HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Archive News Search for "Sunday, February 09, 2014"
 
ਦੇਸੀ ਤੇ ਵਿਦੇਸ਼ੀ ਰਾਜਨੀਤਿਕਾਂ ਦੇ ਮੇਲੇ 'ਚ ਪਰਵਾਸੀ ਪੰਜਾਬੀਆਂ ਨਾਲ ਹੋਇਆ ਮਜ਼ਾਕ

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰਵਾਏ ਪਰਵਾਸੀ ਸੰਮੇਲਨ 'ਤੇ ਨਜਰ ਮਾਰੀਏ ਤਾਂ ਬਹੁਤ ਕੁਝ ਐਸਾ ਵੇਖਣ ਨੂੰ ਮਿਲਦਾ ਹੈ ਜੋ ਸਮੂਹ ਪੰਜਾਬੀਆਂ ਲਈ ਤਸੱਲੀ ਘੱਟ ਤੇ ਸਵਾਲ ਅਤੇ ਚਿੰਤਾਵਾਂ ਵਧੇਰੇ ਦਰਸਾਉਂਦਾ ਨਜ਼ਰ ਆਉਂਦਾ ਹੈ। ਇਸ ਸੰਮੇਲਨ 'ਚ ਸਮਾਜਿਕ, ਭਾਈਚਾਰਕ ਤੇ ਪੰਜਾਬੀਅਤ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਨਾਲ-ਨਾਲ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੀ ਵਿਚਾਰ ਅਤੇ ਉਨ੍ਹਾਂ ਦੇ ਸਾਂਝੇ ਹੱਲ ਦੀ ਯੋਗ ਚਰਚਾ ਰਾਜਨੀਤਕ ਗਰਦਿਸ਼ ਦੀ ਚਕਾਚੌਂਧ 'ਚ ਧੁੰਦਲੀ ਪੈਂਦੀ ਦਿਖਾਈ ਦਿੱਤੀ। ਨਾ ਤਾਂ ਕਿਸੇ ਨੇ ਆਮ ਪਰਵਾਸੀ ਦਾ ...
Read Full Story


ਦੇਸੀ ਲੋਕ ਵਲੈਤੀ ਭਈਏ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਲੰਡਨ, ਬਰਮਿੰਘਮ, ਨੌਟਿੰਘਮ, ਵੁਲਵਰਹੈਂਪਟਨ ਅਤੇ ਹੋਰ ਕਈ ਸ਼ਹਿਰਾਂ ਵਿੱਚ ਜਿਹੜੇ ਮਿੱਤਰ/ ਬੇਲੀ / ਵਾਕਫ਼/ਰਿਸ਼ਤੇਦਾਰ ਮਿਲੇ, ਉਨ੍ਹਾਂ ਦੇ ਮੂੰਹੋਂ ਇਹੋ ਜਿਹੇ ਰੋਣੇ-ਧੋਣੇ ਸੁਣ ਕੇ ਉਨ੍ਹਾਂ ਦੀ ਵੇਦਨਾ ਦੀ ਥਾਹ ਨਹੀਂ ਪਾਈ ਜਾ ਸਕੀ। ਏਧਰਲੇ ਉਨ੍ਹਾਂ ਦੀ ਚਕਾਚੌਂਧ ਦੇਖਦੇ ਹਨ, ਹੱਡ-ਭੰਨਵੀਂ ਮਿਹਨਤ ਨਹੀਂ, ਮਾਨਸਿਕ ਤਸ਼ੱਦਦ ਨਹੀਂ, ਮੁਸ਼ਕਲਾਂ ਨਹੀਂ। ਬਹੁਤ ਸਾਰੇ ਲੋਕ ਮਿਹਨਤ ਨਾਲ ਚੰਗੇ ਜੌਬ ਹਾਸਲ ਕਰਨ ਵਿੱਚ ਸਫ਼ਲ ਹੋ ਗਏ, ਬਹੁਤਿਆਂ ਨੇ ਬੱਚੇ ਪੜ੍ਹਾ ਕੇ ਸਵੈ-ਸਮਰੱਥ ਬਣਾ ਲਏ ਅਤੇ ਆਲੀਸ਼ਾਨ ਮਕਾਨ/ਘਰ ...
Read Full Story


ਕੀ ਸਿੱਖ-ਕਤਲੇਆਮ ਵਿੱਚ ਸਰਕਾਰ ਦੀ ਭੂਮਿਕਾ ਨਹੀਂ ਸੀ?

