲ ਹੈ। 'ਯੋਜਨਾ' ਦੇ ਸਹਾਇਕ ਸੰਪਾਦਕ ਐਮ. ਏ. ਹੁਸੈਨੀ ਦਾ ਟੈਲੀਫੋਨ ਆਇਆ ਕਿ ਖੁਸ਼ਵੰਤ ਸਿੰਘ ਮੈਨੂੰ ਮਿਲਣਾ ਚਾਹੁੰਦੇ ਹਨ। ਹੁਸੈਨੀ ਮੇਰਾ ਕੈਂਪ ਕਾਲਜ ਸਮੇਂ ਦਾ ਜਮਾਤੀ ਸੀ ਤੇ ਖੁਸ਼ਵੰਤ ਸਿੰਘ ਨਾਲ ਮਿਲ ਕੇ ਉਮਰਾਓ ਜਾਨ ਅਦਾ ਦੇ ਅੰਗਰੇਜ਼ੀ ਅਨੁਵਾਦ ਵਿਚ ਰੁੱਝਾ ਹੋਇਆ ਸੀ। ਖੁਸ਼ਵੰਤ ਸਿੰਘ ਉਸ ਦਾ ਅਫਸਰ ਵੀ ਸੀ, ਯੋਜਨਾ ਦਾ ਮੁੱਖ ਸੰਪਾਦਕ ਹੋਣ ਦੇ ਨਾਤੇ। ਹੁਸੈਨੀ ਨੇ ਦੱਸਿਆ ਕਿ ਖੁਸ਼ਵੰਤ ਦੇ ਨਾਵਲ 'ਟਰੇਨ ਟੂ ਪਾਕਿਸਤਾਨ' ਦਾ ਸੰਖੇਪ ਪੰਜਾਬੀ ਅਨੁਵਾਦ ਛਪਣਾ ਹੈ ਤੇ ਕਰਤਾਰ ਸਿੰਘ ਦੁੱਗਲ ਨੇ ਇਹ ਕੰਮ ਮੇਰੇ ਕੋਲੋਂ ਲੈਣ ਲਈ ...
Read Full Story


ਸੱਚ ਨਾਉ ਵਡਿਆਈ ਵਿਚਾਰ

ਜੇ ਹਾੜ੍ਹ ਦਾ ਮਹੀਨਾ ਹੋਵੇ, ਅੰਮ੍ਰਿਤ ਵੇਲੇ ਦੇ ਤਿੰਨ ਵਜੇ ਹੋਣ, ਕੋਈ ਵਿਅਕਤੀ ਕੋਠੇ ਤੇ ਪਿਆ ਹੋਵੇ। ਪੋਲੀ-ਪੋਲੀ ਪੁਰੇ ਦੀ ਚੱਲਦੀ ਹੋਵੇ, ਚੌਦਵੀਂ ਦਾ ਚੰਨ ਪੂਰੇ ਜੋਬਨ ਤੇ ਹੋਵੇ, ਦੂਰ ਕਿਤੇ ਟਟੀਰੀ ਦੀ ਜਾਂ ਉੱਲੂ ਦੀ ਆਵਾਜ਼ ਕੰਨਾਂ ਵਿੱਚ ਪਂੈਦੀ ਹੋਵੇ, ਤਾਂ ਕੁਦਰਤ ਆਪਣੇ ਰੰਗ ਵਿੱਚ ਖੋਲ੍ਹਦੀ ਹੈ।ਇਸੇ ਤਰ੍ਹਾਂ ਗੁਰੂ ਨਾਨਕ ਜੀ ਉਪਦੇਸ਼ ਕਰਦੇ ਹਨ, ਕੋਈ ਵੀ ਕੰਮ ਸਿਆਣਿਆਂ ਤੋਂ ਪੁੱਛਕੇ ਸ਼ਰੀਕੇ ਕਬੀਲੇ ਦੀ ਸਲਾਹ ਨਾਲ ਕੀਤਾ ਜਾਵੇ ਤਾਂ ਉਨਾ ਹੀ ਆਨੰਦ ਆਵੇਗਾ, ਜਿੰਨੀ ਉਪਰਲੀ ਅੰਮ੍ਰਿਤ ਵੇਲੇ ਦੀ ਉਦਾਹਰਣ ਦਿੱਤੀ ਗਈ ਹੈ।ਇੱਕ ...
Read Full Story


