Sat Samundro Paar

ਸੂਡਾਨ 'ਚ ਫੌਜ ਨੇ ਗਲ਼ੀਆਂ ਚ ਘੁੰਮਦੇ ਲੋਕਾਂ ਨੂੰ ਗੋਲ਼ੀਆਂ ਮਾਰੀਆਂ , 60 ਮੌਤਾਂ - ਡਾਕਟਰਾਂ ਦਾ ਦਾਅਵਾ

05

June

2019

ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਸੋਮਵਾਰ ਨੂੰ ਫ਼ੌਜ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਫਾਇਰਿੰਗ ਕੀਤੀ ਸੀ। ਮੌਤਾਂ ਦੀ ਗਿਣਤੀ ਦਾ ਇਹ ਵਧਿਆ ਹੋਇਆ ਅੰਕੜਾ ਘਟਨਾ ਤੋਂ ਦੋ ਦਿਨ ਬਾਅਦ ਆਇਆ ਹੈ। ਇਲਜ਼ਾਮ ਹੈ ਕਿ ਫ਼ੌਜ ਨੇ ਗਲ਼ੀਆਂ ਬਜ਼ਾਰਾਂ ਵਿਚ ਆਮ ਸ਼ਹਿਰੀਆਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾਂ ਬਣਾਇਆ। ਫੌਜ ਦੀ ਇਸ ਕਾਰਵਾਈ ਦੀ ਚੁਫੇਰਿਓ ਨਿੰਦਾ ਹੋਈ ਸੀ। ਫੌਜ ਨੂੰ ਮਸਲੇ ਦਾ ਹੱਲ ਲੱਭਣ ਲਈ ਯੂਐਨਓ ਵਿਚ ਬ੍ਰਿਟੇਨ ਤੇ ਜਰਮਨੀ ਨੇ ਮਤਾ ਪਾਸ ਕਰਵਾਊਣ ਦੀ ਕੋਸ਼ਿਸ਼ ਕੀਤੀ ਪਰ ਚੀਨ ਨੇ ਰੂਸ ਦੀ ਮਦਦ ਨਾਲ ਇਸ ਦਾ ਰਾਹ ਰੋਕ ਲਿਆ। ਹਿੰਸਾ ਦੌਰਾਨ ਚੋਣਾਂ ਦਾ ਐਲਾਨ ਇਸ ਤੋਂ ਪਹਿਲਾਂ ਫੌਜ ਨੇ ਵਿਰੋਧੀ ਧਿਰ ਨਾਲ ਹੋਏ ਸਾਰੇ ਸਮਝੌਤੇ ਤੋੜਨ ਦਾ ਐਲਾਨ ਕਰਦਿਆਂ ਅਗਲੇ 9 ਮਹੀਨਿਆਂ ਦੇ ਅੰਦਰ ਆਮ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਦੇ ਐਲਾਨ ਨੂੰ ਵਿਰੋਧੀ ਧਿਰ ਨੇ ਰੱਦ ਕਰ ਦਿੱਤਾ ਸੀ। ਫੌਜ ਨੇ ਇਹ ਐਲਾਨ ਰਾਜਧਾਨੀ ਖਾਰਤੂਮ ਵਿਚ ਫੌਜ ਵਲੋਂ ਲੋਕਤੰਤਰ ਪੱਖੀ ਮੁਜ਼ਾਹਰਾਕਾਰੀਆਂ ਉੱਤੇ ਕੀਤੀ ਗਈ ਗੋਲੀਬਾਰੀ ਦੀ ਚੁਫ਼ੇਰਿਓ ਨਿੰਦਾ ਦੌਰਾਨ ਕੀਤਾ ਹੈ।। ਇਸ ਗੋਲੀਬਾਰੀ ਦੌਰਾਨ 30 ਮੁਜ਼ਾਹਰਾਕਾਰੀ ਮਾਰੇ ਗਏ ਸਨ। ਸੰਯੁਕਤ ਰਾਸ਼ਟਰਜ਼ ਦੇ ਜਨਰਲ ਸਕੱਤਰ ਐਨਟੋਨੀਓ ਗੂਟਰੇਸ ਨੇ ਇਸ ਮਾਮਲੇ ਦੀ ਨਿਰਪੱਖ਼ ਤੇ ਖੁਦਮੁਖਿਆਤਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਅਧਿਕਾਰੀਆਂ ਨੇ ਹਸਪਤਾਲ ਵਿਚ ਫਾਇਰਿੰਗ ਕੀਤੀ। ਅਮਰੀਕਾ ਨੇ ਇਸ ਨੂੰ 'ਘਿਨਾਉਣਾ ਹਮਲਾ' ਕਿਹਾ ਹੈ ਜਦਕਿ ਯੂਕੇ ਨੇ ਇਸ ਨੂੰ 'ਸ਼ਰਮਨਾਕ'ਦੱਸਿਆ ਹੈ।