ਸਰਬ ਹਿੰਦ ਕਾਂਗ੍ਰਸ ਦੇ ਕੌਮੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿ, ਨਵੰਬਰ-੮੪ ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਹਰਿਆਂ ਕਰ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ, ਕਿ ਨਵੰਬਰ-੮੪ ਦੌਰਾਨ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਹੋਏ 'ਦੰਗਿਆਂ' ਅਤੇ ਸੰਨ-੨੦੦੨ ਦੌਰਾਨ ਗੁਜਰਾਤ ਵਿੱਚ ਹੋਏ 'ਦੰਗਿਆਂ' ਵਿੱਚ ਬਹੁਤ ਅੰਤਰ ਹੈ, ਕਿਉਂਕਿ ਨਵੰਬਰ-੮੪ ਦੇ 'ਦੰਗਿਆਂ' ਦੌਰਾਨ ਸਮੇਂ ਦੀ ਕਾਂਗ੍ਰਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਜਦਕਿ ਸੰਨ-੨੦੦੨ ਦੌਰਾਨ ਗੁਜਰਾਤ ਵਿੱਚ ਹੋਏ ਦੰਗਿਆਂ ਵਿੱਚ ਸਮੇਂ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ...
Read Full Story


ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ

ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਲ ੨੦੧੩ ਵਿੱਚ ਬਹੁਤੀਆਂ ਸਰਗਰਮ ਨਹੀਂ ਰਹੀਆਂ। ਇਸ ਲਈ ਪਿਛਲੇ ਇੱਕ ਸਾਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਬਹੁਤੀ ਸਾਰਥਕ ਨਹੀਂ ਰਹੀ। ਰਾਜ ਕਰ ਰਹੀਆਂ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਤਾਂ ਆਪਣੀ ਸਰਕਾਰ ਦੀਆਂ ਰਹਿਮਤਾਂ ਦਾ ਆਨੰਦ ਹੀ ਮਾਣਦੀਆਂ ਰਹੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮਾਰਚ ੨੦੧੩ ਵਿੱਚ ਨਵੇਂ ਪ੍ਰਧਾਨ ਪਰਤਾਪ ਸਿੰਘ ਬਾਜਵਾ ਦੇ ਬਣਨ ਨਾਲ ਹਿਲ ਜੁਲ ਸ਼ੁਰੂ ਹੋ ਗਈ ਸੀ ਪ੍ਰੰਤੂ ਉਸਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ...
Read Full Story


ਜ਼ਿੰਦਗੀ ਇੰਜ ਜ਼ਿਆਦਾ ਵਧੀਆ ਲੰਘਦੀ ਹੈ!