ਪੰਜਾਬ ਅੰਦਰ ਹੁਣ ਬਾਲੜੀ ਦੀ ਇੱਜ਼ਤ ਮਹਿਫ਼ੂਜ਼ ਨਹੀਂ

ਪੰਜਾਬੀਆਂ ਦਾ ਸਿੱਕਾ ਸਾਰੀ ਦੁਨੀਆਂ ਮੰਨਦੀ ਹੈ ਕਿਉਂਕਿ ਪੰਜਾਬੀ ਮਿਹਨਤੀ, ਇਖਲਾਕੀ ਕਦਰਾਂ ਕੀਮਤਾਂ ਨੂੰ ਸਿਰੜ ਨਾ ਨਿਭਾਉਣ ਵਾਲੇ ਗਿਣੇ ਜਾਂਦੇ ਹਨ। ਪੰਜਾਬੀ ਹਮੇਸ਼ਾਂ ਧੀ ਭੈਣ ਦੀ ਇੱਜ਼ਤ ਦੇ ਸਾਂਝੇ ਰਹੇ ਹਨ। ਪਿਛਲ੍ਹੇ ਡੇਢ ਦੋ ਦਹਾਕਿਆਂ ਤੋਂ ਪੰਜਾਬ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਸਮਾਜਕ ਬੁਰਾਈਆਂ ਨਸ਼ੇ, ਗਰਭਪਾਤ ਕਰਾਉਣ ਅਤੇ ਹੁਣ ਮਾਸੂਮ ਬਾਲੜੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੇ ਤਾਂ ਪੰਜਾਬੀਆਂ ਨੂੰ ਸ਼ਰਮਸਾਰ ਹੀ ਕਰ ਦਿੱਤਾ। ਪਿਛਲੇ ਕੋਈ ਡੇਢ ਦਹਾਕੇ ਤੋਂ ਕੁੜੀਆਂ ਨੂੰ ਕੁੱਖ ਵਿਚ ਕਤਲ ...
Read Full Story


ਨਸ਼ਿਆਂ ਦਾ ਇਨਸਾਨ ਦੀ ਜ਼ਿੰਦਗੀ ਤੇ ਮਾਰੂ ਅਸਰ

ਨਸ਼ਾ ਇੱਕ ਬੁਰਾਈ ਹੈ। ਅਖਬਾਰਾਂ-ਰਸਾਲਿਆਂ ਬਹੁਤ ਸਾਰੀਆਂ ਕਿਤਾਬਾਂ ਰਾਹੀ ਪੜ੍ਹਦੇ ਹਾਂ ਤੇ ਹਰ ਇਨਸਾਨ ਨਸ਼ਿਆ ਦੇ ਮਨੁੱਖ ਉੱਤੇ ਮਾਰੂ ਅਸਰ ਬਾਰੇ ਵੀ ਚੰਗੀ ਤਰਾਂ ਜਾਣਦਾ ਹੈਕਿ ਨਸ਼ਾ ਕੋਹੜ ਦੀ ਇੱਕ ਉਹ ਬੀਮਾਰੀ ਹੈ,ਜਿਹੜੀ ਇਨਸਾਨ ਦੀ ਜਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਸਾਡੇ ਸਮਾਜ ਵਿੱਚ ਨਸ਼ੇ ਦੀ ਲਾਹਣਤ ਪਹਿਲਾਂ ਤੋ ਹੀ ਭਾਰੂ ਹੈ ਜਿਹੜੀ ਇਨਸਾਨ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਜਿਸਦਾ ਦਾਗ ਧੋਤਿਆਂ ਵੀ ਨਹੀ ਲਹਿੰਦਾ। ਅਜਿਹੇ ਨਸ਼ਿਆਂ ਦੇ ਆਦੀ ਲੋਕ ਨਸ਼ਈ–ਅਫੀਮਚੀ-ਭੰਗੀ ਤੋਂ ਬਿਨਾ ਜਿਆਦਾਤਰ ਅਮਲੀ ਵੀ ਹੁੰਦੇ ਹਨ, ...
Read Full Story


ਅਮਰੀਕੀ ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਸਹਿਪਾਠੀਆਂ ਤੋਂ ਮਾਰ-ਕੁੱਟ ਖਾਣੀ ਪੈਂਦੀ ਹੈ