(ਸਫ਼ਲ ਤੇ ਮਸ਼ਹੂਰ ਕਾਰਟੂਨ ਫਿਲਮਾਂ ਵਾਲਾ) ਨੇ ਸਫ਼ਲਤਾ ਦਾ ਰਾਜ਼ ਇਹ ਦੱਸਿਆ ਸੀ ਕਿ ਦੂਜੇ ਦਾ ਦਿਲ ਦੁਖਾਉਣ ਦੀ ਥਾਂ ਆਪਣੇ ਕੰਮ ਵਿਚ ਰੁੱਝ ਜਾਓ ਤੇ ਉਸਨੂੰ ਏਨੇ ਵਧੀਆ ਤਰੀਕੇ ਕਰੋ ਕਿ ਲੋਕ ਉਸਨੂੰ ਵੇਖ ਕੇ ਇਕ ਵਾਰ ਵਿਚ ਤਸੱਲੀ ਨਾ ਕਰਨ ਬਲਕਿ ਉਨ੍ਹਾਂ ਦੇ ਮਨਾਂ ਵਿਚ ਉਸਨੂੰ ਦੁਬਾਰਾ ਵੇਖਣ ਦੀ ਚਾਹ ਪੈਦਾ ਹੋਵੇ। ਏਨੇ ਉੱਤੇ ਰੁਕਣ ਦੀ ਲੋੜ ਨਹੀਂ ਬਲਕਿ ਆਪਣਾ ਰੁਝੇਵਾਂ ਵਧਾ ਕੇ ਆਪਣੇ ਕੰਮ ਵਿਚ ਹੋਰ ਨਿਪੁੰਨਤਾ ਤੇ ਬਦਲਾਓ ਲਿਆਓ ਤਾਂ ਜੋ ਲੋਕ ਹੋਰਨਾਂ ਨੂੰ ਵੀ ਤੁਹਾਡੇ ਕੰਮ ਨੂੰ ਵੇਖਣ ਲਈ ਪ੍ਰੇਰਣ! ਜਦੋਂ ਤੁਸੀਂ ਏਨੇ ਕਾਬਲ ਬਣ ਗਏ ਤਾਂ ...
Read Full Story


ਲੇਖਕ ਮਹਿਲਾਵਾਂ ਦੇ ਰਾਹ 'ਚ ਰੋੜਾ ਬਣੇ 'ਮੁਸ਼ਟੰਡਿਆਂ ਦੇ ਫ਼ੋਨ'

ਸਭ ਦੀਆਂ ਝੋਲੀਆਂ ਮੂੰਹੋਂ ਮੰਗੀਆਂ ਆਸਾਂ ਮੁਰਾਦਾਂ ਅਨੁਸਾਰ ਭਰਨ ਵਾਲੇ ਅਤੇ ਕੁੱਲ ਸੰਸਾਰ ਦੇ ਦਿਲਾਂ ਦੇ ਭੇਤ ਜਾਣਨ ਵਾਲੇ ਉਸ ਜਾਣੀ-ਜਾਣ ਨੇ ਪੂਰੀ ਦੁਨੀਆਂ ਦੀਆਂ ਤਮਾਮ ਮਹਿਲਾਵਾਂ ਨੂੰ ਆਦਰਯੋਗ ਠਹਿਰਾਇਆ ਹੈ। ਗੁਰੂ ਮਹਾਰਾਜ ਜੀ ਦੀਆਂ ਪੂਜਣਯੋਗ ਲਿਖਤਾਂ ਵਿੱਚ ਵੀ ਔਰਤ ਦਾ ਉਚੇਚੇ ਤੌਰ 'ਤੇ ਪੂਰੇ ਮਾਨ-ਇਜ਼ਤ ਨਾਲ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਦਾਤੇ ਦੀਆਂ ਸਵੱਲੀਆਂ ਨਜ਼ਰਾਂ ਸਦਕਾ ਅੱਜ ਇਸਤਰੀ ਵਰਗ ਨੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਉੱਚੀਆਂ ਉਡਾਰੀਆਂ ਵੀ ਮਾਰੀਆਂ ਹਨ। ਵੇਖਣ ਵਿੱਚ ਖਾਸਕਰ ਇਹ ਸੱਚਾਈ ਵੀ ਨਜ਼ਰਅੰਦਾਜ਼ ਹੋਈ ...
Read Full Story


ਦੁਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਜ਼ਿਆਦਾਤਰ ਉਡਾਣਾਂ ਭਾਰਤ ਲਈ

ਦੁਬਈ- ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸਾਲ ੨੦੧੩ 'ਚ ਸਭ ਤੋਂ ਜ਼ਿਆਦਾ ਉਡਾਣਾਂ ਦਾ ਮਕਸਦ ਭਾਰਤ ਰਿਹਾ। ਇਸ ਲਿਹਾਜ਼ ਨਾਲ ਭਾਰਤ ਨੇ ਇਸ ਹਵਾਈਅੱਡੇ 'ਤੇ ਸਭ ਤੋਂ ਵੱਡੇ ਮਕਸਦ ਦੀ ਆਪਣੀ ਸਥਿਤੀ ਬਰਕਰਾਰ ਰੱਖੀ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਸਾਲਾਨਾ ਆਵਾਜਾਈ ਰਿਪੋਰਟ ਅਨੁਸਾਰ ਸਾਲ ੨੦੧੩ 'ਚ ਦੁਬਈ 'ਚ ਭਾਰਤ ਲਈ ੮੪,੦੧,੨੫੩ ਯਾਤਰੀਆਂ ਨੇ ਉਡਾਣਾਂ ਭਰੀਆਂ। ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਯਾਤਰੀਆਂ ਦੀ ਇਹ ਗਿਣਤੀ ੧੪.੩ ਫੀਸਦੀ ਜ਼ਿਆਦਾ ਰਹੀ। ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਚੋਟੀ 'ਤੇ ...
Read Full Story


ਮਲੇਸ਼ੀਆ ਗਏ ਸੈਂਕੜੇ ਪੰਜਾਬੀ ਮੌਤ ਦੇ ਸਾਏ ਹੇਠ

ਮਾਛੀਵਾੜਾ ਸਾਹਿਬ, (ਸ.ਸ.ਪਾਰ ਬਿਉਰੋ) ਰੁਜ਼ਗਾਰ ਦੀ ਭਾਲ ਵਿਚ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਗਏ ਸੈਂਕੜੇ ਪੰਜਾਬੀ ਨੌਜਵਾਨ ਅੱਜ ਜਾਅਲੀ ਵਰਕ ਵੀਜ਼ਾ ਹੋਣ ਕਾਰਨ ਉਥੋਂ ਦੀ ਪੁਲਸ ਦੀ ਛਾਪੇਮਾਰੀ ਤੋਂ ਡਰਦੇ ਹੋਏ ਜੰਗਲਾਂ ਵਿਚ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਮਲੇਸ਼ੀਆ ਤੋਂ ਸਮਾਜਸੇਵੀ ਮੋਹਣ ਸਿੰਘ ਘਲੋਟੀ ਨੇ ਬੀਤੇ ਦਿਨੀਂ ਪੱਤਰਕਾਰਾਂ ਨੂੰ ਉਥੋਂ ਦੇ ਪੰਜਾਬੀ ਅਤੇ ਹੋਰ ਭਾਰਤੀ ਨੌਜਵਾਨਾਂ ਦੇ ਬਦਤਰ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੋਂ ਕਈ ਨੌਜਵਾਨ ਏਜੰਟਾਂ ਰਾਹੀਂ ਲੱਖਾਂ ਰੁਪਏ ਖਰਚ ਕੇ ...
Read Full Story


੨੦੧੪ ਵਿੱਚ ਕੀ ਕੀ ਹੋਵੇਗਾ?