ਸਿਏਟਲ (ਸ.ਸ. ਪਾਰ ਬਿਉਰੋ) ਅਮਰੀਕਾ ਵਿਚ ਭਾਵੇਂ ਸਿੱਖਾਂ ਦੇ ਹੱਕਾਂ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਪਰ ਅਮਰੀਕੀ ਸਕੂਲਾਂ ਵਿਚ ੫੦ ਫੀਸਦੀ ਤੋਂ ਜ਼ਿਆਦਾ ਸਿੱਖ ਬੱਚਿਆਂ ਨੂੰ ਆਪਣੇ ਸਹਿਪਾਠੀਆਂ ਦਾ ਰੌਅਬ ਸਹਿਣਾ ਪੈਂਦਾ ਹੈ ਅਤੇ ਉਨ੍ਹਾਂ ਤੋਂ ਮਾਰ-ਕੁੱਟ ਖਾਣੀ ਪੈਂਦੀ ਹੈ। ਇਹ ਜਾਣਕਾਰੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਸਾਹਮਣੇ ਆਇਆ ਹੈ ਸਕੂਲਾਂ ਵਿਚ ਸਿੱਖਾਂ ਦੇ ਬੱਚਿਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਦੇ ਸਹਿਪਾਠੀ ਉਨ੍ਹਾਂ ਦੇ ਸਿਰ ਦੀਆਂ ਪੱਗਾਂ ਅਤੇ ਪਟਕਿਆਂ ਨੂੰ ਉਤਾਰ ਦਿੰਦੇ ...
Read Full Story


ਖਾਲਸਾ ਸਿਰਜਣਾ ਦੇ ਸੰਕਲਪਾਂ ਪ੍ਰਤੀ ਸਾਡੀ ਅਗਿਆਨਤਾ

ਸੰਨ ੧੬੯੯ ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਨਵਤਾ ਨੂੰ ਖਾਲਸਾ ਸਿਰਜਣਾ ਜਿਹੀ ਅਲੌਕਿਕ ਸੌਗਾਤ ਨਾਲ ਨਿਵਾਜਿਆ ਸੀ। ਦਸਮੇਸ਼ ਪਿਤਾ ਵਲੋਂ ਸਾਡੀ ਦਬੀ-ਕੁਚਲੀ ਕੌਮ ਵਿਚ ਇਕ ਮਹਾਨ ਜਾਗ੍ਰਤੀ ਪੈਦਾ ਕਰਕੇ ਸੰਤ–ਸਿਪਾਹੀਆਂ ਦੀ ਜੁਝਾਰੂ ਖਾਲਸਾ ਕੌਮ ਦੀ ਸਿਰਜਣਾ ਦਾ ਇਹ ਇਲਾਹੀ ਕਾਰਨਾਮਾ ਕੁਕਨੂਸ ਪੰਛੀ ਵਾਂਗ ਅੱਗ ਵਿਚ ਜਲਣ ਤੇ ਫਿਰ ਆਪਣੀ ਹੀ ਰਾਖ ਵਿਚੋਂ ਪੁਨਰ-ਸੁਰਜੀਤ ਹੋਣ ਵਾਂਗ ਹੈ। ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਸੰਕਲਪ ਦੁਆਰਾ ਅਜੋਕੀ ਲੋਕਤੰਤਰੀ ਪ੍ਰਣਾਲੀ ਦੇ ਬੁਨਿਆਦੀ ਸਿਧਾਂਤ ...
Read Full Story