ਹਰ ਵ੍ਹਰੇ ਵਾਂਗ ੨੦੧੩ ਵੀ ਬੀਤ ਗਿਆ ਹੈ। "ਆਜ ਪੁਰਾਣੀ ਰਾਹੋਂ ਸੇ, ਕੋਈ ਹਮੇ ਆਵਾਜ਼ ਨਾ ਦੇ'' ਦਾ ਗੀਤ ਗਾਉਂਦੇ ਹੋਏ ਅਸੀਂ ਨਵੀਆਂ ਆਸਾਂ, ਨਵੀਆਂ ਉਮੀਦਾਂ ਨਾਲ ੨੦੧੪ ਵਿਚ ਦਾਖਿਲ ਹੋ ਚੁੱਕੇ ਹਾਂ। ਨਵੇਂ ਵਰ੍ਹੇ ੨੦੧੪ ਵਿਚ ਕੀ ਕੀ ਹੋਵੇਗਾ? ਰਾਜਨੀਤਕ, ਆਰਥਿਕ ਅਤੇ ਹਰ ਪ੍ਰਾਣੀ ਨਾਲ ਜੁੜੇ ਹੋਰ ਮੱਹਤਵਪੂਰਨ ਖੇਤਰਾਂ ਵਿਚ ਕੀ ਕੀ ਤਬਦੀਲੀਆਂ ਅਤੇ ਹੈਰਾਨੀਆਂ ਹੋ ਸਕਦੀਆਂ ਹਨ, ਜਾਂ ਹੋਣਗੀਆਂ, ਅਸੀਂ ਇਸ ਲੇਖ ਵਿਚ ਵਰਣਨ ਕਰਨ ਦੀ ਕੋਸ਼ਿਸ਼ ਕਰਾਂਗੇ। ਰਾਜਨੀਤਿਕ ਦ੍ਰਿਸ਼-ਸੰਸਾਰ ਦੀ ਸਭ ਤੋਂ ਸ਼ਕਤੀਸ਼ਾਲੀ ੨੮ ਦੇਸ਼ਾਂ ਦੀ ਆਰਥਿਕ ਜਥੇਬੰਦੀ, ...
Read Full Story


ਮਾਂ ਤੇਰੀ ਮਮਤਾ ਦੇ ਰੂਪ ਅਨੇਕ

ਇਨਸਾਨੀ ਜ਼ਿੰਦਗੀ ਅਨੇਕਾਂ ਰਿਸ਼ਤਿਆਂ ਦਾ ਸੁਮੇਲ ਹੈ। ਪ੍ਰਮਾਤਮਾ ਨੇ ਇਨਸਾਨ ਨੂੰ ਦੁਨੀਆਂਦਾਰੀ ਵਿੱਚ ਵਿਚਰਨ ਲਈ ਅਨੇਕਾਂ ਰਿਸ਼ਤਿਆਂ ਨਾਲ ਜੋੜਿਆ ਹੈ। ਜਿਵੇਂ ਭੈਣ-ਭਰਾ, ਮਾਂ-ਪਿਉ, ਦਾਦਾ-ਦਾਦੀ, ਨਾਨਾ-ਨਾਨੀ, ਤਾਏ, ਚਾਚੇ, ਦੋਸਤ, ਪ੍ਰੇਮੀ-ਪ੍ਰੇਮਿਕਾ ਆਦਿ। ਭਾਵੇਂ ਇਨ੍ਹਾਂ ਸਾਰੇ ਹੀ ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਆਪਣਾਪਣ, ਸਹਿਣਸ਼ੀਲਤਾ ਅਤੇ ਵਿਸ਼ਵਾਸ ਦੀ ਭਾਵਨਾ ਵਧੇਰੇ ਹੈ, ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਉੱਚਾ-ਸੁੱਚਾ ਤੇ ਪਵਿੱਤਰ ਰਿਸ਼ਤਾ ਹੈ ਮਾਂ ਦਾ ਰਿਸ਼ਤਾ। ਕਹਿੰਦੇ ਨੇ ਕਿ ਰੱਬ ਇੱਕੋ ਵੇਲੇ ਹਰ ਜਗ੍ਹਾ ਨਹੀਂ ਰਹਿ ...
Read Full Story


ਕਾਮਯਾਬ ਪਤੀ ਅਤੇ ਪਤਨੀ ਬਣਨ ਲਈ ਕੁਝ ਜ਼ਰੂਰੀ ਨੁਕਤੇ

''ਤੁਸੀਂ ਲਿਖਿਆ ਸੀ 'ਡਰੀਮ, ਡਰੱਗ ਅਤੇ ਪੰਜਾਬ', 'ਤੁਹਾਡੇ ਮੁਤਾਬਕ ਪੰਜਾਬ ਨੁੰ ਅਗਰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਦੇ ਬੱਚਿਆਂ ਨੂੰ ਡਰੀਮ ਦਿਓ। ਮੈਂ ਇਕ ਅਧਿਆਪਕ ਹਾਂ। ਮੈਂ ਇਸ ਬਾਰੇ ਬਹੁਤ ਸੋਚਿਆ ਹੈ ਪਰ ਮੈਨੂੰ ਤੁਹਾਡੀ ਧਾਰਨਾ ਸਮਝ ਨਹੀਂ ਆਈ। ਡਰੀਮ ਨਾਲ ਡਰੱਗ ਦਾ ਕੀ ਸਬੰਧ? ਇਸ ਤਰ੍ਹਾਂ ਦਾ ਇਕ ਸਵਾਲ ਮੇਰੇ ਇਕ ਅਧਿਆਪਕ ਪਾਠਕ ਨੇ ਲਿਖ ਭੇਜਿਆ ਹੈ। ਸਿਰਫ ਇਕ ਹੀ ਪਾਠਕ ਕਿਉਂ ਅਨੇਕਾਂ ਲੋਕ ਜੋ ਪੰਜਾਬ ਨਾਲ ਸਰੋਕਾਰ ਰੱਖਦੇ ਹਨ, ਅਜਿਹੇ ਸਵਾਲ ਕਰਦੇ ਹਨ। ਉਹਨਾਂ ਸੱਜਣਾਂ ਲਈ ਇਕ ਵਾਰ ਫਿਰ ਜਵਾਬ ਹਾਜ਼ਰ ਹੈ। ''ਤੁਹਾਡਾ ਸਵਾਲ ...
Read Full Story


ਨਾ ਜਾਈਂ ਮਸਤਾਂ ਦੇ ਵਿਹੜੇ, ਚਿਲਮ ਫੜਾ ਦੇਣਗੇ ਬੀਬਾ...

. ਚਿਲਮਾਂ ਫੜਾ ਦੇਣਗੇ ਬੀਬਾ, ਵੰਗਾਂ ਪਵਾ ਦੇਣਗੇ ਬੀਬਾ....ਨਸ਼ਿਆਂ 'ਤੇ ਲਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ....ਪੁਠੇ ਰਾਹੇ ਪਾ ਦੇਣਗੇ ਬੀਬਾ, ਛਿੱਤਰ ਪਵਾ ਦੇਣਗੇ ਬੀਬਾ.... ਭਾਵੇਂ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਹੁਣ ਤਾਂ ਛੋਟੇ ਛੋਟੇ ਬੱਚੇ ਵੀ ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਪਿੰਡ ਦੀਆਂ ਸੱਥਾਂ ਦੀਆਂ ਮਹਿਫਲਾਂ ਵਿਚ ਹੁਣ ਇਹ ਗੱਲਾਂ ਆਮ ਹੀ ਸੁਣਨ ਵਿਚ ਮਿਲ ਜਾਂਦੀਆਂ ਕਿ ਫਲਾਨੇ ਦਾ ਮੁੰਡਾ ਚਿੱਟਾ ਪੀਂਦਾ ਫਲਾਨੇ ਦਾ ਮੁੰਡਾ ਚਿਲਮਾਂ ਪੀਂਦਾ ਹੈ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ...
Read Full Story