ਬੈਕਾਂਕ ਵਿੱਚ 'ਰੇਡੀਓ ਵਿਰਸਾ' ਦੇ ਲਾਈਵ ਸ਼ੋਅ ਦੀ ਹੋਸਟ ਸਿਮਰਨ ਉਰਫ ਗਜ਼ਲਜੀਤ

ਕਹਿੰਦੇ ਹਨ ਕਿ ਪ੍ਰਤਿਭਾ ਕਿਸੇ ਉਮਰ, ਵਰਗ, ਥਾਂ ਤੇ ਵਿਅਕਤੀ ਵਿਸ਼ੇਸ਼ ਦੀ ਮੋਹਤਾਜ ਨਹੀਂ ਹੁੰਦੀ। ਨਾ ਹੀ ਉਸ ਨੂੰ ਕਿਸੇ ਬੰਧਨ ਵਿੱਚ ਕੈਦ ਕੀਤਾ ਜਾ ਸਕਦਾ ਹੈ। ਜੇਕਰ ਉਸ ਪ੍ਰਤਿਭਾ ਨੂੰ ਪਹਿਚਾਨ ਲਿਆ ਜਾਵੇ ਤਾਂ ਉਹ ਇਕ ਦਿਨ ਬਹੁਤ ਵੱਡੇ ਮੁਕਾਮ ਤੇ ਪਹੁੰਚਕੇ ਦੇਸ਼ ਵਿਦੇਸ਼ ਵਿੱਚ ਆਪਣਾ ਨਾਂ ਰੋਸ਼ਨ ਕਰ ਸਕਦੀ ਹੈ। ਇਹੋ ਜਿਹਾ ਇਕ ਉਦਾਹਰਨ ਹੈ ਏਲਨਾਬਾਦ ਜ਼ਿਲਾ ਸਿਰਸਾ ਦੀ ਸਿਮਰਨ ਦਾ। ਇੱਥੇ ਅਸੀਂ ਗੱਲ ਕਰ ਰਹੇ ਹਾਂ ਸਿਮਰਨ ਉਰਫ ਗਜ਼ਲਜੀਤ ਦੀ, ਜੋ ਇਨ੍ਹਾਂ ਦਿਨਾਂ ਵਿੱਚ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਰਹਿਕੇ 'ਰੇਡੀਓ ਵਿਰਸਾ' ਦੇ ...
Read Full Story


ਮੁੰਡਾ ਦਸਵੀਂ ਫੇਲ੍ਹ, ਕੱਢ ਲਿਆਇਆ ਮੇਮ!

ਟੀਕਮਗੜ੍ਹ- ਉੱਤਰ ਪ੍ਰਦੇਸ਼ ਦੇ ਕਾਸ਼ੀ 'ਚ ਆਰਟ ਗੈਲਰੀ ਚਲਾਉਣ ਵਾਲੇ ਓਰਛਾ ਦੇ ਸੁਨੀਲ ਪਰਿਹਾਰ ਨੂੰ ਸਵਿਟਜ਼ਰਲੈਂਡ ਦੀ ਨੇਤਾਲੀ ਨਾਲ ਪਿਆਰ ਹੋ ਗਿਆ। ਹੁਣ ਦੋਵੇਂ ਇਕ ਦੂਜੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ ਅਤੇ ਨੇਤਾਲੀ ਜੋ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਹੈ, ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਨੂੰ ਭਾਰਤ ਆ ਗਈ ਹੈ। ਨੇਤਾਲੀ ਨੇ ਟੀਕਮਗੜ੍ਹ ਪਹੁੰਚ ਕੇ ਏ. ਡੀ. ਐਮ. ਕੋਰਟ 'ਚ ਵਿਆਹ ਲਈ ਐਪਲੀਕੇਸ਼ਨ ਦੇ ਦਿੱਤੀ ਹੈ। ਹਾਲਾਂਕਿ ਕਾਰਵਾਈ ਲੰਬੀ ਹੋਣ ਕਾਰਨ ਦੋਹਾਂ ਨੂੰ ਤਕਰੀਬਨ ਡੇਢ ਮਹੀਨੇ ਤੱਕ ਵਿਆਹ ਲਈ ਉਡੀਕ ਕਰਨੀ ਪਵੇਗੀ। ਦੋਵੇਂ ...
Read Full Story


ਜਦੋਂ ਟਰੈਵਲ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਏਜੰਟਾਂ ਲਈ ਇਟਲੀ ਬੜਾ ਸਹਾਈ ...
Read Full Story


ਧਾਰਮਕ ਸਿੱਖ ਸੰਸਥਾਵਾਂ ਵਿੱਚ ਵੱਧ ਰਿਹੈ ਭ੍ਰਿਸ਼ਟਾਚਾਰ!