ਗ਼ਜ਼ਲ ਵਾਸਤੇ ਅਰੂਜ਼ ਕਿਉਂ ਜ਼ਰੂਰੀ

ਪਿਆਰੇ ਦੋਸਤੋ ਪਿਛਲੇ ਪੈਂਤੀ ਕੁ ਸਾਲ ਤੋਂ ਗ਼ਜ਼ਲ ਨਾਲ ਮੇਰਾ ਵਾਹ-ਵਾਸਤਾ ਰਿਹਾ ਹੈ । ਇਨ੍ਹਾਂ ਸਮਿਆਂ ਦੌਰਾਨ ਮੈਂ ਗ਼ਜ਼ਲ ਦੀ ਮਿਕਨਾਤੀਸੀ ਖਿੱਚ ਦੇ ਭੇਤ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਜਿੰਨੀ ਵੀ ਗ਼ਜ਼ਲ ਦੀ ਖ਼ੂਬਸੂਰਤੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰੇ ਲਈ ਓਨੀ ਹੀ ਰਹੱਸਮਈ ਹੁੰਦੀ ਗਈ ਹੈ । ਕਿਸੇ ਕਲਾ ਵਿਚ ਸੰਪੂਰਣ ਹੋਣ ਦਾ ਦਾਅਵਾ ਕਰਨਾ ਆਪਣੇ ਆਪ ਨੂੰ ਧੋਖਾ ਦੇਣਾ ਹੈ । ਮੈਂ ਆਪਣੇ ਆਪ ਨਾਲ ਇਹ ਦਗ਼ਾ ਨਹੀ ਕਰ ਸਕਦਾ । ਜਿਵੇਂ ਜਿਵੇਂ ਤੁਸੀਂ ਗਿਆਨ ਹਾਸਲ ਕਰਦੇ ਕਰਦੇ ਜਾਓਗੇ, ਗਿਆਨ ਦਾ ਖੇਤਰ ਹੋਰ ਵਿਸ਼ਾਲ ਹੁੰਦਾ ਜਾਵੇਗਾ ...
Read Full Story


ਅਸਲੀ ਪੰਜਾਬ ਦੀ ਭਾਲ ਵਿਚ ਭਟਕ ਰਹੇ ਪ੍ਰਵਾਸੀ ਪੰਜਾਬੀ

ਪ੍ਰਵਾਸੀ ਪੰਜਾਬੀਆਂ ਦੀ ਦੋ-ਰੋਜ਼ਾ ਕਾਨਫਰੰਸ ਸਿਰਫ਼ ਇਕ ਮੇਲਾ ਸਾਬਤ ਹੋ ਕੇ ਰਹਿ ਗਈ, ਜਿੱਥੇ ਪ੍ਰਵਾਸੀ ਵੀਰਾਂ ਦੀ ਜਮ੍ਹਾਂ ਜ਼ੁਬਾਨੀ ਆਓ ਭਗਤ ਦਾ ਦਾਅਵਾ ਤਾਂ ਬਹੁਤ ਹੋਇਆ, ਵਿਲੱਖਣ ਤੇ ਹੈਰਾਨੀਜਨਕ ਵਾਅਦੇ ਵੀ ਬਥੇਰੇ ਹੋਏ, ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਵਾਂਗਰ। ਨਵੇਂ ਐਨ.ਆਰ.ਆਈ. ਥਾਣੇ, ਮਿੰਟੋ ਮਿੰਟੀਂ ਇਨਸਾਫ਼ ਦੇਣ ਦੇ ਵਾਇਦੇ, ਪ੍ਰਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਵਾਅਦੇ, ਪੰਜਾਬ ਦੀ ਝੱਟਪੱਟ ਤਰੱਕੀ ਦੇ ਵਾਅਦੇ ਅਤੇ ਸਭ ਤੋਂ ਹੈਰਾਨੀਜਨਕ ਵਾਅਦਾ ਕਿ ਪੰਜਾਬ ਨੂੰ ਅਗਲੇ ਤਿੰਨਾਂ ਸਾਲਾਂ 'ਚ ਇੰਜ ਬਣਾ ਦਿੱਤਾ ਜਾਵੇਗਾ, ...
Read Full Story