ਅਜਕਲ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਰਹਿੰਦੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਕੌੜੀ ਵੇਲ ਵਾਂਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਲੱਖ ਜਤਨ ਕਰਨ ਦੇ ਬਾਵਜੂਦ ਵੀ ਠਲ੍ਹਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕੋਈ ਛੋਟੀ ਜਾਂ ਵੱਡੀ ਸਿੰਘ ਸਭਾ, ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਬਚੀ ਹੋਵੇ, ਜਿਸ ਵਿੱਚ ਭਰਿਸ਼ਟਾਚਾਰ ਨਾ ਹੋ ਰਿਹਾ ਹੋਵੇ। ਭਾਵੇਂ ਕਿਸੇ ਵਿੱਚ ਘਟ ਹੋ ਰਿਹਾ ਹੋਵੇ ਤੇ ਭਾਵੇਂ ...
Read Full Story


ਪਰਦੇਸੀਂ ਵਸਦੇ ਪੰਜਾਬੀਆਂ ਦੇ ਆਰਥਿਕ ਅਤੇ ਸਭਿਆਚਾਰਕ ਦੁਖਾਂਤ

ਪਰਦੇਸੀਂ ਵਸਦਿਆਂ ਦੇ ਦੁੱਖਾਂ ਵਿਚ ਵਾਧਿਆਂ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬਾਹਰ ਜਾਣ ਲਈ ਝੂਠੇ ਵਿਆਹਾਂ ਦੀਆਂ ਗੱਲਾਂ ਤਾਂ ਹੁਣ ਲੱਗਦਾ ਹੈ, ਕਿ ਪੰਜਾਬੀ ਭਾਈਚਾਰੇ ਨੇ ਪ੍ਰਵਾਨ ਕਰ ਲਈਆਂ ਹਨ। ਨਸ਼ਿਆਂ ਦਾ ਵਪਾਰ ਅਤੇ ਗੈਂਗਵਾਰ ਬੀਤੇ ਦੇ ਵਰਤਾਰੇ ਬਣ ਚੁੱਕੇ ਹਨ। ਮਾਣ ਇਜ਼ਤ ਲਈ ਧੀਆਂ ਦੇ ਕੀਤੇ ਕਰਵਾਏ ਜਾਂਦੇ ਕਤਲ ਵੀ ''ਪ੍ਰਵਾਨਯੋਗ'' ਦਾਇਰੇ ਵਿਚ ਆ ਗਏ ਹਨ। ਇਕ ਪਾਕਿਸਤਾਨੀ ਪੰਜਾਬੀ ਭਾਈ ਵੱਲੋਂ, ਸਿਰਫ ਹਿਜਾਬ ਨਾ ਪਹਿਨਣ ਕਾਰਨ, ਆਪਣੀ ਜਵਾਨ ਧੀ ਦਾ ਕਤਲ ਕਰ ਦੇਣਾ ਕੋਈ ਵੱਡੀ ਖਬਰ ਨਹਂੀ ਬਣਦੀ। ਇਸ਼ਕ ...
Read Full Story


ਆਸਟਰੇਲੀਆ ਦਾ ਕੱਚਾ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਮੋਹਰੀ

ਕੈਨਬਰਾ (ਸ.ਸ.ਪਾਰ ਬਿਉਰੋ) ਹੁਨਰਮੰਦ ਕਾਮਿਆਂ ਵਜੋਂ ਆਸਟਰੇਲੀਆ ਦਾ ਅਸਥਾਈ ਵਰਕ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਸਭ ਤੋ ਅੱਗੇ ਹਨ। ਚਾਲੂ ਮਾਲੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੇ ਅੰਕੜੇ ਤਾਂ ਕੁੱਝ ਇਹ ਬਿਆਨ ਕਰ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਾਪਤ ਅਕੜਿਆਂ ਮੁਤਾਬਕ ਜੁਲਾਈ੨੦੧੩ ਤੋਂ ਲੈ ਕੇ ਦਸੰਬਰ ੨੦੧੩ ਤੱਕ ਸਬ ਕਲਾਸ ੪੫੭ ਵੀਜ਼ਾ ਮਨਜ਼ੂਰ ਕਰਵਾਉਣ ਵਾਲਿਆਂ'ਚ ਸਭ ਤੋਂ ਵੱਧ ੨੩ ਫੀਸਦੀ ਭਾਰਤੀ ਹਨ। ਉਸ ਤਂੋ ਬਾਅਦ ੧੮.੬ ਫੀ ਸਦੀ ਪ੍ਰਵਾਸੀ ਇੰਗਲੈਡ ਅਤੇ ੭.੯ ਫੀ ਸਦੀ ਆਇਰਲੈਂਡ ਦੇ ਸਨ। ਵਿਕਟੋਰੀਆ, ਨਿਊ ਸਾਊਥ ਵੇਲਜ਼, ...
Read Full Story


ਕੈਨੇਡਾ ਆ ਕੇ ਵੀ ਨਵੇਂ ਪ੍ਰਵਾਸੀਆਂ ਨੂੰ ਕਰਨਾ ਪੈਂਦਾ ਹੈ ਬਹੁਤ ਜ਼ਿਆਦਾ ਸੰਘਰਸ਼

ਵੈਨਕੂਵਰ (ਸ.ਸ.ਪਾਰ ਬਿਉਰੋ) ਹਰ ਸਾਲ ਸਮੁੱਚੇ ਵਿਸ਼ਵ ਤੋਂ ਲੱਖਾਂ ਲੋਕ ਆਪਣੇ ਇੱਕ ਬਿਹਤਰ ਭਵਿੱਖ ਲਈ ਕੈਨੇਡਾ ਆਉਂਦੇ ਹਨ।ਉਨਾਂ 'ਚੌ ਕਈ ਤਾਂ ਸ਼ਰਨਾਰਥੀ ਹੁੰਦੇ ਹਨ ਅਤੇ ਕਈ ਕਾਨੂੰਨੀ ਤੋਰ ਤੇ ਪ੍ਰਵਾਸੀ ਵਜੋਂ ਆਉਂਦੇ ਹਨ ਅਤੇ ਜਾਂ ਕੁਝ ਨੇ ਵਿਆਹ ਕਰਵਾਉਣ ਤੋਂ ਬਾਅਦ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਹੁੰਦਾ ਹੈ।ਕੈਨੇਡਾ ਦੇ ਵੀਜ਼ੇ ਲਈ ਅਰਜ਼ੀ ਦੇਣੀ ਬਹੁਤ ਅੋਖੀ ਹੈ ਅਤੇ ਕਈ ਤਰਾਂ੍ਹ ਦੇ ਇੰਟਰਵਿਉ ਦੇਣੇ ਪੈਂਦੇ ਹਨ। ਪਰ ਜਦੋਂ ਉਹ ਅਰਜ਼ੀ ਪ੍ਰਵਾਨ ਹੋ ਜਾਂਦੀ ਹੈ, ਤਾਂ ਉਸਦੀ ਕੀਮਤ ਵੀ ਸਮਝ ਆaਂਦੀ ਹੈ ਅਤੇ ਖੁਸ਼ੀ ਵੀ ਬਹੁਤ ਮਿਲਦੀ ਹੈ। ਫਿਰ ...
Read Full Story


ਤਣਾਓ ਦਾ ਸਾਡੀ ਚਮੜੀ ਉੱਤੇ ਅਸਰ

ਤਣਾਓ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਵੇਖਿਆ ਗਿਆ ਹੈ। ਇਮਤਿਹਾਨਾਂ ਦੀ ਚਿੰਤਾ, ਆਪਣੇ ਹਾਣੀ ਕੋਲ ਮਹਿੰਗੇ ਖਿਡੌਣੇ, ਮਹਿੰਗੀ ਪੌਸ਼ਾਕ ਜਾਂ ਉਸ ਘਰ ਵੱਡੀ ਕਾਰ ਵੇਖ ਕੇ ਵੀ ਬੱਚੇ ਮਨ ਵਿਚ ਤਣਾਓ ਪਾਲ ਲੈਂਦੇ ਹਨ। ਤਣਾਓ ਸਦਕਾ ਸਰੀਰ ਅੰਦਰ ਕੌਰਟੀਸੋਲ ਨਿਕਲ ਪੈਂਦਾ ਹੈ ਜੋ ਥਿੰਦਾ ਜਮਾਂ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਭਾਰ ਵਧਾ ਦਿੰਦਾ ਹੈ। ਇਸਦੇ ਨਾਲ ਹੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ ਜੋ ਚਮੜੀ ਵਿਚ 'ਗਲਾਈਕੇਸ਼ਨ' ਦੀ ਸ਼ੁਰੂਆਤ ਕਰ ਦਿੰਦੀ ਹੈ। ਗਲਾਈਕੇਸ਼ਨ ਚਮੜੀ ਵਿਚਲੇ ਕੋਲਾਜਨ ਦਾ ਨਾਸ ਮਾਰ ...
Read Full Story