ਸਭਿ ਗੁਣ ਤੇਰੇ ਮੈ ਨਾਹੀ ਕੋਈ॥ ਵਿਣ ਗੁਣ ਕੀਤੇ ਭਗਤਿ ਨ ਹੋਇ॥

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੋਵੇ ਜਿਨ੍ਹਾਂ ਨੇ ਇਸ ਤੁਕ ਵਿੱਚ ਹਾਊਮੇ ਦਾ ਤਿਆਗ ਕਰਨਾ ਅਤੇ ਕਿਸਮਤ ਨੂੰ ਰੋਣ ਵਾਲਿਆ ਦੀ ਸੋਚ ਤੇ ਕਰਾਰੀ ਸੱਟ ਮਾਰੀ ਹੈ।ਕਿaਕਿ ਕੁਦਰਤੀ ਵਰਤਾਰੇ ਜੋ ਵਰਤਦੇ ਹਨ ਉਨ੍ਹਾਂ ਮੁਹਰੇ ਸਾਰਾ ਸੰਸਾਰ ਬੇ-ਬਸ ਹੋਇਆ ਪਿਆ ਹੈ। ਇਸ ਦਾ ਮਤਲਬ ਇਹ ਨਹੀ ਹੈ ਕਿ ਇਹ ਤੁਰੰਤ ਹੀ ਵਰਤਦੇ ਹਨ।ਇਹ ਤਾਂ ਪਹਿਲਾਂ ਕਾਰਨ ਬਣ ਚੁੱਕੇ ਹੁੰਦੇ ਹਨਇਹ ਸਭ ਕੁੱਝ ਸਾਨੂੰ ਸਬਕ ਲੈਣ ਲਈ ਹੀ ਕੁਦਰਤ ਸਭ ਕੁਝ ਕਰ ਰਹੀ ਹੈ। ਜਿਵੇਂ ਸਮਾਜ ਤੋਂ ਕੁਝ ਸਿਖੀਏ ਜਾ ਨਾ ਪਰ ਸਾਡੇ ਮੁਹਰੇ ਫਿਲਮ ਰੋਜਾਨਾ ਚਲਦੀ ਹੀ ...
Read Full Story


ਕਿਥੇ ਸਭਰਾਉਂ ਦੀ ਜੰਗ ਤੇ ਕਿਥੇ ਵੈਲਨਟਾਈਨ ਡੇਅ

ਸਭਰਾਉਂ ਦੀ ਲੜਾਈ ਤੇ 'ਵੈਲਨਟਾਈਨ ਡੇਅ' ਜਿਹਾ ਸਿਰਲੇਖ ਦੇਖ ਕੇ ਤਾਂ ਕੋਈ ਵੀ ਕਹੇਗਾ ਕਿ ਇਹ ਘਟਨਾਵਾਂ ਕਿਸੇ ਤਰ੍ਹਾਂ ਵੀ ਆਪਸ ਵਿਚ ਮੇਲ ਨਹੀਂ ਖਾਂਦੀਆਂ ਅਤੇ ਇਹ ਗੱਲ 'ਕਿੱਥੇ ਬੁਢੜੀ ਦਾ ਮਰਨਾ ਤੇ ਕਿੱਥੇ ਹਲ੍ਹ ਓਕੜੂ' ਵਾਲੀ ਬਣੀ ਖੜ੍ਹੀ ਹੈ। ਪਰ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਵਿਚ ੧੦ ਫਰਵਰੀ ੧੮੪੬ ਨੂੰ ਹੋਈ ਸਭਰਾਉਂ ਦੀ ਜੰਗ ਅਤੇ ਸ੍ਰ. ਸ਼ਾਮ ਸਿੰਘ ਅਟਾਰੀਵਾਲੇ ਜਿਹੇ ਸਾਡੇ ਕੌਮੀ ਸ਼ਹੀਦਾਂ ਤੇ ਸਪੂਤਾਂ ਨੂੰ ਅਣਗੌਲਿਆ ਕਰਦੇ ਹਾਂ ਅਤੇ ਦੂਜੇ ਪਾਸੇ ੧੪ ਫਰਵਰੀ ਨੂੰ 'ਵੈਲਨਟਾਈਨ ਡੇਅ' ਦੇ ਜਸ਼ਨ ਮਨਾਉਂਦੇ ਹਾਂ ਤਾਂ ਇਹ ਕਹਾਵਤ ...
Read Full Story


1

Warning: include(bot.php): failed to open stream: No such file or directory in /home/satsamun/public_html/archive.php on line 165

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/archive.php on line 165