ਮੌਜੂਦਾ ਜੀਵਨ ਸ਼ੈਲੀ 'ਚ ਚੰਗੇ ਮਾਰਗ ਦਰਸ਼ਕ ਦੀ ਵਿਸ਼ੇਸ਼ ਅਹਿਮੀਅਤ

ਸੰਗ ਤਾਂ ਕਿਸੇ ਵੀ ਚੰਗਿਆਈ ਨਾਲ ਸੁਮੇਲਤਾ ਵਾਲੀ ਵਸਤੂ ਦਾ ਹੋਵੇ, ਉਹ ਰੱਬੀ ਰੂਪ 'ਚ ਬਹੁ-ਵਚਨ ਹੁੰਦਾ ਹੈ। ਆਖ਼ਰ ਨਿਰਪੱਖ ਤੇ ਨਿਧੜਕ ਸੰਗ ਸਾਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦਾ ਇਕ ਵੱਖਰਾ ਰਸਤਾ ਵਿਖਾਉਂਦਾ ਹੈ, ਜਿਸ ਰਸਤੇ 'ਤੇ ਅਸੀਂ ਇਹ ਪੈਦਲ ਮਾਰਚ ਕਰ ਰਹੇ ਹੁੰਦੇ ਹਾਂ। ਇਹ ਸਾਰੀ ਸਾਡੇ ਅਨੇਕ 'ਚੋਂ ਨੇਕ ਮਾਰਗ ਦਰਸ਼ਕ ਦੀ ਹੀ ਮਿਹਰਬਾਨੀ ਹੁੰਦੀ ਹੈ। ਖ਼ੈਰ, ਜੇ ਮਨੁੱਖ ਨੂੰ ਨਿੱਜੀ ਜੀਵਨ ਸ਼ੈਲੀ 'ਚ ਚੰਗੇ ਮਾਰਗ ਦਰਸ਼ਕ ਦੀ ਪ੍ਰਾਪਤੀ ਹੋਈ ਹੋਵੇ ਤਾਂ ਉਸ ਵਰਗਾ ਪ੍ਰਮਾਤਮਾ ਤੋਂ ਛੁਟ ਹੋਰ ਕੋਈ ਨਹੀਂ ਹੋ ਸਕਦਾ। ਚੰਗੇ ਮਾਰਗ ...
Read Full Story


ਵਿਦੇਸ਼ਾਂ 'ਚ ਨਾਜਾਇਜ਼ ਢੰਗ ਨਾਲ ਵਸਣ ਵਾਲਿਆਂ 'ਚ ਪੰਜਾਬੀ ਸਭ ਤੋਂ ਅੱਗੇ

ਜਲੰਧਰ (ਸ.ਸ.ਪਾਰ ਬਿਉਰੋ) ਭਾਰਤ ਦੇ ਲਗਭਗ ੮੦ ਫੀਸਦੀ ਪੰਜਾਬੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ 'ਚ ਰਹਿ ਰਹੇ ਹਨ ਅਤੇ ਹਰ ਸਾਲ ੨੦ ਹਜ਼ਾਰ ਤੋਂ ਜ਼ਿਆਦਾ ਨੌਜਵਾਨ ਨਾਜਾਇਜ਼ ਢੰਗ ਨਾਲ ਵਿਦੇਸ਼ 'ਚ ਵਸਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਾਣਕਾਰੀ ਯੂਨਾਈਟਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਡਰੱਗਸ ਤੇ ਅਪਰਾਧ ਦੀ ੨੦੧੦ ਦੀ ਇਕ ਰਿਪੋਰਟ ਅਨੁਸਾਰ ਦਿੱਤੀ ਗਈ ਹੈ। ਮੈਨੇਜਮੈਂਟ ਇੰਸਟੀਚਿਊਟ ਆਫ ਪਾਪੁਲੇਸ਼ਨ ਐਂਡ ਡਿਵਲਪਮੈਂਟ ਨੇ ਪੰਜਾਬ ਦੇ ਦੋਆਬਾ ਖੇਤਰ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਬੇਨਿਯਮੀ ਪ੍ਰਵਾਸ ਨੂੰ ਰੋਕਣ ਲਈ ਜੁਲਾਈ ...
Read Full Story


ਅਮਰੀਕਾ ਇੱਕ ਅਪ੍ਰੈਲ ਤੋਂ ਐਚ-੧ਬੀ ਵੀਜ਼ਾ ਦੀਆਂ ਅਰਜ਼ੀਆਂ ਲੈਣਾ ਸ਼ੁਰੂ ਕਰੇਗਾ

ਵਾਸ਼ਿੰਗਟਨ (ਸ.ਸ.ਪਾਰ ਬਿਉਰੋ) ਅਮਰੀਕਾ ਨੇ ਐਚ-੨ਬੀ ਵੀਜ਼ਾ ਲਈ ਇੱਕ ਅਪ੍ਰੈਲ ਤੋਂ ਅਰਜ਼ੀਆਂ ਮੰਗ ਲਈਆਂ ਹਨ। ਇਹ ਵੀਜ਼ਾ ਭਾਰਤੀ ਆਈ ਟੀ ਕੰਪਨੀਆਂ ਵਿੱਚ ਕਾਫੀ ਲੋਕਪ੍ਰਿਯ ਹੈ। ਪਿਛਲੇ ਸਾਲ ਦੀ ਤਰ੍ਹਾਂ ਅਮਰੀਕੀ ਨਾਗਰਿਕਤਾ ਅਤੇ ਇਮੀਗਰਸ਼ੇਨ ਸੇਵਾ (ਯੂ ਐਸ ਸੀ ਆਈ ਐਸ) ਵੱਧ ਤੋਂ ਵੱਧ ੬੫ ਹਜ਼ਾਰ ਐਚ-੧ਬੀ ਵੀਜ਼ਾ ਜਾਰੀ ਕਰ ਸਕਦਾ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਰਥ ਵਿਵਸਥਾ ਵਿੱਚ ਸੁਧਾਰ ਦੇ ਕਾਰਨ ਓਬਾਮਾ ਪ੍ਰਸ਼ਾਸਨ ਤੇ ਪ੍ਰਾਈਵੇਟ ਸੈਕਟਰਾਂ ਦਾ ਸੂਚਨਾ ਤਕਨੀਕ 'ਤੇ ਜ਼ਿਆਦਾ ਜ਼ੋਰ ਹੈ। ਅਜਿਹੇ ਵਿੱਚ ਐਚ-੧ਬੀ ਵੀਜ਼ਾ ਦੀ ਮੰਗ ...
Read Full Story


ਸਿਟੀਜ਼ਨਸ਼ਿਪ ਕਾਨੂੰਨ'ਚ ਤਬਦੀਲੀ ਕਾਰਨ ਵਿਦਿਆਰਥੀ ਹੋ ਸਕਦੇ ਹਨ ਕੈਨੇਡਾ ਤੋਂ ਦੂਰ

ਵੈਨਕੂਵਰ (ਸ.ਸ.ਪਾਰ ਬਿਉਰੋ) ਹੁਣ ਬਹੁਤੇ ਦੇਸ਼ ਆਪਣੇ ਇਮੀਗ੍ਰੇਸ਼ਨ ਤੇ ਹੋਰ ਵੀਜ਼ਾ ਕਾਨੂੰਨ ਵਧੇਰੇ ਸਰਲ ਤੇ ਸੁਖਾਲੇ ਬਣਾ ਰਹੇ ਹਨ ਕਿ ਤਾਂ ਜੋ ਯੋਗ ਪ੍ਰਤਿਭਾਸ਼ਾਲੀ ਪ੍ਰਵਾਸੀ ਉਨ੍ਹਾਂ ਕੋਲ ਆ ਸਕਣ। ਪਰ ਮਾਹਿਰਾਂ ਤੇ ਕੁੱਝ ਨਿਗਰਾਨਾਂ ਨੂੰ ਜਾਪਦਾ ਹੈ ਕਿ ਕੈਨੇਡਾ ਦੇ ਸਿਟੀਜ਼ਨਸ਼ਿਪ ਕਾਨੂੰਨ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਉਹ ਕੋਮਾਂਤਰੀ ਵਿਦਿਆਰਥੀਆਂ ਨੂੰ ਖੁਸ਼ ਕਰਨ ਦੇ ਰਾਹ ਵਿੱਚ ਅੜਿੱਕਾ ਡਾਹ ਸਕਦੀਆਂ ਹਨ।ਵਿਦੇਸ਼ੀ ਵਿਦਿਆਰਥੀਆ ਸਦਕਾ ਕੈਨੇਡੀਅਨ ਅਰਥ ਵਿਵਸਥਾ ਵਿੱਚ ਹਰ ਵਰ੍ਹੇ ਅਰਬਾਂ ਡਾਲਰ ਦਾ ਯੋਗਦਾਨ ...
Read Full Story


1 2 > >>

© 2018 satsamundropaar.com
Developed & Hosted by Arash Info Corporation